'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਇਕ ਵਾਰ ਫਿਰ ਨਜ਼ਰ ਆਵੇਗੀ ਰਣਵੀਰ ਅਤੇ ਆਲੀਆ ਦੀ ਜੋੜੀ

Tuesday, Jul 06, 2021 - 04:18 PM (IST)

'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਇਕ ਵਾਰ ਫਿਰ ਨਜ਼ਰ ਆਵੇਗੀ ਰਣਵੀਰ ਅਤੇ ਆਲੀਆ ਦੀ ਜੋੜੀ

ਮੁੰਬਈ- ਅੱਜ ਭਾਵ ਮੰਗਲਵਾਰ ਨੂੰ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਦੇ ਜਨਮ-ਦਿਨ ’ਤੇ ਕਰਨ ਜੌਹਰ ਨੇ ਆਪਣੀ ਡਾਇਰੈਕਟੋਰਿਅਲ ਕਮਬੈਕ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਪੰਜ ਸਾਲ ਬਾਅਦ ਕਿਸੇ ਫ਼ਿਲਮ ਨੂੰ ਨਿਰਦੇਸ਼ਿਤ ਕਰ ਰਹੇ ਕਰਨ ਜੌਹਰ ਇਸ ਵਾਰ ਇਕ ਪ੍ਰੇਮ ਕਹਾਣੀ ਲੈ ਕੇ ਆ ਰਹੇ ਹਨ ਅਤੇ ਇਸ ਨੂੰ ਨਾਮ ਦਿੱਤਾ ਹੈ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’। ਇਸ ਫ਼ਿਲਮ ’ਚ ਰਣਵੀਰ ਸਿੰਘ ਅਤੇ ਅਦਾਕਾਰਾ ਆਲੀਆ ਭੱਟ ਲੀਡ ਰੋਲ ਨਿਭਾਉਣਗੇ।

PunjabKesari
ਕਰਨ ਨੇ ਇਕ ਟੀਜ਼ਰ ਵੀਡੀਓ ਨਾਲ ਫ਼ਿਲਮ ਦੇ ਮੁੱਖ ਸਟਾਰ ਕਾਸਟ ਅਤੇ ਟਾਈਟਲ ਦਾ ਐਲਾਨ ਕੀਤਾ। ਕਰਨ ਨੇ ਲਿਖਿਆ- ਕੈਮਰੇ ਦੇ ਸਾਹਮਣੇ ਆਪਣੇ ਫੇਵਰਿਟ ਲੋਕਾਂ ਨਾਲ ਲੈਨਜ਼ ਦੇ ਪਿੱਛੇ ਜਾਣ ਲਈ ਰੋਮਾਂਚਿਤ ਹਾਂ। 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਪੇਸ਼ ਹੈ। ਇਸ ਫ਼ਿਲਮ ਦੀ ਕਹਾਣੀ ਇਸ਼ਿਤਾ ਮੋਇਤ੍ਰਾ, ਸਸ਼ਾਂਕ ਖੇਤਾਨ ਅਤੇ ਸੁਮੀਤ ਰਾਏ ਨੇ ਲਿਖੀ ਹੈ। ਕਰਨ ਨੇ ਅੱਗੇ ਦੱਸਿਆ ਕਿ ਬੇਸ਼ੱਕ ਇਹ ਲਵ ਸਟੋਰੀ ਹੈ ਪਰ ਰਵਾਇਤੀ ਪ੍ਰੇਮ ਕਹਾਣੀ ਨਹੀਂ ਹੈ। ਰੌਕੀ ਅਤੇ ਰਾਣੀ ਆਪਣੀ ਪ੍ਰਚਲਿਤ ਪ੍ਰੇਮ ਕਹਾਣੀਆਂ ਨੂੰ ਦੁਬਾਰਾ ਪ੍ਰਭਾਸ਼ਿਤ ਕਰਕੇ ਨਵੇਂ ਸਫ਼ਰ ’ਤੇ ਲੈ ਜਾਣਗੇ। ਬਾਕੀ ਦੇ ਪਰਿਵਾਰ ਨਾਲ ਅੱਜ 2 ਵਜੇ ਮਿਲੋ। ਫ਼ਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ, 2022 ’ਚ ਰਿਲੀਜ਼ ਹੋਵੇਗੀ। ਦੱਸ ਦੇਈਏ ਕਿ ਕਰਨ ਦੀ ਆਖ਼ਰੀ ਡਾਇਰੈਕਟੋਰਿਅਲ ਫ਼ਿਲਮ ‘ਐ ਦਿਲ ਹੈ ਮੁਸ਼ਕਿਲ ਹੈ' ਜੋ 2016 ’ਚ ਰਿਲੀਜ਼ ਹੋਈ ਸੀ।

PunjabKesari
ਦੂਜੀ ਵਾਰ ਇਕੱਠੇ ਆ ਰਹੇ ਰਣਵੀਰ-ਆਲੀਆ
ਫ਼ਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦੇ ਨਾਲ ਰਣਵੀਰ ਅਤੇ ਆਲੀਆ ਦੂਸਰੀ ਵਾਰ ਇਕੱਠੇ ਆ ਰਹੇ ਹਨ। ਇਸ ਤੋਂ ਪਹਿਲਾਂ ਦੋਵੇਂ ਜ਼ੋਇਆ ਅਖ਼ਤਰ ਦੀ ਫ਼ਿਲਮ 'ਗਲੀ ਬੁਆਏ' ’ਚ ਇਕੱਠੇ ਨਜ਼ਰ ਆ ਚੁੱਕੇ ਹਨ ਜੋ ਬਾਕਸ ਆਫਿਸ ’ਤੇ ਹਿੱਟ ਰਹੀ ਸੀ। 2019 ’ਚ ਆਈ ਇਹ ਫ਼ਿਲਮ ਰਣਵੀਰ ਦੀ ਸਿਨੇਮਾਘਰਾਂ ’ਚ ਆਖ਼ਰੀ ਰਿਲੀਜ਼ ਹੈ। ਹੁਣ ਰਣਵੀਰ ਦੀ ਫ਼ਿਲਮ '83' ਅਤੇ 'ਜਯੇਸ਼ਭਾਈ' ਜ਼ੋਰਦਾਰ ਰਿਲੀਜ਼ ਲਈ ਤਿਆਰ ਹੈ।
ਇਹ ਸਿਤਾਰੇ ਵੀ ਹੋ ਸਕਦੇ ਹਨ ਹਿੱਸਾ
ਕਰਨ ਜੌਹਰ ਦੀ ਫ਼ਿਲਮ ’ਚ ਧਰਮਿੰਦਰ, ਸ਼ਬਾਨਾ ਆਜ਼ਮੀ ਅਤੇ ਜਯਾ ਬੱਚਨ ਦੇ ਹੋਣ ਦੀ ਵੀ ਖ਼ਬਰ ਹੈ। ਹਾਲਾਂਕਿ ਇਨ੍ਹਾਂ ਕਲਾਕਾਰਾਂ ਦੇ ਨਾਮ ਦੀ ਹਾਲੇ ਅਧਿਕਾਰਿਤ ਘੋਸ਼ਣਾ ਨਹੀਂ ਕੀਤੀ ਗਈ ਹੈ। ਅੱਜ 2 ਵਜੇ ਇਨ੍ਹਾਂ ਦੇ ਨਾਮ ਦਾ ਐਲਾਨ ਹੋ ਸਕਦਾ ਹੈ।


author

Aarti dhillon

Content Editor

Related News