ਲੰਮੇ ਸਮੇਂ ਬਾਅਦ ਪੂਰਾ ਹੋਇਆ ਰਸ਼ਮੀ ਦੇਸਾਈ ਦਾ ਇਹ ''ਸੁਫ਼ਨਾ''
Monday, Sep 07, 2020 - 02:02 PM (IST)

ਮੁੰਬਈ (ਬਿਊਰੋ) - ਟੀ. ਵੀ. ਅਦਾਕਾਰਾ ਰਸ਼ਮੀ ਦੇਸਾਈ ਨੇ ਕਾਫ਼ੀ ਸਮੇਂ ਤੋਂ ਆਪਣੇ ਮਨ ‘ਚ ਇੱਕ ਸੁਫ਼ਨਾ ਪਾਲਿਆ ਹੋਇਆ ਸੀ, ਜੋ ਕਿ ਹੁਣ ਜਾ ਕੇ ਉਨ੍ਹਾਂ ਦਾ ਇਹ ਸੁਫ਼ਨਾ ਪੂਰਾ ਹੋਇਆ ਹੈ। ਆਪਣੇ ਇਸ ਸੁਫ਼ਨੇ ਦੇ ਪੂਰਾ ਹੋਣ 'ਤੇ ਰਸ਼ਮੀ ਦੇਸਾਈ ਕਾਫ਼ੀ ਖੁਸ਼ ਹੈ। ਰਸ਼ਮੀ ਦੇਸਾਈ ਲੰਮੇ ਸਮੇਂ ਤੋਂ ਇਸ ਸੁਫ਼ਨੇ ਨੂੰ ਪੂਰਾ ਕਰਨਾ ਚਾਹੁੰਦੀ ਸੀ। ਦਰਅਸਲ ਇਹ ਸੁਫ਼ਨਾ ਸੀ ਨਵੀਂ ਕਾਰ ਲੈਣ ਦਾ ਪਰ ਹਰ ਵਾਰ ਕੋਈ ਨਾਂ ਕੋਈ ਅੜਿੱਕਾ ਆ ਜਾਂਦਾ ਸੀ। ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਰਸ਼ਮੀ ਦੇਸਾਈ ਨੇ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਗੱਡੀ ਖਰੀਦਣ ਦੀ ਯੋਜਨਾ ਬਣਾ ਰਹੀ ਸੀ ਪਰ ਤਾਲਾਬੰਦੀ ‘ਚ ਸਾਨੂੰ ਸਾਰਿਆਂ ਨੂੰ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਰਸ਼ਮੀ ਦਾ ਕਹਿਣਾ ਹੈ ਕਿ ਜਦੋਂ ਉਹ 'ਬਿੱਗ ਬੌਸ' ਸ਼ੋਅ ‘ਚ ਸੀ ਤਾਂ ਉਹ ਮਰਸੀਡੀਜ਼ ਖਰੀਦਣਾ ਚਾਹੁੰਦੀ ਸੀ ਪਰ ਉਦੋਂ ਉਨ੍ਹਾਂ ਨੇ ਇਹ ਯੋਜਨਾ ਕੈਂਸਲ ਕਰ ਦਿੱਤੀ ਸੀ ਪਰ ਇਸ ਤੋਂ ਬਾਅਦ ਕੋਰੋਨਾ ਮਹਾਮਾਰੀ ਦਾ ਦੌਰ ਸ਼ੁਰੂ ਹੋ ਗਿਆ, ਜਿਸ ਕਰਕੇ ਇਸ ਮਹਾਮਾਰੀ ਦੌਰਾਨ ਪਲਾਨਿੰਗ ਦੇ ਨਾਲ ਕੰਮ ਕਰਨ ਨਾਲ ਹੋਣ ਵਾਲੇ ਫਾਇਦੇ ਦਾ ਅਹਿਸਾਸ ਉਨ੍ਹਾਂ ਨੂੰ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਇਸ ਸੁਫ਼ਨੇ ਨੂੰ ਪੂਰਾ ਕੀਤਾ ਹੈ। ਰਸ਼ਮੀ ਹੁਣ ਆਪਣੀ ਕਾਰ ਦੇ ਨਾਲ ਅਕਸਰ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ਅਤੇ ਬੀਤੇ ਦਿਨੀਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਗੱਡੀ ਨਾਲ ਤਸਵੀਰ ਸਾਂਝੀ ਕੀਤੀ ਸੀ।
ਦੱਸ ਦਈਏ ਕਿ ਹਾਲ ਹੀ 'ਚ ਟਵਿੱਟਰ 'ਤੇ ਇੱਕ ਯੂਜ਼ਰਜ਼ ਨੇ ਉਨ੍ਹਾਂ ਨਾਲ ਬਦਤਮੀਜ਼ੀ ਨਾਲ ਗੱਲ ਕੀਤੀ ਸੀ ਤਾਂ ਅਦਾਕਾਰਾ ਨੇ ਵੀ ਉਨ੍ਹਾਂ ਦਾ ਜ਼ਬਰਦਸਤ ਜਵਾਬ ਦਿੱਤਾ। ਕੁਝ ਦਿਨ ਪਹਿਲਾਂ ਰਸ਼ਮੀ ਨੂੰ 'ਸੜਕ 2' ਦੀ ਵਜ੍ਹਾ ਨਾਲ ਟਰੋਲ ਕੀਤਾ ਸੀ। ਹੁਣ ਯੂਜ਼ਰਜ਼ ਨੇ ਉਨ੍ਹਾਂ ਨੂੰ ਸਿਧਾਰਥ ਸ਼ੁਕਲਾ ਦੇ ਨਾਂ 'ਤੇ ਟਰੋਲ ਕਰਨ ਦੀ ਕੀਤੀ ਕੋਸ਼ਿਸ਼ ਪਰ ਰਸ਼ਮੀ ਨੇ ਵੀ ਯੂਜ਼ਰਜ਼ ਨੂੰ ਬਹੁਤ ਵਧੀਆ ਜਵਾਬ ਦਿੱਤਾ। ਤੁਹਾਨੂੰ ਯਾਦ ਹੋਵੇਗਾ ਜਦੋਂ ਰਸ਼ਮੀ ਦੇਸਾਈ 'ਬਿੱਗ ਬੌਸ 13' 'ਚ ਨਜ਼ਰ ਆਈ ਸੀ, ਉਦੋਂ ਰਸ਼ਮੀ ਦੇ ਸਿਧਾਰਥ ਸ਼ੁਕਲਾ ਨਾਲ ਕਾਫ਼ੀ ਝਗੜੇ ਹੋਏ ਸਨ। ਦੋਵੇਂ ਇਕ-ਦੂਜੇ ਦੇ ਦੁਸ਼ਮਣ ਬਣ ਗਏ ਸਨ। ਦੋਵਾਂ ਨੇ ਇਕ-ਦੂਜੇ ਨੂੰ ਕਾਫ਼ੀ ਬੁਰਾ ਭਲਾ ਵੀ ਕਿਹਾ ਸੀ। ਗੱਲ ਇੰਨੀ ਵੱਧ ਗਈ ਸੀ ਕਿ ਖ਼ੁਦ ਸਲਮਾਨ ਖਾਨ ਨੂੰ ਉਨ੍ਹਾਂ ਦਾ ਝਗੜਾ ਖ਼ਤਮ ਲਈ ਵਿਚਕਾਰ ਆਉਣਾ ਪਿਆ ਸੀ।
ਯੂਜ਼ਰਜ਼ ਨੇ ਰਸ਼ਮੀ 'ਤੇ ਸਿਧਾਰਥ ਨੂੰ ਟਾਰਚਰ ਕਰਨ ਦਾ ਦੋਸ਼ ਲਗਾਇਆ ਤੇ ਉਨ੍ਹਾਂ ਨੂੰ ਕਾਫ਼ੀ ਬੁਰਾ ਬੋਲਿਆ। ਯੂਜ਼ਰਜ਼ ਨੇ ਰਸ਼ਮੀ ਨੂੰ ਬੁਰਾ ਭਲਾ ਕਹਿਣ ਦੌਰਾਨ ਜਿਸ ਭਾਸ਼ਾ ਦਾ ਇਸਤੇਮਾਲ ਕੀਤਾ ਉਸ ਨੂੰ ਪੜ੍ਹ ਕੇ ਕਿਸੇ ਨੂੰ ਵੀ ਗੁੱਸਾ ਜਾਵੇ ਪਰ ਰਸ਼ਮੀ ਦੇਸਾਈ ਨੇ ਬਿਲਕੁਲ ਗੁੱਸਾ ਨਹੀਂ ਕੀਤਾ ਸਗੋਂ ਯੂਜ਼ਰਜ਼ ਨੂੰ ਬਹੁਤ ਹੀ ਪਿਆਰ ਨਾਲ ਜਵਾਬ ਦਿੱਤਾ। ਰਸ਼ਮੀ ਨੇ ਨਾ ਸਿਰਫ਼ ਪਿਆਰ ਨਾਲ ਜਵਾਬ ਦਿੱਤਾ ਸਗੋਂ ਉਸ ਦਾ ਧੰਨਵਾਦ ਵੀ ਕੀਤਾ। ਯੂਜ਼ਰਜ਼ ਦੀ ਬਦਤਮੀਜ਼ੀ ਭਰੇ ਟਵੀਟ ਦਾ ਜਵਾਬ ਦਿੰਦੇ ਹੋਏ ਰਸ਼ਮੀ ਨੇ ਲਿਖਿਆ 'ਤੁਹਾਡੇ ਅਸ਼ੀਰਵਾਦ ਲਈ ਧੰਨਵਾਦ। ਸਵੇਰੇ ਉੱਠ ਕੇ ਇਹ ਦੇਖਣਾ ਬਹੁਤ ਵੱਡੀ ਗੱਲ ਹੈ ਕਿ ਆਪਣੇ ਬਿਜ਼ੀ ਸ਼ੈਡਿਊਲ 'ਚ ਮੇਰੇ ਬਾਰੇ ਸੋਚਿਆ ਅਤੇ ਮੇਰੀ ਲਈ ਸਮਾਂ ਕੱਢਿਆ। ਜੋ ਲੋਕ ਮੈਨੂੰ ਨਫ਼ਰਤ ਕਰਦੇ ਹਨ ਉਹ ਇਹ ਸੁਣ ਕੇ ਬਹੁਤ ਖੁਸ਼ ਹੋਣਗੇ ਧੰਨਵਾਦ।'