ਸ਼੍ਰੀ ਘੰਟੇਸ਼ਵਰ ਹਨੂੰਮਾਨ ਮੰਦਰ ਪਹੁੰਚੀ ਰਿਆ, ਲੋੜਵੰਦ ਔਰਤ ਦੀ ਕੀਤੀ ਮਦਦ (ਤਸਵੀਰਾਂ)

11/12/2021 4:29:34 PM

ਮੁੰਬਈ- ਸਵ. ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਦੇ ਵਿਚਾਲੇ ਡਰੱਗ ਮਾਮਲੇ ਨੂੰ ਲੈ ਕੇ ਵਿਵਾਦਾਂ 'ਚ ਰਹਿ ਚੁੱਕੀ ਰਿਆ ਚੱਕਰਵਰਤੀ ਆਪਣੀ ਜ਼ਿੰਦਗੀ 'ਚ ਕਾਫੀ ਨਾਰਮਲ ਹੋ ਗਈ ਹੈ। ਹੁਣ ਫਿਰ ਤੋਂ ਉਹ ਪਬਲਿਕ ਪਲੇਸ 'ਤੇ ਦਿਖਾਈ ਦੇਣ ਲੱਗੀ ਹੈ ਅਤੇ ਸੋਸ਼ਲ ਮੀਡੀਆ 'ਤੇ ਵੀ ਨਜ਼ਰ ਆਉਣ ਲੱਗੀ ਹੈ। ਇਸ ਵਿਚਾਲੇ ਹਾਲ ਹੀ 'ਚ ਰਿਆ ਸ਼੍ਰੀ ਘੰਟੇਸ਼ਵਰ ਹਨੂੰਮਾਨ ਮੰਦਰ ਪਹੁੰਚੀ ਜਿਥੇ ਉਹ ਮੀਡੀਆ ਦੇ ਕੈਮਰੇ 'ਚ ਕੈਦ ਹੋ ਗਈ। ਹੁਣ ਅਦਾਕਾਰਾ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari
ਸਾਹਮਣੇ ਆਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਰਿਆ ਚੱਕਰਵਰਤੀ ਚਿਹਰੇ 'ਤੇ ਮਾਸਕ ਲਗਾ ਕੇ ਨੰਗੇ ਪੈਰ ਮੰਦਰ ਪਹੁੰਚੀ, ਜਿਥੇ ਉਹ ਦੋਵੇਂ ਹੱਥ ਜੋੜ ਕੇ ਹਨੂੰਮਾਨ ਜੀ ਦੇ ਦਰਸ਼ਨ ਕਰਦੀ ਨਜ਼ਰ ਆਈ। ਰਿਆ ਕਈ ਤਸਵੀਰਾਂ 'ਚ ਬੁੱਢੀ ਜ਼ਰੂਰਤਮੰਦ ਔਰਤ ਦੀ ਮਦਦ ਵੀ ਕਰਦੀ ਦਿਖ ਰਹੀ ਹੈ।

PunjabKesari
ਲੁੱਕ ਦੀ ਗੱਲ ਕਰੀਏ ਤਾਂ ਰਿਆ ਪਿੰਕ ਰੰਗ ਦੇ ਪਲਾਜ਼ੋ ਕੁੜਤੇ 'ਚ ਨਜ਼ਰ ਆਈ। ਇਸ ਲੁੱਕ ਨੂੰ ਉਸ ਨੇ ਖੁੱਲ੍ਹੇ ਵਾਲਾਂ ਦੇ ਨਾਲ ਪੂਰਾ ਕੀਤਾ ਹੋਇਆ ਹੈ ਅਤੇ ਕੈਮਰੇ ਦੇ ਸਾਹਮਣੇ ਹੱਸਦੇ ਹੋਏ ਪੋਜ਼ ਦੇ ਰਹੀ ਹੈ।

PunjabKesari
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲੇ ਮੁੰਬਈ ਦੀ ਸਪੈਸ਼ਲ ਐੱਨ.ਡੀ.ਪੀ.ਐੱਸ. ਕੋਰਟ ਨੇ ਸੁਸ਼ਾਂਤ ਸਿੰਘ ਮਾਮਲੇ 'ਚ ਰਿਆ ਚੱਕਰਵਰਤੀ ਨੂੰ ਵੱਡੀ ਰਾਹਤ ਦਿੱਤੀ ਹੈ। ਕੋਰਟ ਨੇ ਰਿਆ ਦੇ ਬੈਂਕ ਅਕਾਊਂਟਸ ਨੂੰ 'ਡਿਫਰੀਜ਼' ਕਰਨ ਦਾ ਆਦੇਸ਼ ਦਿੱਤਾ ਹੈ।

PunjabKesari

ਐੱਨ.ਸੀ.ਬੀ. ਨੇ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ ਦੇ ਦੌਰਾਨ ਅਦਾਕਾਰ ਦਾ ਬੈਂਕ ਖਾਤਾ ਜ਼ਬਤ ਕਰ ਲਿਆ ਸੀ। ਰਿਆ ਨੇ ਕੇਸ ਦੀ ਸੁਣਵਾਈ ਕਰ ਰਹੇ ਸਪੈਸ਼ਲ ਕੋਰਟ 'ਚ ਉਨ੍ਹਾਂ ਦੇ ਬੈਂਕ ਅਕਾਊਂਟ ਦੇ ਵਰਤੋਂ ਕਰਨ ਅਤੇ ਜਾਂਚ ਦੌਰਾਨ ਜ਼ਬਤ ਮੋਬਾਇਲ ਫੋਨ ਅਤੇ ਲੈਪਟਾਪ ਵਾਪਸ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਦੀ ਮੰਗ 'ਤੇ ਕੋਰਟ ਨੇ ਅਦਾਕਾਰਾ ਦੇ ਬੈਂਕ ਅਕਾਊਂਟਸ ਨੂੰ ਡਿਫਰੀਜ਼ ਅਤੇ ਉਨ੍ਹਾਂ ਦੇ ਲੈਪਟਾਪ ਅਤੇ ਮੋਬਾਇਲ ਫੋਨ ਨੂੰ ਵਾਪਸ ਕਰਨ ਦੀ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ। ਨਾਲ ਹੀ ਆਦੇਸ਼ ਦਿੱਤਾ ਹੈ ਕਿ ਜਦੋਂ ਵੀ ਲੋੜ ਹੋਵੇਗੀ ਤਾਂ ਰਿਆ ਨੂੰ ਆਪਣੀ ਬੈਂਕ ਡੀਟੇਲਸ ਸ਼ੇਅਰ ਕਰਨੀ ਹੋਵੇਗੀ।

PunjabKesari

 


Aarti dhillon

Content Editor

Related News