ਰਣਵੀਰ ਸਿੰਘ ਬਣੇ ਛੋਟੇ ਬੱਚੇ ਦੇ ਰਖਵਾਲੇ, ਵੀਡੀਓ ਹੋਈ ਵਾਇਰਲ
Thursday, Dec 15, 2022 - 12:43 PM (IST)

ਮੁੰਬਈ (ਬਿਊਰੋ)– ਸੁਪਰਸਟਾਰ ਰਣਵੀਰ ਸਿੰਘ ਫ਼ਿਲਮ ਇੰਡਸਟਰੀ ਦੇ ਸਭ ਤੋਂ ਵੱਡੇ ਦਿਲਵਾਲਿਆਂ ’ਚੋਂ ਇਕ ਹਨ। ਉਨ੍ਹਾਂ ਦੇ ਦਿਆਲੂ ਤੇ ਪਿਆਰ ਭਰੇ ਸੁਭਾਅ ਬਾਰੇ ਵਿਆਪਕ ਤੌਰ ’ਤੇ ਗੱਲ ਕੀਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਪ੍ਰਸ਼ੰਸਕਾਂ ਦਾ ਚਹੇਤਾ ਬਣਾਉਂਦੀ ਹੈ।
ਮੁੰਬਈ ’ਚ ਮਲਾਡ ਮਸਤੀ ਈਵੈਂਟ ’ਚ ਆਪਣੀ ਕਾਮੇਡੀ ਐਂਟਰਟੇਨਮੈਂਟ ‘ਸਰਕਸ’ ਦਾ ਪ੍ਰਚਾਰ ਕਰਦਿਆਂ ਰਣਵੀਰ ਨੇ ਇਕ ਛੋਟੇ ਬੱਚੇ ਨੂੰ ਰੋਂਦੇ ਤੇ ਭੀੜ ’ਚ ਧੱਕੇ ਖਾਂਦੇ ਦੇਖਿਆ।
ਇਹ ਖ਼ਬਰ ਵੀ ਪੜ੍ਹੋ : ਪਾਕਿ ਵੈੱਬ ਸੀਰੀਜ਼ 'ਸੇਵਕ' 'ਤੇ ਭੜਕੀ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ, ਪੋਸਟ ਪਾ ਕੇ ਸ਼ਰੇਆਮ ਆਖੀਆਂ ਇਹ ਗੱਲਾਂ
ਉਸ ਦੀ ਦੁਰਦਸ਼ਾ ਦੇਖ ਕੇ ਰਣਵੀਰ ਨੇ ਬੱਚੇ ਨੂੰ ਭੀੜ ਤੋਂ ਬਚਾਉਣ ਲਈ ਚੁੱਕ ਲਿਆ ਤੇ ਇਹ ਯਕੀਨੀ ਕੀਤਾ ਕਿ ਉਹ ਸੁਰੱਖਿਅਤ ਰੂਪ ਨਾਲ ਆਪਣੇ ਗਾਰਡ ਕੋਲ ਵਾਪਸ ਚਲਾ ਗਿਆ ਹੈ। ਉਸ ਦੀ ਵਾਇਰਲ ਵੀਡੀਓ ਸੋਸ਼ਲ ਮੀਡੀਆ ’ਤੇ ਲੋਕਾਂ ਦਾ ਦਿਲ ਜਿੱਤ ਰਹੀ ਹੈ।
ਇਕ ਫੈਨ ਕਲੱਬ ਨੇ ਲਿਖਿਆ, ‘‘ਰਣਵੀਰ ਇੰਨਾ ਵਧੀਆ ਇਨਸਾਨ ਹੈ ਕਿ ਮੇਰਾ ਦਿਲ ਨਹੀਂ ਸੰਭਾਲ ਸਕਦਾ, ਇੰਨਾ ਕੀਮਤੀ ਹੀਰਾ।’’
ਇਕ ਹੋਰ ਯੂਜ਼ਰ ਨੇ ਲਿਖਿਆ, ‘‘ਓਹ, ਵਾਹ-ਵਾਹ, ਯਾਰ ਸੁਪਰਸਟਾਰ ਆਰ. ਐੱਸ. ਲਵ ਯੂ ਹੀਰੋ।” ਗਲੋਬਲ ਆਈਕਨ ਰਣਵੀਰ ਸਿੰਘ ਬੱਚਿਆਂ ’ਚ ਬਹੁਤ ਮਸ਼ਹੂਰ ਹੈ ਤੇ ਅਕਸਰ ਇਵੈਂਟਸ ’ਚ ਉਨ੍ਹਾਂ ਨਾਲ ਗੱਲਬਾਤ ਤੇ ਮਸਤੀ ਕਰਦੇ ਦੇਖਿਆ ਜਾਂਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।