ਇਸ ਕਾਰਨ ਬਾਲੀਵੁੱਡ ਦੀਆਂ ਪਾਰਟੀਆਂ ਤੋਂ ਦੂਰ ਰਹਿੰਦੇ ਨੇ ਅਕਸ਼ੇ ਕੁਮਾਰ

Tuesday, Nov 17, 2020 - 06:53 PM (IST)

ਇਸ ਕਾਰਨ ਬਾਲੀਵੁੱਡ ਦੀਆਂ ਪਾਰਟੀਆਂ ਤੋਂ ਦੂਰ ਰਹਿੰਦੇ ਨੇ ਅਕਸ਼ੇ ਕੁਮਾਰ

ਜਲੰਧਰ (ਬਿਊਰੋ)– ਅਕਸ਼ੇ ਕੁਮਾਰ ਬਾਲੀਵੁੱਡ ਦੇ ਚੋਟੀ ਦੇ ਸੁਪਰਸਟਾਰਜ਼ ’ਚੋਂ ਇਕ ਹਨ ਪਰ ਇਸ ਦੇ ਬਾਵਜੂਦ ਉਹ ਲਾਈਮਲਾਈਟ ਤੇ ਬਾਲੀਵੁੱਡ ਦੀਆਂ ਪਾਰਟੀਆਂ ਤੋਂ ਦੂਰ ਰਹਿੰਦੇ ਹਨ। ਇਸ ਗੱਲ ਦਾ ਖੁਲਾਸਾ ਅਕਸ਼ੇ ਕੁਮਾਰ ਵਲੋਂ ਖੁਦ ਕੀਤਾ ਗਿਆ ਹੈ, ਜਿਸ ਦੀ ਵਜ੍ਹਾ ਵੀ ਉਨ੍ਹਾਂ ਨੇ ਦੱਸੀ ਹੈ।

ਅਸਲ ’ਚ ਅਕਸ਼ੇ ਕੁਮਾਰ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਕਪਿਲ ਦੇ ਸਵਾਲ ਦਾ ਜਵਾਬ ਦੇ ਰਹੇ ਹਨ। ਕਪਿਲ ਨੇ ਅਕਸ਼ੇ ਨੂੰ ਸਵਾਲ ਕੀਤਾ ਸੀ ਕਿ ਉਹ ਬਾਲੀਵੁੱਡ ਪਾਰਟੀਆਂ ’ਚ ਇਸ ਲਈ ਨਹੀਂ ਜਾਂਦੇ ਕਿਉਂਕਿ ਬਾਅਦ ’ਚ ਉਨ੍ਹਾਂ ਨੂੰ ਵੀ ਪਾਰਟੀ ਦੇਣੀ ਪਵੇਗੀ ਤੇ ਖਰਚਾ ਵਧੇਗਾ। ਇਹ ਅਫਵਾਹ ਹੈ ਜਾਂ ਸੱਚ?

ਇਸ ’ਤੇ ਪਹਿਲਾਂ ਤਾਂ ਅਕਸ਼ੇ ਕੁਮਾਰ ਹੱਸਦੇ ਹਨ ਤੇ ਬਾਅਦ ’ਚ ਕਹਿੰਦੇ ਹਨ ਕਿ ਹਾਂ ਇਹ ਸੱਚ ਹੈ। ਅਕਸ਼ੇ ਨੇ ਇਕ ਕਾਰਨ ਇਹ ਵੀ ਦੱਸਿਆ ਕਿ ਉਹ ਰਾਤ ਨੂੰ ਛੇਤੀ ਸੌਂ ਜਾਂਦੇ ਹਨ ਤੇ ਸਵੇਰੇ ਉਨ੍ਹਾਂ ਨੇ ਛੇਤੀ ਉੱਠ ਕੇ ਕਸਰਤ ਕਰਨੀ ਹੁੰਦੀ ਹੈ ਤੇ ਪਾਰਟੀਆਂ ਦੇਰ ਰਾਤ ਤੱਕ ਚੱਲਦੀਆਂ ਹਨ।

ਦੱਸਣਯੋਗ ਹੈ ਕਿ ਅਕਸ਼ੇ ਕੁਮਾਰ ਸ਼ਰਾਬ ਨਹੀਂ ਪੀਂਦੇ। ਉਹ ਆਪਣੀ ਫਿਟਨੈੱਸ ’ਤੇ ਖਾਸ ਧਿਆਨ ਦਿੰਦੇ ਹਨ। ਇਸੇ ਲਈ ਉਹ ਬਾਲੀਵੁੱਡ ਦੀਆਂ ਪਾਰਟੀਆਂ ਤੋਂ ਦੂਰ ਰਹਿੰਦੇ ਹਨ।


author

Rahul Singh

Content Editor

Related News