‘ਗੁੱਡਬਾਏ’ ’ਚ ਅਮਿਤਾਭ ਬੱਚਨ ਨਾਲ ਕੰਮ ਕਰਨ ਲਈ ਰਸ਼ਮੀਕਾ ਨੇ ਲਈ ਇੰਨੀ ਫ਼ੀਸ, ਸੁਣ ਕੇ ਹੋ ਜਾਵੋਗੇ ਹੈਰਾਨ

Monday, Oct 03, 2022 - 05:28 PM (IST)

‘ਗੁੱਡਬਾਏ’ ’ਚ ਅਮਿਤਾਭ ਬੱਚਨ ਨਾਲ ਕੰਮ ਕਰਨ ਲਈ ਰਸ਼ਮੀਕਾ ਨੇ ਲਈ ਇੰਨੀ ਫ਼ੀਸ, ਸੁਣ ਕੇ ਹੋ ਜਾਵੋਗੇ ਹੈਰਾਨ

ਬਾਲੀਵੁੱਡ ਡੈਸਕ- ਸਾਊਥ ਦੀ ਸੁਪਰਸਟਾਰ ਅਦਾਕਾਰਾ ਰਸ਼ਮਿਕਾ ਮੰਦਾਨਾ ਹਮੇਸ਼ਾ ਹੀ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਰਹੀ ਹੈ। ਨੈਸ਼ਨਲ ਕ੍ਰਸ਼ ਰਸ਼ਮਿਕਾ ਇਕ ਅਜਿਹੀ ਅਦਾਕਾਰਾ ਹੈ ਜਿਸ ਨੇ ਆਪਣੇ ਕਰੀਅਰ ’ਚ ਹੁਣ ਤੱਕ ਸਾਰੀਆਂ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ। ਅਦਾਕਾਰਾ ਹੁਣ ਜਲਦ ਹੀ ਬਾਲੀਵੁੱਡ ’ਚ ਡੈਬਿਊ ਕਰਨ ਜਾ ਰਹੀ ਹੈ। ਰਸ਼ਮੀਕਾ ਬਾਲੀਵੁੱਡ ਫ਼ਿਲਮ ‘ਗੁੱਡਬਾਏ’ ’ਚ ਸੁਪਰਸਟਾਰ ਅਮਿਤਾਭ ਬੱਚਨ ਨਾਲ ਨਜ਼ਰ ਆਵੇਗੀ।  

ਇਹ ਵੀ ਪੜ੍ਹੋ :  ਰੈਂਪ ’ਤੇ ਸੋਨਾਕਸ਼ੀ ਨੇ ਬਿਖੇਰੇ ਹੁਸਨ ਦੇ ਜਲਵੇ, ਰੈੱਡ ਲਹਿੰਗੇ ’ਤੇ ਟਿੱਕੀਆਂ ਲੋਕਾਂ ਦੀਆਂ ਨਜ਼ਰਾਂ

ਰਸ਼ਮਿਕਾ ਮੰਦਾਨਾ ਫ਼ਿਲਮ ‘ਗੁੱਡਬਾਏ’ ’ਚ ਅਮਿਤਾਭ ਬੱਚਨ ਦੀ ਧੀ ਦਾ ਕਿਰਦਾਰ ਨਿਭਾਅ ਰਹੀ ਹੈ। ਸਾਊਥ ਸਿਨੇਮਾ ’ਚ ਸਫ਼ਲਤਾ ਦੇ ਨਾਲ ਹੀ ਉਨ੍ਹਾਂ ਦੀ ਫ਼ੀਸ ਵੀ ਵਧ ਗਈ। ਹਾਲਾਂਕਿ ਰਸ਼ਮੀਕਾ ਆਪਣੀ ਹਰ ਫ਼ਿਲਮ ਲਈ 4 ਕਰੋੜ ਲੈਂਦੀ ਹੈ ਪਰ ਅਮਿਤਾਭ ਬੱਚਨ ਨਾਲ ਆਪਣੀ ਫ਼ਿਲਮ ‘ਗੁੱਡਬਾਏ’ ਉਸ ਨੇ 5 ਤੋਂ 6 ਕਰੋੜ ਰੁਪਏ ਫ਼ੀਸ ਲਈ।

ਫ਼ਿਲਮ ਗੁੱਡਬਾਏ ’ਚ ਰਸ਼ਮੀਕਾ ਅਤੇ ਅਮਿਤਾਭ  ਬੱਚਨ ਤੋਂ ਇਲਾਵਾ ਨੀਨਾ ਗੁਪਤਾ, ਸੁਨੀਲ ਗਰੋਵਰ, ਆਸ਼ੀਸ਼ ਵਿਦਿਆਰਥੀ, ਸ਼ਿਵਿਨ ਨਾਰੰਗ ਅਤੇ ਅਰੁਣ ਬਾਲੀ ਵਰਗੇ ਸਿਤਾਰੇ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਸ ਫ਼ਿਲਮ ਦੀ ਪ੍ਰਮੋਸ਼ਨ ਲਈ ਰਸ਼ਮੀਕਾ ਕਾਫ਼ੀ ਮੇਹਨਤ ਕਰ ਰਹੀ ਹੈ। 

ਇਹ ਵੀ ਪੜ੍ਹੋ : ਜਾਲੀਦਾਰ ਡਰੈੱਸ ’ਚ ਮੌਨੀ ਨੇ ਕੀਤੀ ਰੈਂਪ ਵਾਕ, ਬਿਖੇਰੇ ਖੂਬਸੂਰਤੀ ਦੇ ਜਲਵੇ

ਦੱਸ ਦੇਈਏ ਅਮਿਤਾਭ ਬੱਚਨ ਅਤੇ ਰਸ਼ਮਿਕਾ ਮੰਦਾਨਾ ਦੀ ਫ਼ਿਲਮ ‘ਗੁੱਡਬਾਏ’ 7 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਫ਼ਿਲਮ ਦਾ ਨਿਰਦੇਸ਼ਨ ਵਿਕਾਸ ਬਹਿਲ ਨੇ ਕੀਤਾ ਹੈ। ਏਕਤਾ ਕਪੂਰ ਦੀ ਬਾਲਾਜੀ ਪ੍ਰੋਡਕਸ਼ਨ ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੀ ਹੈ। ਫ਼ਿਲਮ ‘ਗੁੱਡਬਾਏ’ ਤੋਂ ਇਲਾਵਾ ਰਸ਼ਮਿਕਾ ਮੰਦਾਨਾ ਸਿਧਾਰਥ ਮਲਹੋਤਰਾ ਨਾਲ ਫ਼ਿਲਮ ‘ਮਿਸ਼ਨ ਮਜਨੂੰ’ ’ਚ ਵੀ ਨਜ਼ਰ ਆਵੇਗੀ।


author

Shivani Bassan

Content Editor

Related News