ਰਣਬੀਰ ਸਿੰਘ ਨੇ ਖ਼ਰੀਦੀ ਇਹ ਲਗਜ਼ਰੀ ਕਾਰ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ

Tuesday, Oct 11, 2022 - 01:30 PM (IST)

ਰਣਬੀਰ ਸਿੰਘ ਨੇ ਖ਼ਰੀਦੀ ਇਹ ਲਗਜ਼ਰੀ ਕਾਰ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ

ਬਾਲੀਵੁੱਡ ਡੈਸਕ- ਬੀ-ਟਾਊਨ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਹਰ ਸਮੇਂ ਸੁਰਖੀਆਂ ’ਚ ਹਨ। ਅਦਾਕਾਰ ਕਾਰਾਂ ਦੇ ਸ਼ੌਕੀਨ ਹਨ। ਇਸ ਦੇ ਨਾਲ ਹੀ ਅਦਾਕਾਰ ਕੋਲ ਕਾਰਾਂ ਦੀ ਕੁਲੈਕਸ਼ਨ ’ਚ ਇਕ ਹੋਰ ਨਵੀਂ ਗੱਡੀ ਜੁੜ ਗਈ ਹੈ। ਹਾਲ ਹੀ ’ਚ ਰਣਵੀਰ ਨੂੰ ਲੈਂਬੋਰਗਿਨੀ ਉਰਸ ਨਾਲ ਦੇਖਿਆ ਗਿਆ ਸੀ। ਅਦਾਕਾਰ ਨੇ ਹਾਲ ਹੀ ’ਚ ਬਲੂ ਐਸਟਨ ਮਾਰਟਿਨ ਨੂੰ ਖ਼ਰੀਦਿਆ ਹੈ। 

ਇਹ ਵੀ ਪੜ੍ਹੋ : ਬਿੱਗ-ਬੀ ਦੇ ਜਨਮਦਿਨ ’ਤੇ ਜਾਣੋ ਉਨ੍ਹਾਂ ਨਾਲ ਜੁੜੀਆਂ ਖ਼ਾਸ ਗੱਲਾਂ, ਕਿੰਨੀ ਜਾਇਦਾਦ ਦੇ ਹਨ ਮਾਲਕ

ਰਣਵੀਰ ਸਿੰਘ ਕੋਲ ਇਹ ਪਹਿਲੀ ਲਗਜ਼ਰੀ ਕਾਰ ਨਹੀਂ ਹੈ। ਇਸ ਤੋਂ ਪਹਿਲਾਂ ਅਦਾਕਾਰ ਕੋਲ ਕਾਰਾਂ ਦੀ ਕਲੈਕਸ਼ਨ ਹੈ। ਬਲੂ ਐਸਟਨ ਮਾਰਟਿਨ ਕਾਰ ਦੀ ਕੀਮਤ 4 ਕਰੋੜ ਰੁਪਏ ਦੱਸੀ ਜਾ ਰਹੀ ਹੈ। Aston Martin DBX707 ਨੂੰ ਕੁਝ ਸਮਾਂ ਪਹਿਲਾਂ ਭਾਰਤ ’ਚ ਲਾਂਚ ਕੀਤਾ ਗਿਆ ਹੈ। ਇਹ ਇਕ ਹਾਈ-ਸਪੀਡ ਪਰਫ਼ਾਰਮੈਂਸ ਮਾਡਲ ਹੈ, ਇਸ ਦੀ ਪਾਵਰਟ੍ਰੇਨ ’ਚ 4.0-ਲੀਟਰ ਟਵਿਨ-ਟਰਬੋ V8 ਇੰਜਣ ਦੁਆਰਾ ਸੰਚਾਲਿਤ ਹੈ। ਇਸ ਦਾ ਇੰਜਣ 700bhp ਦੀ ਪਾਵਰ ਤੇ 900Nm ਪਿਕਅੱਪ ਟਾਰਕ ਜਨਰੇਟ ਕਰਦਾ ਹੈ।

 
 
 
 
 
 
 
 
 
 
 
 
 
 
 
 

A post shared by Voompla (@voompla)

ਕਾਰ ਦੇ ਟਰਾਂਸਮਿਸ਼ਨ ਲਈ 9-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਵੀ ਜੋੜਿਆ ਗਿਆ ਹੈ। ਇਸ ਲਗਜ਼ਰੀ ਕਾਰ ਨੂੰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ’ਤੇ ਪਹੁੰਚਣ ’ਚ 3.5 ਸੈਕਿੰਡ ਦਾ ਸਮਾਂ ਲੱਗਦਾ ਹੈ। ਇਸ ਦੇ ਨਾਲ ਹੀ ਇਸ ਦੀ ਟੌਪ ਸਪੀਡ 310.6 kmph ਹੈ।

ਇਹ ਵੀ ਪੜ੍ਹੋ : ਬੁਆਏਫ੍ਰੈਂਡ ਸਿਧਾਰਥ ਨਾਲ ਪਾਰਟੀ ’ਚ ਪਹੁੰਚੀ ਕਿਆਰਾ ਅਡਵਾਨੀ, ਅਦਾਕਾਰਾ ਨੇ ਦਿਖਾਇਆ ਬੋਲਡ ਅੰਦਾਜ਼

ਐਸਟਨ ਮਾਰਟਿਨ ਦੀ ਇਸ ਲਗਜ਼ਰੀ ਕਾਰ ਦੇ ਕੈਬਿਨ ’ਚ 10.25-ਇੰਚ ਦੀ ਟੱਚਸਕਰੀਨ ਤੇ 12.3-ਇੰਚ ਦੀ ਡਿਜੀਟਲ ਡਰਾਈਵਰ ਡਿਸਪਲੇਅ ਹੈ। ਇਸ ’ਚ ਡ੍ਰਾਈਵ ਮੋਡ ਲਈ ਸਵਿਚਗੀਅਰ ਡਾਰਕ ਕ੍ਰੋਮ ਅਤੇ ਨਵਾਂ ਸ਼ਾਰਟਕੱਟ ਬਟਨ ਵਰਗੀਆਂ ਕਈ ਵਿਸ਼ੇਸ਼ਤਾਵਾਂ ਮਿਲਦੀਆਂ ਹਨ। ਕਾਰ ਦੇ ਬਾਹਰਲੇ ਹਿੱਸੇ ’ਤੇ 22-ਇੰਚ ਦੇ ਅਲਾਏ ਵ੍ਹੀਲਜ਼ ਤੋਂ ਇਲਾਵਾ ਵੱਡੀ ਰੇਡੀਏਟਰ ਗ੍ਰਿਲ, ਨਵੀਂ ਏਅਰ ਇਨਟੇਕਸ, ਅਪਡੇਟਡ LED DRL ਸ਼ਾਮਲ ਕੀਤੇ ਗਏ ਹਨ।


author

Shivani Bassan

Content Editor

Related News