ਗੁਜਰਾਤ ਦੀ ਹਰ ਚੀਜ਼ ਮੈਨੂੰ ਬੇਹੱਦ ਪਸੰਦ ਹੈ : ਰਣਵੀਰ ਸਿੰਘ

04/08/2022 11:00:32 AM

ਮੁੰਬਈ (ਬਿਊਰੋ)– ਯਸ਼ਰਾਜ ਫ਼ਿਲਮਜ਼ ਦੀ ‘ਜਯੇਸ਼ਭਾਈ ਜ਼ੋਰਦਾਰ’ ’ਚ ਸੁਪਰਸਟਾਰ ਰਣਵੀਰ ਸਿੰਘ ਨੇ ਮੁੱਖ ਭੂਮਿਕਾ ਨਿਭਾਈ ਹੈ, ਜੋ ਵੱਡੇ ਪਰਦੇ ’ਤੇ ਮਨੋਰੰਜਨ ਕਰਨ ਦੇ ਨਾਲ ਹੀਰੋ ਤੇ ਹੀਰੋਇਜ਼ਮ ਦਾ ਇਕ ਨਵਾਂ ਬ੍ਰਾਂਡ ਪੇਸ਼ ਕਰੇਗੀ।

ਇਹ ਖ਼ਬਰ ਵੀ ਪੜ੍ਹੋ : ਹਨੀ ਸਿੰਘ ਨਾਲ ਹੱਥੋਪਾਈ, ਸਟੇਜ ’ਤੇ ਚੜ੍ਹ ਕੇ ਵਿਅਕਤੀ ਨੇ ਸ਼ਰੇਆਮ ਕੀਤੀ ਇਹ ਹਰਕਤ

ਰਣਵੀਰ ਕਹਿੰਦੇ ਹਨ, ‘‘ਰਾਮ ਲੀਲਾ’ ਇਕ ਅਜਿਹੀ ਫ਼ਿਲਮ ਸੀ, ਜਿਸ ਦੇ ਨਾਲ ਮੈਨੂੰ ਇਸ ਇੰਡਸਟਰੀ ’ਚ ਸਟਾਰ ਦਾ ਦਰਜਾ ਮਿਲਿਆ ਤੇ ਇਸ ਫ਼ਿਲਮ ਤੋਂ ਬਾਅਦ ਮੈਂ ਫਿਰ ਤੋਂ ਇਕ ਗੁਜਰਾਤੀ ਲੜਕੇ ਦੀ ਭੂਮਿਕਾ ਨਿਭਾਅ ਰਿਹਾ ਹਾਂ।’’

ਰਣਵੀਰ ਨੇ ਅੱਗੇ ਕਿਹਾ, ‘‘ਰਾਮ ਲੀਲਾ’ ਨਾਲ ਮੈਨੂੰ ਦੁਨੀਆ ਭਰ ਦੇ ਲੋਕਾਂ, ਖ਼ਾਸਕਰ ਗੁਜਰਾਤੀਆਂ ਦਾ ਇੰਨਾ ਪਿਆਰ ਮਿਲਿਆ, ਜਿਸ ਨੂੰ ਮੈਂ ਬਿਆਨ ਨਹੀਂ ਕਰ ਸਕਦਾ। ਅੱਜ ਵੀ ਜਦੋਂ ਮੈਂ ਕਿਸੇ ਗੁਜਰਾਤੀ ਨੂੰ ਮਿਲਦਾ ਹਾਂ ਤਾਂ ਉਹ ਹਮੇਸ਼ਾ ਇਸ ਗੱਲ ਦਾ ਜ਼ਿਕਰ ਕਰਦੇ ਹਨ ਕਿ ਉਨ੍ਹਾਂ ਨੂੰ ‘ਰਾਮ ਲੀਲਾ’ ’ਚ ਮੇਰੀ ਪ੍ਰਫਾਰਮੈਂਸ ਕਿੰਨੀ ਪਸੰਦ ਆਈ ਸੀ।’

ਗੁਜਰਾਤ ਦੀ ਹਰ ਚੀਜ਼ ਮੈਨੂੰ ਬੇਹੱਦ ਪਸੰਦ ਹੈ। ਇਥੋਂ ਦਾ ਕਲਚਰ, ਇਥੋਂ ਦੀ ਜ਼ਿੰਦਾਦਿਲੀ ਤੇ ਇਥੋਂ ਦੇ ਜਜ਼ਬੇ ਦੀ ਕੋਈ ਤੁਲਨਾ ਨਹੀਂ ਹੈ। ‘ਜਯੇਸ਼ਭਾਈ ਜ਼ੋਰਦਾਰ’ 13 ਮਈ, 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News