ਰਣਜੀਤ ਬਾਵਾ ਨੇ ਫੈਨ ਦੀ ਹੌਸਲਾ ਅਫਜ਼ਾਈ ਲਈ ਸਟੇਜ ਤੋਂ ਹੇਠ ਉਤਰ ਕੇ ਦਿੱਤਾ ਸਤਿਕਾਰ (ਵੇਖੋ ਵੀਡੀਓ)

2021-06-17T16:44:29.107

ਚੰਡੀਗੜ੍ਹ (ਬਿਊਰੋ) - ਪੰਜਾਬੀ ਮਿਊਜ਼ਿਕ ਜਗਤ 'ਚ 'ਮਿੱਟੀ ਦਾ ਬਾਵਾ' ਨਾਲ ਨਾਂ ਬਨਾਉਣ ਵਾਲੇ ਗਾਇਕ ਰਣਜੀਤ ਬਾਵਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਗੀਤਾਂ ਅਤੇ ਬੇਬਾਕ ਬੋਲਣ ਦੇ ਅੰਦਾਜ਼ ਕਰਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਨ੍ਹਾਂ ਦਾ ਇੱਕ ਨਵਾਂ ਵੀਡੀਓ ਹਰ ਇੱਕ ਨੂੰ ਪਸੰਦ ਆ ਰਿਹਾ ਹੈ। ਇਹ ਪੁਰਾਣਾ ਵੀਡੀਓ ਖ਼ੁਦ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤਾ ਹੈ। ਇਸ ਵੀਡੀਓ 'ਚ ਵੇਖ ਸਕਦੇ ਹੋ ਕਿ ਕਿਵੇਂ ਰਣਜੀਤ ਬਾਵਾ ਆਪਣੇ ਫੈਨ ਲਈ ਸਟੇਜ ਤੋਂ ਹੇਠ ਆਉਂਦਾ ਹੈ ਤੇ ਉਸ ਦੀ ਹੌਸਲਾ ਅਫਜਾਈ ਕਰਦਾ ਹੈ। ਜੀ ਹਾਂ ਨਾਰੀਅਲ ਗਿਰੀ ਵੇਚਣ ਵਾਲੇ ਫੈਨ ਨੂੰ ਜੱਫੀ ਪਾ ਕੇ ਮਿਲਦਾ ਹੈ ਤੇ ਉਨ੍ਹਾਂ ਨੂੰ ਕੁਝ ਪੈਸੇ ਵੀ ਦਿੰਦੇ ਹਨ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਰਣਜੀਤ ਬਾਵਾ ਨੇ ਲਿਖਿਆ ਹੈ, 'ਮਨ ਨੀਵਾਂ ਮੱਤ ਉੱਚੀ 🙏🏻🙏🏻ਸ਼ੁਕਰ ਕਰਦਾ ਰੱਬ ਦਾ ਜਿੰਨ੍ਹੇ ਇੰਨੇ ਪਿਆਰ ਕਰਨ ਵਾਲੇ ਦਿੱਤੇ🙏🏻 #ranjitbawa #ranjitbawalive #fans।'

 
 
 
 
 
 
 
 
 
 
 
 
 
 
 
 

A post shared by Ranjit Bawa( Bajwa) (@ranjitbawa)

ਰਣਜੀਤ ਬਾਵਾ ਦੇ ਘਰ ਬੀਤੇ ਦਿਨ ਖ਼ੂਬ ਰੌਣਕਾਂ ਲੱਗੀਆਂ ਸਨ। ਦਰਅਸਲ, ਬੀਤੇ ਕੁਝ ਦਿਨ ਪਹਿਲਾਂ ਰਣਜੀਤ ਬਾਵਾ ਦੇ ਘਰ ਜਸਬੀਰ ਜੱਸੀ ਅਤੇ ਬੱਬੂ ਮਾਨ ਪਹੁੰਚੇ ਸਨ। ਇਸ ਦੌਰਾਨ ਸਾਰਿਆਂ ਨੇ ਇਕੱਠੇ ਬੈਠ ਕੇ ਖ਼ੂਬ ਮਸਤੀ ਕੀਤੀ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋਈ ਸੀ, ਜਿਸ 'ਚ ਬੱਬੂ ਮਾਨ, ਰਣਜੀਤ ਬਾਵਾ, ਅਮਿਤੋਜ ਮਾਨ ਅਤੇ ਜਸਬੀਰ ਜੱਸੀ ਨਜ਼ਰ ਆਏ ਸਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਗਿਆ। ਵੀਡੀਓ 'ਚ ਬੱਬੂ ਮਾਨ, ਰਣਜੀਤ ਬਾਵਾ ਤੇ ਜਸਬੀਰ ਜੱਸੀ ਕਿਸੇ ਗੱਲ ਨੂੰ ਲੈ ਕੇ ਹੱਸਦੇ ਨਜ਼ਰ ਆ ਰਹੇ ਸੀ। ਇਸ ਵੀਡੀਓ ਨੂੰ ਕਾਲੀਆ ਸੰਦੀਪ ਨਾਂ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਗਿਆ ਸੀ। 

PunjabKesari

ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਰਣਜੀਤ ਬਾਵਾ ਦਾ ਹਾਲ ਹੀ 'ਚ ਗੀਤ 'ਫਿਕਰ ਕਰੀਂ ਨਾ ਅੰਮੀਏ' ਰਿਲੀਜ਼ ਹੋਇਆ ਹੈ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖ਼ੇਤਰ 'ਚ ਵੀ ਵਾਹ ਵਾਹੀ ਖੱਟ ਰਹੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ 'ਪ੍ਰਾਹੁਣਾ-2' ਦਾ ਵੀ ਪੋਸਟਰ ਸਾਂਝਾ ਕੀਤਾ ਹੈ। ਉਹ ਅਖੀਰਲੀ ਵਾਰ 'ਤਾਰਾ ਮੀਰਾ' ਫ਼ਿਲਮ ਨਜ਼ਰ ਆਏ ਸੀ।  


Rahul Singh

Content Editor Rahul Singh