ਰਸ਼ਮਿਕਾ ਨੇ ‘ਛਾਵਾ’ ਦੇ ਸਹਿ-ਕਲਾਕਾਰ ਵਿਨੀਤ ਕੁਮਾਰ ਨੂੰ ਦੱਸਿਆ ‘ਸ਼ਾਨਦਾਰ’
Monday, Feb 24, 2025 - 04:24 PM (IST)

ਮੁੰਬਈ (ਬਿਊਰੋ) - ਰਸ਼ਮਿਕਾ ਮੰਦਾਨਾ ਨੇ ‘ਛਾਵਾ’ ਵਿਚ ਵਿਨੀਤ ਕੁਮਾਰ ਸਿੰਘ ਦੇ ਪ੍ਰਦਰਸ਼ਨ ਲਈ ਉਸ ਨੂੰ ‘ਸ਼ਾਨਦਾਰ’ ਦੱਸਿਆ। ਛੱਤਰਪਤੀ ਸੰਭਾਜੀ ਮਹਾਰਾਜ ਦੇ ਸਭ ਤੋਂ ਸਮਰਪਿਤ ਸਾਥੀ ਕਵੀ ਕਲਸ਼ ਵਜੋਂ ਵਿਨੀਤ ਨੇ ਨਾ ਸਿਰਫ ਦਰਸ਼ਕਾਂ ਦਾ ਦਿਲ ਜਿੱਤਿਆ ਹੈ, ਸਗੋਂ ਆਪਣੇ ਇੰਡਸਟਰੀ ਦੇ ਸਾਥੀਆਂ ਦੀ ਪ੍ਰਸ਼ੰਸਾ ਵੀ ਹਾਸਲ ਕੀਤੀ ਹੈ। ਲਕਸ਼ਮਣ ਉਤੇਕਰ ਵੱਲੋਂ ਨਿਰਦੇਸ਼ਿਤ ‘ਛਾਵਾ’ ਇਕ ਸ਼ਾਨਦਾਰ ਪੀਰੀਅਡ ਡਰਾਮਾ ਹੈ, ਜੋ ਵਿੱਕੀ ਕੌਸ਼ਲ ਦੁਆਰਾ ਅਭਿਨੀਤ ਛੱਤਰਪਤੀ ਸੰਭਾਜੀ ਮਹਾਰਾਜ ਦੀ ਕਹਾਣੀ ਨੂੰ ਉਜਾਗਰ ਕਰਦਾ ਹੈ।
ਇਹ ਵੀ ਪੜ੍ਹੋ- 5 ਲੱਖ ਕਿਸਾਨਾਂ ਨੇ 2-2 ਰੁਪਏ ਦੇ ਕੇ ਬਣਾਈ ਇਹ ਫ਼ਿਲਮ, Academy Museum 'ਚ ਹੋਵੇਗੀ ਸਕ੍ਰੀਨਿੰਗ
ਰਸ਼ਮਿਕਾ ਨੇ ਟਵਿੱਟਰ ’ਤੇ ਲਿਖਿਆ, “ਤੁਹਾਨੂੰ ਸਭ ਤੋਂ ਵੱਡਾ ਸਲਾਮ ਵਿਨੀਤ ਕੁਮਾਰ ਸਿੰਘ...ਤੁਹਾਨੂੰ ਜੋ ਸ਼ਾਬਾਸ਼ੀ ਅਤੇ ਪਿਆਰ ਮਿਲ ਰਿਹਾ ਹੈ, ਤੁਸੀਂ ਉਸ ਦੇ ਹੱਕਦਾਰ ਹੋ। ਤੁਸੀਂ ਬਹੁਤ ਸ਼ਾਨਦਾਰ ਅਦਾਕਾਰ ਹੋ..ਇੰਨੀ ਮਿਹਨਤ ਕਰਨ ਅਤੇ ਸਾਨੂੰ ਆਪਣੀ ਕਲਾ ਦਾ ਗਵਾਹ ਬਨਣ ਦਾ ਮੌਕਾ ਦੇਣ ਲਈ ਧੰਨਵਾਦ। ਤੁਹਾਡੇ ਨਾਲ ਕੰਮ ਕਰ ਕੇ ਸਾਨੂੰ ਬਹੁਤ ਖੁਸ਼ੀ ਹੋਈ।’’ ਕਵੀ ਕਲਸ਼ ਵਜੋਂ ਵਿਨੀਤ ਦਾ ਪ੍ਰਦਰਸ਼ਨ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8