‘ਛਮਕਛੱਲੋ’ ਤੋਂ ਬਾਅਦ ਰਣਜੀਤ ਟਪਿਆਲਾ ਲੈ ਕੇ ਆ ਰਹੇ ਨੇ ‘ਭੰਗੜੇ ਪੈਣੇ ਹੀ ਪੈਣੇ’

11/22/2021 2:19:53 PM

ਚੰਡੀਗੜ੍ਹ (ਬਿਊਰੋ)– ਪਿਛਲੇ ਮਹੀਨੇ ‘ਛਮਕਛੱਲੋ’ ਗੀਤ ਕੱਢਣ ਵਾਲੇ ਰਣਜੀਤ ਟਪਿਆਲਾ ਹੁਣ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਇਸ ਸਬੰਧੀ ਜਾਣਕਾਰੀ ਰਣਜੀਤ ਟਪਿਆਲਾ ਨੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : DSGMC ਨੇ ਕੰਗਨਾ ਰਣੌਤ ਖ਼ਿਲਾਫ਼ ਮੁੰਬਈ ’ਚ ਦਰਜ ਕਰਵਾਈ FIR, ਗ੍ਰਿਫ਼ਤਾਰੀ ਦੀ ਕੀਤੀ ਮੰਗ

ਰਣਜੀਤ ਟਪਿਆਲਾ ਦੇ ਨਵੇਂ ਰਿਲੀਜ਼ ਹੋਣ ਵਾਲੇ ਗੀਤ ਦਾ ਨਾਂ ‘ਭੰਗੜੇ ਪੈਣੇ ਹੀ ਪੈਣੇ’ ਹੈ। ਇਸ ਗੀਤ ਦੇ ਟਾਈਟਲ ਤੋਂ ਹੀ ਸਾਫ ਹੈ ਕਿ ਇਹ ਇਕ ਬੀਟ ਸੌਂਗ ਹੋਣ ਵਾਲਾ ਹੈ, ਜਿਸ ’ਤੇ ਖੂਬ ਭੰਗੜੇ ਪੈਂਦੇ ਦੇਖੇ ਜਾਣਗੇ।

ਦੱਸ ਦੇਈਏ ਕਿ ਇਹ ਗੀਤ ਦੇਸੀ ਟਿਊਨਸ ਸਟੂਡੀਓ ਦੇ ਬੈਨਰ ਹੇਠ ਰਿਲੀਜ਼ ਹੋਵੇਗਾ। ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਤੇ ਮਿਊਜ਼ਿਕ ਵੀ ਖ਼ੁਦ ਰਣਜੀਤ ਟਪਿਆਲਾ ਨੇ ਹੀ ਦਿੱਤਾ ਹੈ। ਗੀਤ ਦੀ ਵੀਡੀਓ ਗੌਰਵੰਦਰਾ ਸਿੰਘ ਵਲੋਂ ਬਣਾਈ ਗਈ ਹੈ।

ਉਥੇ ਰਣਜੀਤ ਟਪਿਆਲਾ ਦੇ ‘ਛਮਕਛੱਲੋ’ ਗੀਤ ਦੀ ਗੱਲ ਕਰੀਏ ਤਾਂ ਇਸ ਗੀਤ ਨੂੰ ਹੁਣ ਤਕ ਯੂਟਿਊਬ ’ਤੇ 1.6 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਰਣਜੀਤ ਟਪਿਆਲਾ ਦਾ ਆਉਣ ਵਾਲਾ ਗੀਤ ਵੀ ਇਸੇ ਤਰ੍ਹਾਂ ਧੁੰਮਾਂ ਪਾਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News