ਜਾਣੋ ਕਿਹੜਾ ਹੈ ਰਾਣੀ ਮੁਖਰਜੀ ਦੇ ਕਰੀਅਰ ਦਾ ਸਭ ਤੋਂ ਮਜ਼ੇਦਾਰ ਦ੍ਰਿਸ਼?

Saturday, Nov 13, 2021 - 11:19 AM (IST)

ਜਾਣੋ ਕਿਹੜਾ ਹੈ ਰਾਣੀ ਮੁਖਰਜੀ ਦੇ ਕਰੀਅਰ ਦਾ ਸਭ ਤੋਂ ਮਜ਼ੇਦਾਰ ਦ੍ਰਿਸ਼?

ਮੁੰਬਈ (ਬਿਊਰੋ)– ਰਾਣੀ ਮੁਖਰਜੀ ਭਾਰਤੀ ਸਿਨੇਮਾ ਦੀਆਂ ਸਭ ਤੋਂ ਵਧੀਆ ਅਦਾਕਾਰਾਂ ’ਚੋਂ ਇਕ ਹੈ। ਅਜਿਹਾ ਕੋਈ ਪਾਤਰ ਨਹੀਂ ਹੈ, ਜਿਸ ਨੂੰ ਉਹ ਆਸਾਨੀ ਨਾਲ ਨਿਭਾਅ ਨਾ ਸਕੇ ਤੇ ਸ਼ਾਇਦ ਹੀ ਕੋਈ ਅਜਿਹੀ ਵਿਧਾ ਹੋਵੇ, ਜਿਸ ’ਚ ਉਸ ਨੇ ਹੱਥ ਨਾ ਅਜ਼ਮਾਇਆ ਹੋਵੇ।

ਇਹ ਖ਼ਬਰ ਵੀ ਪੜ੍ਹੋ : ਆਜ਼ਾਦੀ ਨੂੰ 'ਭੀਖ' ਦੱਸਣ ਦੇ ਮਾਮਲੇ 'ਚ ਕੰਗਨਾ ਰਣੌਤ ਖ਼ਿਲਾਫ਼ ਕੇਸ ਦਰਜ, 5 ਜ਼ਿਲ੍ਹਿਆਂ 'ਚ ਪੁਲਸ ਸ਼ਿਕਾਇਤਾਂ

ਰਾਣੀ ਯਸ਼ਰਾਜ ਫ਼ਿਲਮਜ਼ ਦੀ ‘ਬੰਟੀ ਔਰ ਬਬਲੀ 2’ ’ਚ ਨਜ਼ਰ ਆਵੇਗੀ। ਇਹ ਇਕ ਕਾਮੇਡੀ ਨਾਲ ਭਰਪੂਰ ਮਨੋਰੰਜਕ ਫ਼ਿਲਮ ਹੈ, ਜੋ ਕਿ 19 ਨਵੰਬਰ ਨੂੰ ਰਿਲੀਜ਼ ਹੋਵੇਗੀ। ਰਾਣੀ ਇਕ ਵਾਰ ਫਿਰ ਇਸ ਪਰਿਵਾਰਕ ਮਨੋਰੰਜਨ ’ਚ ਵਿੰਮੀ ਦੀ ਭੂਮਿਕਾ ਤੋਂ ਹੈਰਾਨ ਹੈ, ਜਿਸ ਨੇ ਦਰਸ਼ਕਾਂ ਨੂੰ ਗੁੰਝਲਦਾਰ ਬਣਾ ਦਿੱਤਾ ਹੈ।

‘ਬੰਟੀ ਔਰ ਬਬਲੀ 2’ ਦੇ ਇਕ ਮਜ਼ਾਕੀਆ ਸੀਨ ’ਚ ਰਾਣੀ ਆਬੂ ਧਾਬੀ ’ਚ ਇਕ ਏ. ਟੀ. ਵੀ. ਬਾਈਕ ਦੀ ਸਵਾਰੀ ਕਰਦੀ ਹੈ,  ਜਿਸ ਨੂੰ ਦੇਖ ਕੇ ਯਕੀਨਣ ਲੋਕ ਹੱਸ-ਹੱਸ ਕਮਲੇ ਹੋ ਜਾਣਗੇ।

ਉਹ ਕਹਿੰਦੀ ਹੈ, ‘ਮੈਨੂੰ ਲੱਗਦਾ ਹੈ ਕਿ ਟਰੇਲਰ ’ਚ ਦਿਖਾਇਆ ਗਿਆ ਏ. ਟੀ. ਵੀ. ਵਾਲਾ ਦ੍ਰਿਸ਼ ਮੇਰੇ ਵਲੋਂ ਖੇਡੇ ਗਏ ਸਭ ਤੋਂ ਮਨੋਰੰਜਕ ਦ੍ਰਿਸ਼ਾਂ ’ਚੋਂ ਇਕ ਹੈ। ਮੈਨੂੰ ਯਕੀਨ ਹੈ ਕਿ ਦਰਸ਼ਕ ਵੀ ਉਸ ਸੀਨ ਨੂੰ ਦੇਖਣ ਦਾ ਆਨੰਦ ਲੈਣਗੇ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News