ਰਾਕੇਸ਼ ਬਾਪਟ ਨੂੰ ਆਈ ਸ਼ਮਿਤਾ ਸ਼ੈੱਟੀ ਦੀ ਯਾਦ, ਤਸਵੀਰ ਸਾਂਝੀ ਕਰ ਦੱਸਿਆ ਦਿਲ ਦਾ ਹਾਲ

Thursday, Oct 28, 2021 - 01:00 PM (IST)

ਰਾਕੇਸ਼ ਬਾਪਟ ਨੂੰ ਆਈ ਸ਼ਮਿਤਾ ਸ਼ੈੱਟੀ ਦੀ ਯਾਦ, ਤਸਵੀਰ ਸਾਂਝੀ ਕਰ ਦੱਸਿਆ ਦਿਲ ਦਾ ਹਾਲ

ਮੁੰਬਈ- ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ ‘ਚ ਸ਼ਮਿਤਾ ਸ਼ੈੱਟੀ ਨੂੰ ਲੈ ਕੇ ਰਾਕੇਸ਼ ਬਾਪਟ ਨੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਰਾਕੇਸ਼ ਬਾਪਟ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਸ਼ਮਿਤਾ ਸ਼ੈੱਟੀ ਨੂੰ ਬਹੁਤ ਜ਼ਿਆਦਾ ਯਾਦ ਕਰ ਰਹੇ ਹਨ। 'ਬਿੱਗ ਬੌਸ ਓਟੀਟੀ' ‘ਚ ਸ਼ਮਿਤਾ ਅਤੇ ਰਾਕੇਸ਼ ਬਾਪਟ ਵਿਚਾਲੇ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ ਸੀ। ਦੋਵੇਂ ਇਸੇ ਸ਼ੋਅ ਦੌਰਾਨ ਇੱਕ ਦੂਜੇ ਦੇ ਨਜ਼ਦੀਕ ਆਏ ਸਨ। ਸ਼ੋਅ ਖਤਮ ਹੋਣ ਤੋਂ ਬਾਅਦ ਵੀ ਡਿਨਰ ਡੇਟ ‘ਤੇ ਨਜ਼ਰ ਆਏ ਸਨ।

Bigg Boss Ott: राकेश बापट ने शमिता के साथ किया 'इश्क वाला लव', उनकी गर्दन  पर बनाया खास टैटू - Entertainment News: Amar Ujala
ਹੁਣ ਜਿਹੜੀ ਤਸਵੀਰ ਰਾਕੇਸ਼ ਬਾਪਟ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਉਸ ਤਸਵੀਰ ‘ਚ ਉਹ ਆਪਣੇ ਦਿਲ ਦਾ ਹਾਲ ਵੀ ਬਿਆਨ ਕਰ ਰਹੇ ਹਨ। ਰਾਕੇਸ਼ ਨੇ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ ਉਹ ਸ਼ਮਿਤਾ ਸ਼ੈੱਟੀ ਨੂੰ ਯਾਦ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦਿਲ ਵਾਲੀ ਇਮੋਜੀ ਵੀ ਪੋਸਟ ਕੀਤੀ ਹੈ। ਰਾਕੇਸ਼ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

PunjabKesari
ਰਾਕੇਸ਼ ਵੱਲੋਂ ਬਿਆਨ ਕੀਤੇ ਦਿਲ ਦੇ ਹਾਲ ਤੋਂ ਬਾਅਦ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਸੁਝਾਅ ਦੇ ਰਹੇ ਹਨ ਅਤੇ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਉਹ ਸ਼ਮਿਤਾ ਦਾ ਸਾਥ ਪਾਉਣ। ਸ਼ਮਿਤਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਪਰ ਬਾਲੀਵੁੱਡ ‘ਚ ਉਹ ਇੰਨੀ ਪ੍ਰਸਿੱਧੀ ਹਾਸਲ ਨਹੀਂ ਕਰ ਸਕੀ, ਜਿੰਨੀ ਕਿ ਉਸ ਨੂੰ 'ਬਿੱਗ ਬੌਸ' ਦੇ ਦੌਰਾਨ ਮਿਲੀ ਹੈ। ਰਾਕੇਸ਼ ਬਾਪਟ ਦੇ ਨਾਲ ਉਨ੍ਹਾਂ ਦੀਆਂ ਨਜ਼ਦੀਕੀਆਂ ਕਿਸੇ ਤੋਂ ਲੁੱਕੀਆਂ ਨਹੀਂ ਹਨ।


author

Aarti dhillon

Content Editor

Related News