ਕਰਨ ਜੌਹਰ ਦੇ ਜਨਮਦਿਨ ਪਾਰਟੀ ’ਚ ਰਣਵੀਰ ਅਤੇ ਕਾਜੋਲ ਨੇ ਲਾਈਆ ਰੌਣਕਾਂ

05/27/2022 1:54:54 PM

ਬਾਲੀਵੁੱਡ ਡੈਸਕ: ਮਸ਼ਹੂਰ ਨਿਰਦੇਸ਼ਕ ਕਰਨ ਜੌਹਰ ਦੀ ਪਾਰਟੀ ਕਿਸੇ ਤਿਉਹਾਰ ਤੋਂ ਘੱਟ ਨਹੀਂ ਸੀ। ਕਰਨ ਦੀ ਪਾਰਟੀ ’ਚ ਸਿਤਾਰਿਆਂ ਦਾ ਮੇਲਾ ਲੱਗਿਆ ਹੋਇਆ ਸੀ। ਐਸ਼ਵਰਿਆ ਰਾਏ ਬੱਚਨ, ਸ਼ਾਹਰੁਖ ਖ਼ਾਨ, ਸੈਫ਼ ਅਲੀ ਖ਼ਾਨ, ਕਰੀਨਾ ਕਪੂਰ, ਮਲਾਇਕਾ ਅਰੋੜਾ, ਨੀਤੂ ਕਪੂਰ, ਰਣਬੀਰ ਕਪੂਰ, ਰਣਵੀਰ ਸਿੰਘ, ਅਨੁਸ਼ਕਾ ਸ਼ਰਮਾ, ਕਾਜੋਲ ਅਤੇ ਹੋਰ ਵੀ ਕਈ ਸਿਤਾਰੇ ਸ਼ਾਨਦਾਰ ਜਨਮਦਿਨ ਜਸ਼ਨ ਦਾ ਹਿੱਸਾ ਸਨ। ਸਾਰਿਆਂ ਨੇ ਖੂਬ ਆਨੰਦ ਮਾਣਿਆ। ਹੁਣ ਪਾਰਟੀ ਦੀਆਂ ਵੀਡੀਓ ਅਤੇ ਫ਼ੋਟੋਆਂ ਖੂਬ ਵਾਇਰਲ ਹੋ ਰਹੀਆਂ ਹਨ।

PunjabKesari

ਹਾਲ ਹੀ ’ਚ ਇਕ ਵੀਡੀਓ ਸਾਹਮਣੇ ਆਈ ਹੈ ਜਿਸ ’ਚ ਕਰਨ ਜੌਹਰ ਅਤੇ ਕਾਜੋਲ ਇਕੱਠੇ ਡਾਂਸ ਫ਼ਲੋਰ ’ਤੇ ਨਜ਼ਰ ਆ ਰਹੇ ਹਨ। ਦੂਜੇ ਵੀਡੀਓ ’ਚ ਰਣਵੀਰ ਸਿੰਘ ਟੇਬਲ ’ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਦੀਆਂ ਵੀਡੀਓ ਤੋਂ ਸਾਫ਼ ਪਤਾ ਲਗਦਾ ਹੈ ਕਿ ਜਨਮਦਿਨ ’ਚ ਇਨ੍ਹਾਂ ਅਦਾਕਾਰਾਂ ਨੇ ਖੂਬ ਰੌਣਕਾਂ ਲਾਈਆਂ ਹਨ।

ਇਹ ਵੀ ਪੜ੍ਹੋ: ‘ਕੇਸਰੀਆ’ ਗੀਤ ਦੇ ਟੀਜ਼ਰ ਦਾ ਦੂਜਾ ਵਰਜ਼ਨ ਆਇਆ ਸਾਹਮਣੇ, ਰੋਮਾਂਟਿਕ ਅੰਦਾਜ਼ ’ਚ ਨਜ਼ਰ ਆਏ ਰਣਬੀਰ-ਆਲੀਆ

ਪਾਰਟੀ ’ਚ ਸਭ ਤੋਂ ਖ਼ਾਸ ਗੱਲ ਇਹ ਰਹੀ ਕਿ ਇਸ ’ਚ ਕਾਜੋਲ ਅਤੇ ਕਰਨ ਜੌਹਰ ਇਕੱਠੇ ਡਾਂਸ ਕਰਦੇ ਨਜ਼ਰ ਆਏ। ਇਸ ਦੌਰਾਨ ਰਣਵੀਰ ਸਿੰਘ ਨੇ ਵੀ ਡਾਂਸ ਕੀਤਾ ਹੈ। ਜਿਸ ਦੀ ਵੀਡੀਓ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਜਿਸ 'ਚ ਕਰਨ ਜੌਹਰ ਅਤੇ ਕਾਜੋਲ ਲਿਓਨਲ ਰਿਚੀ ਦੇ ਗੀਤ ਦੇ ’ਤੇ ਜ਼ੋਰਦਾਰ ਡਾਂਸ ਕਰਦੇ ਨਜ਼ਰ ਆ ਰਹੇ ਹਨ।

PunjabKesari

ਦੋਵਾਂ ਦੀਆਂ ਡਾਂਸ ਮੂਵਜ਼ ਸ਼ਾਨਦਾਰ ਹਨ। ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਕਰਨ ਅਤੇ ਕਾਜੋਲ ਚੰਗੇ ਦੋਸਤ ਹਨ। ਉਹ ਅਕਸਰ ਸੋਸ਼ਲ ਮੀਡੀਆ 'ਤੇ ਇਕੱਠੇ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ।

ਇਹ ਵੀ ਪੜ੍ਹੋ: ਅਦਾਕਾਰਾ ਅਦਿਤੀ ਨੇ ਬੌਬੀ ਦਿਓਲ ਬਾਰੇ ਕਹੀ ਇਹ ਖ਼ਾਸ ਗੱਲ

ਪਾਰਟੀ ਦੀ ਇਕ ਖ਼ਾਸ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ’ਚ ਰਣਵੀਰ ਨੂੰ ਟੇਬਲ ’ਤੇ ਚੜ ਕੇ ਮਸਤੀ ’ਚ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਸਭ ਦੇ ਹੱਥ ’ਚ ਡਫ਼ਲੀ ਹੈ। ਇਸ ਦੌਰਾਨ ਉਹ ਡਫ਼ਲੀ ਗੀਤ ’ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।

PunjabKesari

ਕਰਨ ਦੇ ਫ਼ਿਲਮ ਕਰੀਅਰ ਦੇ ਕੰਮ ਦੀ ਗੱਲ ਕਰੀਏ ਤਾਂ ਕਰਨ ਜੌਹਰ ਦੀ ਫ਼ਿਲਮ ‘ਜੁਗ ਜੁਗ ਜੀਓ’ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਖ਼ਾਸ ਮੌਕੇ ’ਤੇ ਨਿਰਦੇਸ਼ਕ ਨੇ ਇਹ ਐਲਾਨ ਕੀਤਾ ਕਿ ਉਹ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਤੋਂ ਬਾਅਦ ਇਕ ਐਕਸ਼ਨ ਫ਼ਿਲਮ ਵੀ ਨਿਰਦੇਸ਼ਿਤ ਕਰਨਗੇ।

PunjabKesari


Anuradha

Content Editor

Related News