ਰੇਖਾ ਬਣਨਾ ਚਾਹੁੰਦੀ ਸੀ ''ਏਅਰ ਹੋਸਟੈੱਸ'', ਸਿਰਫ਼ ਇਸ ਮਜ਼ਬੂਰੀ ਕਾਰਨ ਸੁਫ਼ਨਾ ਛੱਡ ਚੁਣਿਆ ਐਕਟਿੰਗ ਦਾ ਰਾਹ

02/04/2022 6:07:08 PM

ਮੁੰਬਈ (ਬਿਊਰੋ) : ਬਾਲੀਵੁੱਡ ਦਿੱਗਜ਼ ਅਦਾਕਾਰਾ ਰੇਖਾ ਕਈ ਦਹਾਕਿਆਂ ਤੋਂ ਬਾਲੀਵੁੱਡ ਇੰਡਸਟਰੀ 'ਤੇ ਰਾਜ ਕਰ ਰਹੀ ਹੈ। ਫਿਲਹਾਲ ਉਹ ਬੇਸ਼ੱਕ ਫ਼ਿਲਮਾਂ ਤੋਂ ਦੂਰ ਹੈ ਪਰ ਉਨ੍ਹਾਂ ਨੇ ਆਪਣੇ ਐਕਟਿੰਗ ਕਰੀਅਰ 'ਚ ਜ਼ਬਰਦਸਤ ਪਛਾਣ ਬਣਾਈ ਹੈ। ਰੇਖਾ ਨੂੰ 'ਸਿਲਸਿਲਾ' ਅਤੇ 'ਉਮਰਾਓ ਜਾਨ' ਵਰਗੀਆਂ ਫ਼ਿਲਮਾਂ ਲਈ ਨੈਸ਼ਨਲ ਐਵਾਰਡ ਵੀ ਮਿਲ ਚੁੱਕਾ ਹੈ। ਹਾਲਾਂਕਿ, ਇੰਨੀ ਪ੍ਰਸਿੱਧੀ ਹਾਸਲ ਕਰਨ ਦੇ ਬਾਵਜੂਦ ਵੀ ਰੇਖਾ ਕਦੇ ਵੀ ਆਪਣੀ ਫ਼ਿਲਮਾਂ ਨੂੰ ਜਨੂੰਨ ਨਾਲ ਨਹੀਂ ਦੇਖਦੀ ਸੀ। ਇਸ ਦਾ ਵੱਡਾ ਕਾਰਨ ਅਦਾਕਾਰਾ ਬਣਨਾ ਉਨ੍ਹਾਂ ਦੀ ਮਜਬੂਰੀ ਸੀ।

PunjabKesari

ਐਕਟਿੰਗ ਨਹੀਂ ਸਗੋਂ ਇਹ ਸੀ ਸੁਫ਼ਨਾ
ਦੱਸ ਦਈਏ ਕਿ ਫ਼ਿਲਮੀ ਦੁਨੀਆ 'ਚ ਨਾਮ ਅਤੇ ਪ੍ਰਸਿੱਧੀ ਹਾਸਲ ਕਰਨ ਵਾਲੀ ਰੇਖਾ ਦੇ ਐਕਟਿੰਗ ਕਰੀਅਰ ਬਾਰੇ ਉਨ੍ਹਾਂ ਦੇ ਜ਼ਿਆਦਾਤਰ ਪ੍ਰਸ਼ੰਸਕ ਜਾਣਦੇ ਹਨ। ਹਾਲਾਂਕਿ, ਸ਼ਾਇਦ ਹੀ ਕੋਈ ਇਹ ਜਾਣਦਾ ਹੋਵੇਗਾ ਕਿ ਰੇਖਾ ਨਾ ਤਾਂ ਇਸ ਇੰਡਸਟਰੀ 'ਚ ਨਾ ਹੀ ਆਉਣਾ ਚਾਹੁੰਦੀ ਸੀ। ਰੇਖਾ ਦਾ ਅਦਾਕਾਰਾ ਬਣਨ ਦਾ ਕੋਈ ਵਿਚਾਰ ਨਹੀਂ ਸੀ ਸਗੋਂ ਉਨ੍ਹਾਂ ਦਾ ਸੁਫ਼ਨਾ 'ਏਅਰ ਹੋਸਟੈੱਸ' ਬਣ ਕੇ ਉੱਚੀ ਉਡਾਣ ਭਰਨਾ ਸੀ।

PunjabKesari

...ਤਾਂ ਇੰਝ ਪਹੁੰਚੀ ਫ਼ਿਲਮ ਇੰਡਸਟਰੀ 'ਚ
ਇੱਕ ਇੰਟਰਵਿਊ 'ਚ ਰੇਖਾ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਇੱਛਾ ਨਾ ਹੋਣ ਦੇ ਬਾਵਜੂਦ ਛੋਟੀ ਉਮਰ 'ਚ ਹੀ ਫ਼ਿਲਮ ਇੰਡਸਟਰੀ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਉਹ ਐਕਟਿੰਗ ਨਹੀਂ ਕਰਨਾ ਚਾਹੁੰਦੀ ਸੀ। ਕੁਲਜੀਤ ਪਾਲ ਅਤੇ ਸ਼ਤਰੂਜੀਤ ਪਾਲ ਦੋਵੇਂ ਹੀਰੋਇਨ ਦੀ ਭਾਲ 'ਚ ਸਨ, ਜਦੋਂ ਉਹ ਮਦਰਾਸ ਆਏ ਤਾਂ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਕੋਈ ਸਾਊਥ ਇੰਡੀਅਨ ਕੁੜੀ ਹੈ। ਥੋੜਾ ਜਿਹੀ ਹਿੰਦੀ ਬੋਲਦੀ ਹੋਵੇ ਪਰ ਮੈਨੂੰ ਹਿੰਦੀ ਨਹੀਂ ਆਉਂਦੀ ਸੀ। ਇਸ ਲਈ ਉਹ ਲੋਕ ਮੈਨੂੰ ਮਿਲਣ ਆਏ। ਫਿਰ ਉਹ ਮੈਨੂੰ ਪੁੱਛਣ ਲੱਗੇ, ''ਤੁਸੀਂ ਹਿੰਦੀ ਜਾਣਦੇ ਹੋ' ਤਾਂ ਮੈਂ 'ਨਹੀਂ' ਕਿਹਾ।'' ਉਨ੍ਹਾਂ ਕਿਹਾ, ''ਤੁਸੀਂ ਹਿੰਦੀ ਫ਼ਿਲਮਾਂ 'ਚ ਕੰਮ ਕਰਨਾ ਚਾਹੁੰਦੇ ਹੋ?' ਤਾਂ ਮੈਂ 'ਹਾਂ' ਕਿਹਾ। ਤਾਂ ਉਨ੍ਹਾਂ ਕਿਹਾ, ''ਠੀਕ ਹੈ, ਅਸੀਂ ਕੱਲ੍ਹ ਆ ਕੇ ਸਾਈਨ ਕਰ ਲਵਾਂਗੇ।'' ਮੇਰਾ ਅੰਦਾਜ਼ਾ ਹੈ ਕਿ ਇਹ ਕਿਸਮਤ ਸੀ, ਇਸ ਲਈ ਇਹ ਮਿਲ ਗਿਆ। 

PunjabKesari

ਮਜਬੂਰੀ 'ਚ ਕੀਤੀ ਅਦਾਕਾਰੀ ਦੀ ਚੋਣ
ਰੇਖਾ ਮੁਤਾਬਕ ਆਪਣੇ ਕਰੀਅਰ ਦੇ ਸ਼ੁਰੂਆਤੀ 6 ਤੋਂ 7 ਸਾਲਾਂ 'ਚ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ। ਇਹ ਉਨ੍ਹਾਂ ਦੇ ਮਾਤਾ-ਪਿਤਾ ਦੀ ਇੱਛਾ ਸੀ ਅਤੇ ਉਸ ਸਮੇਂ ਘਰ ਦੀ ਆਰਥਿਕ ਸਥਿਤੀ ਵੀ ਚੰਗੀ ਨਹੀਂ ਸੀ। ਇਸ ਲਈ ਉਨ੍ਹਾਂ ਨੂੰ ਮਜਬੂਰੀ 'ਚ ਅਦਾਕਾਰੀ ਦੀ ਚੋਣ ਕਰਨੀ ਪਈ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


sunita

Content Editor

Related News