ਰਵੀਨਾ ਟੰਡਨ ਨੇ ਮੀਂਹ ਵਿਚਾਲੇ ਬਚਾਈ ਕੁੱਤੇ ਦੇ ਬੱਚੇ ਦੀ ਜਾਨ, ਹੋ ਰਹੀ ਹੈ ਸਾਰੇ ਪਾਸੇ ਤਾਰੀਫ਼ (ਵੀਡੀਓ)

Saturday, Jun 12, 2021 - 01:09 PM (IST)

ਰਵੀਨਾ ਟੰਡਨ ਨੇ ਮੀਂਹ ਵਿਚਾਲੇ ਬਚਾਈ ਕੁੱਤੇ ਦੇ ਬੱਚੇ ਦੀ ਜਾਨ, ਹੋ ਰਹੀ ਹੈ ਸਾਰੇ ਪਾਸੇ ਤਾਰੀਫ਼ (ਵੀਡੀਓ)

ਮੁੰਬਈ-ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰਵੀਨਾ ਟੰਡਨ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਇਸ ਦੇ ਨਾਲ ਹੀ ਉਹ ਆਪਣੇ ਵੀਡੀਓ ਸਾਂਝੇ ਕਰਕੇ ਕੋਈ ਨਾ ਕੋਈ ਸੁਨੇਹਾ ਆਪਣੇ ਪ੍ਰਸ਼ੰਸਕਾਂ ਨੂੰ ਦਿੰਦੀ ਰਹਿੰਦੀ ਹੈ। ਅਦਾਕਾਰਾ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ।


ਇਸ ਵੀਡੀਓ ‘ਚ ਉਹ ਕੁੱਤੇ ਦੇ ਬੱਚੇ ਦਾ ਰੈਸਕਿਊ ਕਰਦੀ ਵਿਖਾਈ ਦੇ ਰਹੀ ਹੈ। ਰਵੀਨਾ ਟੰਡਨ ਨੇ ਇਸ ਕੁੱਤੇ ਦੇ ਬੱਚੇ ਨੂੰ ਚੁੱਕਿਆ ਅਤੇ ਆਪਣੀ ਗੱਡੀ ‘ਚ ਬਿਠਾ ਲਿਆ। ਇਸ ਵੀਡੀਓ ‘ਤੇ ਪ੍ਰਸ਼ੰਸਕ ਵੀ ਖ਼ੂਬ ਪ੍ਰਤੀਕਿਰਿਆ ਦੇ ਰਹੇ ਹਨ। ਇਸ ਦੇ ਨਾਲ ਹੀ ਪ੍ਰਸ਼ੰਸਕ ਰਵੀਨਾ ਦੀ ਵੀ ਜੰਮ ਕੇ ਤਾਰੀਫ ਕਰ ਰਹੇ ਹਨ। ਰਵੀਨਾ ਟੰਡਨ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਇਹ ਛੋਟਾ ਜਿਹਾ ਪੱਪੀ ਜੋ ਕਿ ਢਾਈ ਮਹੀਨੇ ਦਾ ਹੈ, ਪਾਣੀ ਨਾਲ ਭਰੀ ਸੜਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਠੰਡ ਨਾਲ ਕੰਬ ਰਿਹਾ ਸੀ ਅਤੇ ਬੁਰੀ ਤਰ੍ਹਾਂ ਡਰਿਆ ਹੋਇਆ ਸੀ ।ਇਸ ਨੂੰ ਡਾਕਟਰ ਕੋਲ ਲਿਜਾਇਆ ਗਿਆ ਅਤੇ ਹੁਣ ਉਹ ਬਿਲਕੁਲ ਠੀਕ ਹੈ। ਜੇਕਰ ਕੋਈ ਇਸ ਨੂੰ ਅਡਾਪਟ ਕਰਨਾ ਚਾਹੁੰਦਾ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਇਨ੍ਹਾਂ ਖ਼ੂਬਸੂਰਤ ਜੀਵਾਂ ਨੂੰ ਸਾਡੀ ਮਦਦ ਦੀ ਲੋੜ ਹੈ’।  


author

Aarti dhillon

Content Editor

Related News