ਸੁਸ਼ਾਂਤ ਮਾਮਲੇ 'ਚ ਮਨੋਵਿਗਿਆਨਕਾਂ ਦੇ ਬਿਆਨ ਦਰਜ
Tuesday, Jul 21, 2020 - 02:25 AM (IST)

ਮੁੰਬਈ - ਮੁੰਬਈ ਪੁਲਸ ਨੇ ਪਿਛਲੇ ਮਹੀਨੇ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਹੋਈ ਮੌਤ ਦੀ ਜਾਂਚ ਦੇ ਸਿਲਸਿਲੇ 'ਚ 2 ਮਨੋਵਿਗਿਆਨਕਾਂ ਅਤੇ ਇਕ ਮਨੋਵਿਗਿਆਨੀ ਦੇ ਬਿਆਨ ਦਰਜ ਕੀਤੇ ਹਨ।
ਪੁਲਸ ਅਧਿਕਾਰੀ (ਨੌਵੀ ਜ਼ੋਨ) ਅਭਿਸ਼ੇਕ ਤ੍ਰਿਮੁਖੇ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰ ਰਹੀ ਬਾਂਦਰਾ ਪੁਲਸ ਨੇ ਪਿਛਲੇ 2 ਦਿਨਾਂ ਦੌਰਾਨ ਉਸ ਦੇ ਬਿਆਨ ਦਰਜ ਕੀਤੇ। ਪੁਲਸ ਦੇ ਅਨੁਸਾਰ ਦਿਵੰਗਤ ਅਭਿਨੇਤਾ ਇਨ੍ਹਾਂ ਮਾਨਸਿਕ ਸਿਹਤ ਪੇਸ਼ੇਵਰਾਂ ਦੀ ਸਲਾਹ ਲੈ ਰਹੇ ਸਨ, ਇਸ ਲਈ ਜਾਂਚ ਦੇ ਤਹਿਤ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ ਹਨ।