ਢੇਰ ਸਾਰਾ ਮਿੱਠਾ ਖਾਣ ਤੋਂ ਬਾਅਦ ਫੂਡ ਕੋਮਾ ’ਚ ਪਹੁੰਚੇ ਰਣਵੀਰ ਸਿੰਘ, ਬਿਆਨ ਕੀਤੀ ਹਾਲਤ

Saturday, Feb 26, 2022 - 06:44 PM (IST)

ਢੇਰ ਸਾਰਾ ਮਿੱਠਾ ਖਾਣ ਤੋਂ ਬਾਅਦ ਫੂਡ ਕੋਮਾ ’ਚ ਪਹੁੰਚੇ ਰਣਵੀਰ ਸਿੰਘ, ਬਿਆਨ ਕੀਤੀ ਹਾਲਤ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨਿਊਯਾਰਕ ’ਚ ਸਮਾਂ ਬਤੀਤ ਕਰ ਰਹੇ ਹਨ। ਉਨ੍ਹਾਂ ਨੇ ਨਿਊਯਾਰਕ ’ਚ ਸ਼ਾਪਿੰਗ ਕੀਤੀ ਤੇ ਟਾਕੋ, ਹਨੀ-ਬਟਰ ਟੋਸਟ, ਮਾਰਸ਼ਮੈਲੋ, ਪੇਸਟਰੀ ਸਮੇਤ ਇਥੋਂ ਦੇ ਹੋਰ ਲਜ਼ੀਜ਼ ਖਾਣੇ ਦਾ ਖ਼ੂਬ ਸਵਾਦ ਚਖਿਆ।

ਇਹ ਖ਼ਬਰ ਵੀ ਪੜ੍ਹੋ : ਐਕਸੀਡੈਂਟ ਵਾਲੇ ਦਿਨ ਦੀਪ ਸਿੱਧੂ ਦੀ ਕਾਰ ’ਚ ਮੌਜੂਦ ਰੀਨਾ ਰਾਏ ਨੇ ਬਿਆਨ ਕੀਤਾ ਭਿਆਨਕ ਮੰਜ਼ਰ

ਹੁਣ ਇੰਨਾ ਕੁਝ ਖਾਣ ਤੋਂ ਬਾਅਦ ਕੀ ਹਾਲ ਹੋਇਆ ਹੈ, ਇਹ ਵੀ ਅੰਦਾਜ਼ਾ ਲਗਾ ਲਓ। ਘਬਰਾਉਣ ਦੀ ਗੱਲ ਨਹੀਂ ਹੈ, ਉਨ੍ਹਾਂ ਦਾ ਕੀ ਹਾਲ ਹੋਇਆ ਹੈ, ਇਹ ਖ਼ੁਦ ਰਣਵੀਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਚ ਸਾਂਝਾ ਕੀਤਾ ਹੈ।

ਰਣਵੀਰ ਨੇ ਲਜ਼ੀਜ਼ ਖਾਣੇ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ਇਕ ਰੈਸਟੋਰੈਂਟ ਦੇ ਬਾਹਰ ਖੜ੍ਹੇ ਰਣਵੀਰ ਦੀ ਹੈ, ਦੂਜੀ ਤਸਵੀਰ ’ਚ ਉਹ ਟਾਕੋ ਖਾਂਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਹਨੀ-ਬਟਰ ਟੋਸਟ, ਹਾਫ ਬੇਕਡ ਮਾਰਸ਼ਮੈਲੋ ਕੂਕੀ, ਸਾਫਟ ਚੀਜ਼ਕੇਕ, ਰਾਸਪਬੇਰੀ ਸੌਰਬੇਟ, ਪਫ ਪੇਸਟਰੀ ਵਰਗੀਆਂ ਕਈ ਸਵੀਟ ਡਿਸ਼ਿਜ਼ ਖਾਧੀਆਂ।

PunjabKesari

ਇੰਨਾ ਸਾਰਾ ਮਿੱਠਾ ਖਾਣ ਤੋਂ ਬਾਅਦ ਰਣਵੀਰ ਨੇ ਤਸਵੀਰਾਂ ਰਾਹੀਂ ਆਪਣਾ ਹਾਲ ਦਿਖਾਇਆ। ਉਹ ਢਿੱਡ ’ਤੇ ਹੱਥ ਰੱਖੇ ਸੋਫੇ ’ਤੇ ਲੇਟੇ ਨਜ਼ਰ ਆਏ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਉਨ੍ਹਾਂ ਲਿਖਿਆ, ‘ਤੇ ਇਹ ਹੈ ਨਤੀਜਾ... ਫੂਡ ਕੋਮਾ।’

ਇਸ ਨਿਊਯਾਰਕ ਟ੍ਰਿੱਪ ’ਚ ਰਣਵੀਰ ਨਾਲ ਫੋਟੋਗ੍ਰਾਫਰ ਰੋਹਨ ਸ਼੍ਰੇਸ਼ਠਾ ਉਨ੍ਹਾਂ ਦੇ ਨਾਲ ਹਨ। ਉਂਝ ਰਣਵੀਰ ਤੇ ਰੋਹਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਦੋਵਾਂ ਨੇ ਖ਼ੂਬ ਇੰਜੁਆਏ ਕੀਤਾ ਹੈ। ਨਿਉਯਾਰਕ ਦੀਆਂ ਗਲੀਆਂ ’ਚ ਉਨ੍ਹਾਂ ਨੇ ਖ਼ੂਬ ਸਮਾਂ ਬਤੀਤ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News