''ਮਿਲੀ'' ਦੀ ਸਕਰੀਨਿੰਗ ''ਤੇ ਪਹੁੰਚੀ ਰੇਖਾ, ਮਾਂ ਵਾਂਗ ਜਾਹਨਵੀ ''ਤੇ ਕੀਤੀ ਪਿਆਰ ਦੀ ਵਰਖਾ

Friday, Nov 04, 2022 - 12:50 PM (IST)

''ਮਿਲੀ'' ਦੀ ਸਕਰੀਨਿੰਗ ''ਤੇ ਪਹੁੰਚੀ ਰੇਖਾ, ਮਾਂ ਵਾਂਗ ਜਾਹਨਵੀ ''ਤੇ ਕੀਤੀ ਪਿਆਰ ਦੀ ਵਰਖਾ

ਮੁੰਬਈ- ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਰੇਖਾ ਕਿਸੇ ਵੀ ਇਕੱਠ 'ਚ ਸ਼ਿਰਕਤ ਕਰਦੀ ਹੈ। ਹਾਲ ਹੀ 'ਚ ਰੇਖਾ ਜਾਹਨਵੀ ਕਪੂਰ ਅਤੇ ਸੰਨੀ ਕੌਸ਼ਲ ਦੀ ਫ਼ਿਲਮ ਮਿਲੀ ਦੀ ਸਕ੍ਰੀਨਿੰਗ ’ਤੇ ਪਹੁੰਚੀ ਸੀ।

ਇਹ ਵੀ ਪੜ੍ਹੋ- ‘ਦਿ ਕਪਿਲ ਸ਼ਰਮਾ’ ਸ਼ੋਅ ’ਚ ਅਨੁਪਮ ਖ਼ੇਰ ਨੂੰ ਦੇਖ ਕੇ ਗੁੱਸੇ 'ਚ ਆਏ ਪ੍ਰਸ਼ੰਸਕ, ਕਿਹਾ- ‘ਭੁੱਲ ਗਏ ...’

PunjabKesari

ਹਰ ਵਾਰ ਦੀ ਤਰ੍ਹਾਂ ਰੇਖਾ ਨੇ ਆਪਣੇ ਅੰਦਾਜ਼ ਨਾਲ ਨਜ਼ਰ ਆਈ।ਅਦਾਕਾਰਾ ਆਪਣੇ ਸਟਾਈਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੀ ਹੈ।

PunjabKesari

ਸਕ੍ਰੀਨਿੰਗ 'ਤੇ 68 ਦੀ ਰੇਖਾ ਰਵਾਇਤੀ ਲੁੱਕ 'ਚ ਪਹੁੰਚੀ। ਲੁੱਕ ਦੀ ਗੱਲ ਕਰੀਏ ਤਾਂ ਰੇਖਾ ਸਾੜ੍ਹੀ 'ਚ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਲੱਗ ਰਹੀ ਸੀ। ਉਸ ਨੇ ਇਸ ਸਾੜ੍ਹੀ ਦੇ ਨਾਲ ਕਾਲੇ ਰੰਗ ਦਾ ਬਲਾਊਜ਼ ਪਾਇਆ ਹੈ।

PunjabKesari

ਰੇਖਾ ਨੇ ਆਪਣੇ ਲੁੱਕ ਨੂੰ ਮਿਨੀਮਲ ਮੇਕਅੱਪ, ਝੁਮਕੇ ਅਤੇ ਬਰੇਸਲੇਟ ਨਾਲ ਪੂਰਾ ਕੀਤਾ ਹੈ। ਇਸ ਦੇ ਨਾਲ ਰੇਖਾ ਨੇ ਮਾਂਗ 'ਚ ਸਿੰਦੂਰ, ਵਾਲਾਂ 'ਚ ਗਜਰਾ, ਲਾਲ ਲਿਪਸਟਿਕ ਰੇਖਾ ਦੀ ਲੁੱਕ 'ਚ ਹੋਰ ਵਾਧਾ ਕਰ ਰਹੇ ਹਨ।

PunjabKesari

ਦਿੱਗਜ ਅਦਾਕਾਰਾ ਦੇ ਲੁੱਕ ਦੇ ਨਾਲ-ਨਾਲ ਜਾਹਨਵੀ ਦੇ ਨਾਲ ਉਸ ਦੀ ਬਾਂਡਿੰਗ ਕਾਫ਼ੀ ਸੁਰਖੀਆਂ ਬਟੋਰਦੀ ਨਜ਼ਰ ਆਈ। ਉਹ ਆਪਣੀ ਦੋਸਤ ਸ਼੍ਰੀਦੇਵੀ ਦੀ ਧੀ 'ਤੇ ਕਾਫ਼ੀ ਪਿਆਰ ਦੀ ਵਰਖਾ ਕਰਦੀ ਨਜ਼ਰ ਆਈ।

PunjabKesari

ਇਹ ਵੀ ਪੜ੍ਹੋ- ਬ੍ਰੇਕ ਮਿਲਦੇ ਹੀ ਪੁੱਤਰ ਜੇਹ ਨਾਲ ਮਸਤੀ ਕਰਦੀ ਨਜ਼ਰ ਆਈ ਕਰੀਨਾ ਕਪੂਰ, ਤਸਵੀਰਾਂ ’ਚ ਛੋਟੇ ਨਵਾਬ ਨੇ ਦਿਖਾਇਆ ਸਵੈਗ

ਰੇਖਾ ਜਾਹਨਵੀ ਨੂੰ ਜੱਫੀ ਪਾਉਂਦੀ ਅਤੇ ਕਦੇ ਉਸ ਨੂੰ ਚੁੰਮਦੀ ਨਜ਼ਰ ਆਈ। ਰੇਖਾ ਜਾਹਨਵੀ ਨਾਲ ਉਸੇ ਤਰ੍ਹਾਂ ਪਿਆਰ ਦਿਖਾ ਰਹੀ ਹੈ ਜਿਵੇਂ ਮਾਂ ਆਪਣੇ ਬੱਚੇ ਦੀ ਕਾਮਯਾਬੀ 'ਤੇ ਖੁਸ਼ ਹੁੰਦੀ ਹੈ।

PunjabKesari

ਜਾਹਨਵੀ ਕਪੂਰ ਦੀ 'ਮਿਲੀ' 24 ਸਾਲਾ ਬੀ.ਐੱਸ.ਸੀ ਨਰਸਿੰਗ ਦੀ ਵਿਦਿਆਰਥਣ ਦੀ ਕਹਾਣੀ ਹੈ। ਫ਼ਿਲਮ 'ਚ ਜਾਨ੍ਹਵੀ ‘ਮਿਲੀ’ ਨਾਂ ਦੀ ਇਸ ਲੜਕੀ ਦੇ ਕਿਰਦਾਰ 'ਚ ਹੈ। ਮਿਲੀ ਨੌਦਿਆਲ ਨਾਂ ਦੀ ਕੁੜੀ ਫ੍ਰੀਜ਼ਰ ’ਚ ਫ਼ਸ ਜਾਂਦੀ ਹੈ ਅਤੇ ਉਸ ਨੂੰ ਜ਼ਿੰਦਾ ਰਹਿਣ ਲਈ ਬਹੁਤ ਸੰਘਰਸ਼ ਕਰਨਾ ਪੈਂਦਾ ਹੈ। ਇਸ ਵਿੱਚ ਜਾਨਵੀ ਦੇ ਨਾਲ ਸੰਨੀ ਕੌਸ਼ਲ ਹੈ। ਇਹ ਫ਼ਿਲਮ ਅੱਜ 4 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ।


author

Shivani Bassan

Content Editor

Related News