ਮਹਾਰਾਸ਼ਟਰ ਦੇ CM ਦੇਵੇਂਦਰ ਫਡਨਵੀਸ ਨੇ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੂੰ ਕੀਤਾ ਸਨਮਾਨਿਤ

Friday, Jun 06, 2025 - 04:35 PM (IST)

ਮਹਾਰਾਸ਼ਟਰ ਦੇ CM ਦੇਵੇਂਦਰ ਫਡਨਵੀਸ ਨੇ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੂੰ ਕੀਤਾ ਸਨਮਾਨਿਤ

ਮੁੰਬਈ (ਏਜੰਸੀ)- ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਰਵੀਨਾ ਟੰਡਨ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਵੱਲੋਂ ਵਾਤਾਵਰਣ ਦਿਵਸ ਦੇ ਮੌਕੇ 'ਤੇ ਸਮਾਜਕ ਅਤੇ ਵਾਤਾਵਰਣ ਦੇ ਕੰਮਾਂ ਲਈ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਰਵੀਨਾ ਦੀਆਂ ਵਾਤਾਵਰਣ ਸੰਭਾਲ, ਜਾਨਵਰਾਂ ਦੀ ਭਲਾਈ ਅਤੇ ਸਮਾਜ ਸੇਵਾ ਵੱਲ ਲਗਾਤਾਰ ਵਚਨਬੱਧਤਾ ਲਈ ਦਿੱਤਾ ਗਿਆ।

ਇਹ ਵੀ ਪੜ੍ਹੋ: ਸੈਲਫੀ ਲੈਣ ਆਏ Fan 'ਤੇ AP ਢਿੱਲੋਂ ਨੂੰ ਚੜ੍ਹਿਆ ਗੁੱਸਾ ! ਕਿਹਾ- 'ਬੱਸ ਕਰ ਯਾਰ...'

 

 
 
 
 
 
 
 
 
 
 
 
 
 
 
 
 

A post shared by Raveena Tandon (@officialraveenatandon)

ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਖੁਸ਼ਖਬਰੀ

ਰਵੀਨਾ ਟੰਡਨ ਨੇ ਇੰਸਟਾਗ੍ਰਾਮ ‘ਤੇ ਸਨਮਾਨ ਸਮਾਰੋਹ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ: “ਵਾਤਾਵਰਣ ਲਈ ਕੀਤੇ ਕੰਮ ਲਈ ਮਾਣਯੋਗ ਮੁੱਖ ਮੰਤਰੀ @devendra_fadnavis ਜੀ ਦੇ ਹੱਥੋਂ ਸਨਮਾਨ ਮਿਲਿਆ। #EnvironmentDay 'ਤੇ ਮੇਰੇ ਦਿਨ ਨੂੰ ਹੋਰ ਵੀ ਬਿਹਤਰ ਬਣਾਉਣ ਲਈ, ਇਕ ਛੋਟੀ ਜਿਹੀ ਬਚਾਈ ਗਈ ਬਿੱਲੀ ਨੂੰ ਗੋਦ ਲਿਆ ਗਿਆ। ਉਨ੍ਹਾਂ ਨੇ PETA India ਦਾ ਧੰਨਵਾਦ ਕੀਤਾ ਜਿਸ ਨੇ ਉਸ ਬਿੱਲੀ ਦੀ ਦੇਖਭਾਲ ਕੀਤੀ। ਇਸ ਪ੍ਰੋਗਰਾਮ ਵਿਚ ਰਵੀਨਾ ਦੀ ਸੱਸ ਰੇਸ਼ਮਾ ਥਡਾਨੀ ਅਤੇ ਉਨ੍ਹਾਂ ਦੀ ਗੋਦ ਲਈ ਕੁੜੀ ਛਾਇਆ ਮਾਲਨੀ ਦਾ ਜਨਮਦਿਨ ਵੀ ਮਾਇਆ ਗਿਆ। ਦੋਹਾਂ ਦਾ ਜਨਮ 5 ਜੂਨ ਨੂੰ ਹੋਇਆ ਸੀ।

ਇਹ ਵੀ ਪੜ੍ਹੋ: ਨਿੱਕੀ ਜਿਹੀ ਗਲਤੀ ਪੈ ਗਈ ਭਾਰੀ ! ਬਲੌਗਰ 'ਤੇ ਠੋਕਿਆ ਗਿਆ ਲੱਖਾਂ ਰੁਪਏ ਜੁਰਮਾਨਾ, ਮਾਫੀ ਨਾਲ ਵੀ ਨਹੀਂ ਬਣੀ ਗੱਲ

ਇੱਕ ਅਦਾਕਾਰਾ ਤੋਂ ਵੱਧ

ਰਵੀਨਾ ਟੰਡਨ ਸਿਰਫ ਇੱਕ ਅਦਾਕਾਰਾ ਨਹੀਂ, ਬਲਕਿ ਇੱਕ ਜਾਣਕਾਰ ਵਾਇਲਲਾਈਫ ਫੋਟੋਗ੍ਰਾਫਰ, ਵਾਤਾਵਰਣ ਪ੍ਰੇਮੀ ਅਤੇ ਸਮਾਜ ਸੇਵੀ ਵੀ ਹਨ। ਉਨ੍ਹਾਂ ਨੇ 21 ਸਾਲ ਦੀ ਉਮਰ ਵਿੱਚ 2 ਧੀਆਂ ਨੂੰ ਇਕੱਲੀ ਮਾਂ ਵਜੋਂ ਗੋਦ ਲਿਆ। ਉਹ ਚਿਲਡਰਨ ਫਿਲਮ ਸੋਸਾਇਟੀ ਆਫ ਇੰਡੀਆ (CFSI) ਦੀ ਸਭ ਤੋਂ ਛੋਟੀ ਉਮਰ ਦੀ ਚੇਅਰਪਰਸਨ ਬਣੀ ਅਤੇ CINTAA ਦੇ ਸਲਾਹਕਾਰ ਪੈਨਲ ਦੀ ਮੈਂਬਰ ਰਹੀ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅੰਗ ਦਾਨ ਪ੍ਰਚਾਰ ਲਈ ਵੀ ਸਨਮਾਨ ਮਿਲ ਚੁੱਕਾ ਹੈ। ਕੋਵਿਡ-19 ਮਹਾਂਮਾਰੀ ਦੌਰਾਨ, ਉਨ੍ਹਾਂ ਦੀ ਸੰਸਥਾ ਨੇ ਦੱਖਣੀ ਮੁੰਬਈ ਦੇ ਡੀ.ਸੀ.ਪੀ. ਨਾਲ ਮਿਲਕੇ ਆਕਸੀਜਨ ਸਿਲੰਡਰ ਵੰਡੇ।

ਇਹ ਵੀ ਪੜ੍ਹੋ: ਲੰਡਨ 'ਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ਹੋ ਗਿਆ ਵੱਡਾ ਕਾਂਡ, ਜਾਣੋ ਕੀ ਹੈ ਪੂਰਾ ਮਾਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News