ਰਿਐਲਿਟੀ ਸ਼ੋਅ ‘ਰਾਈਜ਼ ਐਂਡ ਫਾਲ’ ਦੋ ਹਫਤਿਆਂ ’ਚ ਹੀ ਸਭ ਤੋਂ ਵੱਧ ਦੇਖੇ ਜਾਣ ਵਾਲੇ ਸ਼ੋਅਜ਼ ’ਚ ਸ਼ਾਮਲ
Wednesday, Sep 24, 2025 - 01:47 PM (IST)

ਵੈੱਬ ਡੈਸਕ- ਐਮਾਜ਼ੋਨ ਐੱਮ.ਐਕਸ. ਪਲੇਅਰ ਦਾ ਨਵਾਂ ਰਿਐਲਿਟੀ ਸ਼ੋਅ ‘ਰਾਈਜ਼ ਐਂਡ ਫਾਲ’ 6 ਸਤੰਬਰ ਨੂੰ ਰਿਲੀਜ਼ ਹੋਣ ਤੋਂ ਬਾਅਦ ਪੂਰੇ ਭਾਰਤ ਵਿਚ ਧੁੰਮ ਮਚਾ ਰਿਹਾ ਹੈ। ਕੁਝ ਹੀ ਦਿਨਾਂ ਵਿਚ ਇਹ ਓਰਮੈਕਸ ਰੇਟਿੰਗਸ ਦੇ ਮੁਤਾਬਕ ਟਾਪ 2 ਓਰਿਜਨਲ ਰਿਐਲਿਟੀ ਸ਼ੋਅਜ਼ ਵਿਚ ਸ਼ਾਮਿਲ ਹੋ ਗਿਆ ਅਤੇ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਕਰੋੜਾਂ ਦਰਸ਼ਕਾਂ ਦਾ ਦਿਲ ਜਿੱਤ ਲਿਆ।
ਬਿਨਾਂ ਫਿਲਟਰ ਵਾਲਾ, ਤਿੱਖੇ ਸਾਮਾਜਿਕ ਮੁੱਦਿਆਂ ਨਾਲ ਜੁੜਿਆ ਅਤੇ ਹਾਈ-ਵੋਲਟੇਜ਼ ਡਰਾਮਾ ਹਰ ਜਗ੍ਹਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸੋਸ਼ਲ ਮੀਡੀਆ ’ਤੇ 500 ਮਿਲੀਅਨ ਤੋਂ ਵੀ ਜ਼ਿਆਦਾ ਵਿਊਜ਼ ਮਿਲਣ ਨਾਲ ‘ਰਾਈਜ਼ ਐਂਡ ਫਾਲ’ ਤੇਜ਼ੀ ਨਾਲ ਇਸ ਸਾਲ ਦੇ ਓ.ਟੀ.ਟੀ. ਈਕੋਸਿਸਟਮ ਦਾ ਸਭ ਤੋਂ ਵੱਡਾ ਸੱਭਿਆਚਾਰਕ ਪਲ ਬਣਦਾ ਜਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8