ਅੱਤ ਦੇ ਇਸ ਯੁੱਗ ’ਚ ਰਣਜੀਤ ਬਾਵਾ ਨੇ ਸੁਣਾਈ ਅੰਤ ਦੀ ਕਹਾਣੀ, ਇਕ-ਇਕ ਗੱਲ ਸੁਣਨ ਵਾਲੀ (ਵੀਡੀਓ)

Tuesday, Oct 26, 2021 - 11:07 AM (IST)

ਚੰਡੀਗੜ੍ਹ (ਬਿਊਰੋ)– ਰਣਜੀਤ ਬਾਵਾ ਪੰਜਾਬੀ ਸੰਗੀਤ ਜਗਤ ਦਾ ਉਹ ਗਾਇਕ ਹੈ, ਜੋ ਆਪਣੇ ਗੀਤਾਂ ਰਾਹੀਂ ਸਮਾਜ ਨੂੰ ਸਮੇਂ-ਸਮੇਂ ਸਿਰ ਸ਼ੀਸ਼ਾ ਵਿਖਾਉਂਦਾ ਰਹਿੰਦਾ ਹੈ। ਉਥੇ ਜਦੋਂ ਰਣਜੀਤ ਬਾਵਾ ਦੀ ਜੋੜੀ ਲਵਲੀ ਨੂਰ ਵਰਗੇ ਲਿਖਾਰੀ ਨਾਲ ਸਾਹਮਣੇ ਆਉਂਦੀ ਹੈ ਤਾਂ ਕੁਝ ਵੱਖਰਾ ਸੁਣਨ ਨੂੰ ਜ਼ਰੂਰ ਮਿਲਦਾ ਹੈ।

ਇਸੇ ਤਰ੍ਹਾਂ ਦਾ ਹੀ ਇਕ ਗੀਤ ਲਵਲੀ ਨੂਰ ਵਲੋਂ ਲਿਖਿਆ ਤੇ ਰਣਜੀਤ ਬਾਵਾ ਵਲੋਂ ਗਾਇਆ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ ਹੈ ‘ਅੱਤ ਤੋਂ ਅੰਤ’। ਗੀਤ ’ਚ ਅੱਜ ਦੇ ਯੁੱਗ ਦੀਆਂ ਕੁਰੀਤੀਆਂ ਦੀ ਤੁਲਨਾ ਅੱਤ ਨਾਲ ਕੀਤੀ ਗਈ ਹੈ ਤੇ ਇਹ ਵੀ ਦੱਸਿਆ ਗਿਆ ਹੈ ਕਿ ਇਨ੍ਹਾਂ ਕੁਰੀਤੀਆਂ ਦਾ ਅੰਤ ਨੇੜੇ ਹੀ ਹੈ।

ਇਹ ਖ਼ਬਰ ਵੀ ਪੜ੍ਹੋ : ਹਿਮਾਂਸ਼ੀ ਖੁਰਾਣਾ ਨੇ ਦੋ ਵੈੱਬ ਸੀਰੀਜ਼ ਨੂੰ ਮਾਰੀ ਠੋਕਰ, ਦੱਸਿਆ ਅਸ਼ਲੀਲ ਕਾਰਨ

ਗੀਤ ’ਚ ਇਕ-ਦੋ ਨਹੀਂ, ਸਗੋਂ ਕਈ ਸਾਰੇ ਮੁੱਦੇ ਸਾਹਮਣੇ ਲਿਆਂਦੇ ਗਏ ਹਨ, ਜਿਨ੍ਹਾਂ ਨੂੰ ਸ਼ਾਇਦ ਰਣਜੀਤ ਬਾਵਾ ਤੋਂ ਇਲਾਵਾ ਹੋਰ ਕੋਈ ਗਾਇਕ ਚੁੱਕਣ ਦੀ ਹਿੰਮਤ ਵੀ ਨਹੀਂ ਕਰਦਾ। ਗੀਤ ਨੂੰ ਲਵਲੀ ਨੂਰ ਨੇ ਬੇਹੱਦ ਸ਼ਾਨਦਾਰ ਲਿਖਿਆ ਹੈ ਤੇ ਰਣਜੀਤ ਬਾਵਾ ਨੇ ਨਿਭਾਇਆ ਵੀ ਵਧੀਆ ਢੰਗ ਨਾਲ ਹੈ।

ਗੀਤ ਨੂੰ ਸੰਗੀਤ ਐੱਮ. ਵੀ. ਨੇ ਦਿੱਤਾ ਹੈ। ਇਹ ਇਕ ਲਿਰਿਕਲ ਵੀਡੀਓ ਹੈ, ਜਿਸ ਨੂੰ ਲੈਂਸ ਨੇਸ਼ਨ ਮੀਡੀਆ ਨੇ ਤਿਆਰ ਕੀਤਾ ਹੈ। ਖ਼ਬਰ ਲਿਖੇ ਜਾਣ ਤਕ ਇਸ ਨੂੰ 65 ਹਜ਼ਾਰ ਤੋਂ ਵੱਧ ਲੋਕਾਂ ਵਲੋਂ ਦੇਖਿਆ ਜਾ ਚੁੱਕਾ ਸੀ।

ਨੋਟ– ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News