ਪ੍ਰਾਹੁਣਾ ਬਣ ਹੁਣ ਇਸ ਫ਼ਿਲਮ ’ਚ ਨਜ਼ਰ ਆਵੇਗਾ ਰਣਜੀਤ ਬਾਵਾ, ਨਵੀਂ ਫ਼ਿਲਮ ਦਾ ਸਾਂਝਾ ਕੀਤਾ ਪੋਸਟਰ

Saturday, Jun 12, 2021 - 04:44 PM (IST)

ਪ੍ਰਾਹੁਣਾ ਬਣ ਹੁਣ ਇਸ ਫ਼ਿਲਮ ’ਚ ਨਜ਼ਰ ਆਵੇਗਾ ਰਣਜੀਤ ਬਾਵਾ, ਨਵੀਂ ਫ਼ਿਲਮ ਦਾ ਸਾਂਝਾ ਕੀਤਾ ਪੋਸਟਰ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਰਣਜੀਤ ਬਾਵਾ ਇਕ ਤੋਂ ਬਾਅਦ ਇਕ ਫ਼ਿਲਮਾਂ ਦਾ ਐਲਾਨ ਕਰ ਰਹੇ ਹਨ ਤੇ ਉਨ੍ਹਾਂ ਦੇ ਚਾਹੁਣ ਵਾਲੇ ਰਣਜੀਤ ਬਾਵਾ ਦੀਆਂ ਫ਼ਿਲਮਾਂ ਦੀ ਅਨਾਊਂਸਮੈਂਟ ’ਤੇ ਕਾਫੀ ਕੁਮੈਂਟਸ ਵੀ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਅਫਸਾਨਾ ਖ਼ਾਨ ਨੇ ਇੰਝ ਮਨਾਇਆ ਆਪਣਾ ਜਨਮਦਿਨ, ਵੀਡੀਓਜ਼ ਕੀਤੀਆਂ ਸਾਂਝੀਆਂ

ਬੀਤੇ ਦਿਨੀਂ ਰਣਜੀਤ ਬਾਵਾ ਨੇ ਆਪਣੀ ਇਕ ਹੋਰ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ, ਜਿਸ ਦਾ ਨਾਂ ਹੈ ‘ਪ੍ਰਾਹੁਣਾ 2’। ਇਸ ਫ਼ਿਲਮ ’ਚ ਰਣਜੀਤ ਬਾਵਾ ਪ੍ਰਾਹੁਣਾ ਬਣੇ ਨਜ਼ਰ ਆਉਣਗੇ।

ਦੱਸ ਦੇਈਏ ਕਿ ‘ਪ੍ਰਾਹੁਣਾ 2’ ਸਾਲ 2018 ’ਚ ਰਿਲੀਜ਼ ਹੋਈ ਫ਼ਿਲਮ ‘ਪ੍ਰਾਹੁਣਾ’ ਦਾ ਹੀ ਸੀਕੁਅਲ ਹੈ, ਜਿਸ ’ਚ ਕੁਲਵਿੰਦਰ ਬਿੱਲਾ, ਕਰਮਜੀਤ ਅਨਮੋਲ, ਹਾਰਬੀ ਸੰਘਾ ਤੇ ਮਲਕੀਤ ਰੌਣੀ ਨੇ ਅਹਿਮ ਭੂਮਿਕਾ ਨਿਭਾਈ ਸੀ।

 
 
 
 
 
 
 
 
 
 
 
 
 
 
 
 

A post shared by Ranjit Bawa( Bajwa) (@ranjitbawa)

‘ਪ੍ਰਾਹੁਣਾ 2’ ਦੀ ਜੇਕਰ ਗੱਲ ਕਰੀਏ ਤਾਂ ਇਸ ’ਚ ਰਣਜੀਤ ਬਾਵਾ ਨਾਲ ਅਦਾਕਾਰਾ ਅਦਿਤੀ ਸ਼ਰਮਾ ਨਜ਼ਰ ਆਵੇਗੀ। ਫ਼ਿਲਮ ਸ਼ਿਤਿਜ ਚੌਧਰੀ ਵਲੋਂ ਡਾਇਰੈਕਟ ਕੀਤੀ ਜਾਵੇਗੀ, ਜਿਸ ਦੀ ਕਹਾਣੀ ਧੀਰਜ ਰਤਨ ਨੇ ਲਿਖੀ ਹੈ।

ਫ਼ਿਲਮ ’ਚ ਗੁਰਪ੍ਰੀਤ ਘੁੱਗੀ, ਪ੍ਰਭ ਗਰੇਵਾਲ, ਮਲਕੀਤ ਰੌਣੀ ਤੇ ਅਮਾਨਤ ਚੰਨ ਵੀ ਅਹਿਮ ਕਿਰਦਾਰਾਂ ’ਚ ਨਜ਼ਰ ਆਉਣਗੇ।

ਨੋਟ– ਤੁਸੀਂ ਇਸ ਫ਼ਿਲਮ ਨੂੰ ਲੈ ਕੇ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News