‘ਜੁਗ ਜੁਗ ਜੀਓ’ ਦਾ ਦੂਜਾ ਗਾਣਾ ਰਿਲੀਜ਼, ਵਰੁਣ ਤੇ ਕਿਆਰਾ ਦੀ ਕੈਮਿਸਟਰੀ ਨੇ ਲਾਈ ਅੱਗ

Tuesday, Jun 07, 2022 - 12:38 PM (IST)

‘ਜੁਗ ਜੁਗ ਜੀਓ’ ਦਾ ਦੂਜਾ ਗਾਣਾ ਰਿਲੀਜ਼, ਵਰੁਣ ਤੇ ਕਿਆਰਾ ਦੀ ਕੈਮਿਸਟਰੀ ਨੇ ਲਾਈ ਅੱਗ

ਮੁੰਬਈ (ਬਿਊਰੋ)– ਅਦਾਕਾਰ ਵਰੁਣ ਧਵਨ ਤੇ ਅਦਾਕਾਰਾ ਕਿਆਰਾ ਅਡਵਾਨੀ ਦੀ ਫ਼ਿਲਮ ‘ਜੁਗ ਜੁਗ ਜੀਓ’ ਦਾ ਦੂਜਾ ਗਾਣਾ ‘ਰੰਗੀ ਸਾਰੀ’ ਰਿਲੀਜ਼ ਹੋ ਗਿਆ ਹੈ। ਗਾਣੇ ਨੂੰ ਸਾਲ ਦੇ ਬੈਸਟ ਗਾਣਿਆਂ ’ਚੋਂ ਇਕ ਕਿਹਾ ਜਾ ਸਕਦਾ ਹੈ ਕਿਉਂਕਿ ਲਾਂਚ ਹੋਣ ਦੇ ਕੁਝ ਹੀ ਘੰਟਿਆਂ ’ਚ 55 ਲੱਖ ਤੋਂ ਜ਼ਿਆਦਾ ਵਿਊਜ਼ ਹੋ ਗਏ ਸਨ।

ਇਹ ਖ਼ਬਰ ਵੀ ਪੜ੍ਹੋ : ਹਸਪਤਾਲ ਦਾਖ਼ਲ ਹੋਣ ਦੀਆਂ ਅਫਵਾਹਾਂ ’ਤੇ ਬੋਲੇ ਧਰਮਿੰਦਰ, ਕਿਹਾ– ‘ਮੈਂ ਚੁੱਪ ਹਾ, ਬੀਮਾਰ ਨਹੀਂ...’

ਗਾਣੇ ’ਚ ਵਰੁਣ ਧਵਨ ਤੇ ਕਿਆਰਾ ਅਡਵਾਨੀ ਨੇ ਫ਼ਿਲਮ ਦੇ ਇਸ ਦੂਜੇ ਗਾਣੇ ‘ਰੰਗੀ ਸਾਰੀ’ ’ਚ ਆਪਣੀ ਕੈਮਿਸਟਰੀ ਨਾਲ ਪਰਦੇ ’ਤੇ ਅੱਗ ਲਾ ਦਿੱਤੀ ਹੈ। ਫ਼ਿਲਮ ‘ਜੁਗ ਜੁਗ ਜੀਓ’ ਦਾ ਇਹ ਗਾਣਾ ਇਕ ਕਿਸਮ ਦਾ ਫਿਊਜ਼ਨ ਹੈ, ਜਿਸ ’ਚ ਉਸੇ ਆਰੀਜਨਲ ਠੁਮਰੀ ਨੂੰ ਨਵੇਂ ਅੰਦਾਜ਼ ’ਚ ਗਾਇਆ ਗਿਆ ਹੈ।

ਵਰੁਣ ਤੇ ਕਿਆਰਾ ਅਡਵਾਨੀ ਦੇ ਨਾਲ ‘ਰੰਗੀ ਸਾਰੀ’ ਦੀਆਂ ਜਵਾਨ ਧੁਨਾਂ ’ਤੇ ਥਿਰਕੇ। ਗਾਣੇ ਦੇ ਵੀਡੀਓ ’ਚ ਵਰੁਣ ਧਵਨ ਤੇ ਕਿਆਰਾ ਅਡਵਾਨੀ ਇਕ ਕਲੱਬ ’ਚ ਐਂਟਰੀ ਕਰਦੇ ਹੋਏ ਦਿਖਾਈ ਦੇਣਗੇ ਤੇ ਦੋਵਾਂ ਨੇ ਸੀ ਵ੍ਹਾਈਟ ਆਊਟਫਿਟ ਪਹਿਨੀ ਹੋਈ ਹੈ।

ਅਨਿਲ ਕਪੂਰ, ਨੀਤੂ ਕਪੂਰ, ਵਰੁਣ ਧਵਨ ਤੇ ਕਿਆਰਾ ਅਡਵਾਨੀ ਸਟਾਰਰ ਫ਼ਿਲਮ ‘ਜੁਗ ਜੁਗ ਜੀਓ’ 24 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦੇ ਟਰੇਲਰ ਨੂੰ ਦਰਸ਼ਕਾਂ ਵਲੋਂ ਮਿਲਿਆ-ਜੁਲਿਆ ਹੁੰਗਾਰਾ ਮਿਲ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News