ਪੁਲਸ ਦੀ ਵਰਦੀ ’ਚ ਰੋਹਿਤ ਸ਼ੈੱਟੀ ਨਾਲ ਰਣਬੀਰ ਕਪੂਰ ਨੂੰ ਦੇਖ ਪ੍ਰਸ਼ੰਸਕ ਹੋਏ ਹੈਰਾਨ, ਨਾਂ ਨੇ ਖਿੱਚਿਆ ਸਭ ਦਾ ਧਿਆਨ

01/04/2024 11:56:45 AM

ਮੁੰਬਈ (ਬਿਊਰੋ)– ‘ਐਨੀਮਲ’ ਅਦਾਕਾਰ ਰਣਬੀਰ ਕਪੂਰ ਦੀਆਂ ਕੁਝ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਉਹ ਪੁਲਸ ਦੀ ਵਰਦੀ ’ਚ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ’ਚ ਰਣਬੀਰ ਪੁਲਸ ਵਾਲੇ ਦੀ ਲੁੱਕ ’ਚ ਹਨ ਤੇ ਉਨ੍ਹਾਂ ਦੀਆਂ ਵੱਡੀਆਂ-ਵੱਡੀਆਂ ਮੁੱਛਾਂ ਵੀ ਨਜ਼ਰ ਆ ਰਹੀਆਂ ਹਨ। ਹੁਣ ਉਨ੍ਹਾਂ ਦੇ ਇਸ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਕਾਫ਼ੀ ਪ੍ਰਭਾਵਿਤ ਹੋਏ ਹਨ। ਹੁਣ ਲੋਕ ਜਾਣਨਾ ਚਾਹੁੰਦੇ ਹਨ ਕਿ ਕੀ ਰੋਹਿਤ ਸ਼ੈੱਟੀ ਦੀ ਵੈੱਬ ਸੀਰੀਜ਼ ‘ਇੰਡੀਅਨ ਪੁਲਿਸ ਫੋਰਸ’ ’ਚ ਰਣਬੀਰ ਇਸ ਅੰਦਾਜ਼ ’ਚ ਨਜ਼ਰ ਆਉਣ ਵਾਲੇ ਹਨ? ਤੁਹਾਨੂੰ ਦੱਸ ਦੇਈਏ ਕਿ ਅਜਿਹਾ ਕੁਝ ਨਹੀਂ ਹੈ ਤੇ ਇਹ ਤਸਵੀਰਾਂ ‘ਇੰਡੀਅਨ ਪੁਲਿਸ ਫੋਰਸ’ ਦੀਆਂ ਨਹੀਂ ਹਨ।

ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ ਬੰਧਨ 'ਚ ਬੱਝੇ ਆਮਿਰ ਖ਼ਾਨ ਦੀ ਧੀ ਇਰਾ ਤੇ ਨੂਪੁਰ ਸ਼ਿਖਰੇ, ਸਾਹਮਣੇ ਆਈਆਂ ਤਸਵੀਰਾਂ

ਪੁਲਸ ਅਫ਼ਸਰ ਦੇ ਅੰਦਾਜ਼ ’ਚ ਰਣਬੀਰ ਦੀਆਂ ਇਹ ਤਸਵੀਰਾਂ ਸਾਰਿਆਂ ਦਾ ਦਿਲ ਛੂਹ ਰਹੀਆਂ ਹਨ। ਰਣਬੀਰ ਕਪੂਰ ਦੇ ਫੈਨ ਕਲੱਬ ਤੋਂ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ ’ਚ ਰਣਬੀਰ ਪੁਲਸ ਦੀ ਵਰਦੀ ’ਚ ਸੈੱਟ ’ਤੇ ਲੋਕਾਂ ਨੂੰ ਦੇਖਦੇ ਨਜ਼ਰ ਆ ਰਹੇ ਹਨ। ਪਹਿਲੀ ਤਸਵੀਰ ’ਚ ਉਹ ਕਾਫੀ ਸਟਾਈਲ ਮਾਰਦੇ ਅੱਗੇ ਵੱਧ ਰਹੇ ਹਨ ਤੇ ਅਖੀਰ ’ਚ ਉਹ ਰੋਹਿਤ ਸ਼ੈੱਟੀ ਨਾਲ ਮੁੱਕਾ ਮਾਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਸਾਰੀਆਂ ਤਸਵੀਰਾਂ ’ਚ ਰਣਬੀਰ ਬੇਹੱਦ ਸਟਾਈਲਿਸ਼ ਲੱਗ ਰਹੇ ਹਨ। ਇਥੇ ਤੁਹਾਨੂੰ ਦੱਸ ਦੇਈਏ ਕਿ ਇਹ ਕਿਸੇ ਫ਼ਿਲਮ ਦੀ ਸ਼ੂਟਿੰਗ ਨਹੀਂ ਹੈ, ਸਗੋਂ ਇਕ ਐਡ ਦੀ ਸ਼ੂਟਿੰਗ ਹੋ ਰਹੀ ਹੈ।

PunjabKesari

ਰਣਬੀਰ ਦੀ ਵਰਦੀ ’ਤੇ ਲਿਖਿਆ ਹੈ– ‘ਚਿੰਗਮ ਕੇ.’
ਐਡ ਬਾਰੇ ਜਾਣ ਕੇ ਲੋਕ ਬੇਸ਼ੱਕ ਨਿਰਾਸ਼ ਹੋ ਗਏ ਸਨ ਪਰ ਹੁਣ ਉਹ ਅਗਲੀ ਫ਼ਿਲਮ ’ਚ ਉਸੇ ਅੰਦਾਜ਼ ’ਚ ਨਜ਼ਰ ਆਉਣ ਦੀ ਮੰਗ ਕਰ ਰਹੇ ਹਨ। ਇਕ ਨੇ ਕਿਹਾ, ‘‘ਯਾਰ, ਉਹ ਧਮਾਕੇਦਾਰ ਪੁਲਸ ਲੁੱਕ ’ਚ ਫ਼ਿਲਮ ਕਰੇ।’’ ਲੋਕਾਂ ਦਾ ਧਿਆਨ ਉਸ ਦੀ ਵਰਦੀ ਦੇ ਬੈਜ ’ਤੇ ਲਿਖੇ ਨਾਮ ਵੱਲ ਵੀ ਗਿਆ, ਜਿਸ ’ਤੇ ਲਿਖਿਆ ਹੈ, ‘‘ਚਿੰਗਮ ਕੇ.।’’ ਇਸ ਨੂੰ ਪੜ੍ਹ ਕੇ ਲੋਕ ਬਹੁਤ ਹੱਸ ਰਹੇ ਹਨ। ਕਈ ਲੋਕਾਂ ਨੇ ਕਿਹਾ, ‘‘ਅਸੀਂ ਇਸੇ ਲੁੱਕ ’ਚ ਉਨ੍ਹਾਂ ਦੀ ਫ਼ਿਲਮ ਦੇਖਣੀ ਹੈ।’’

PunjabKesari

ਜਲਦ ਆ ਰਹੀ ਰੋਹਿਤ ਸ਼ੈੱਟੀ ਦੀ ਸੀਰੀਜ਼ ‘ਇੰਡੀਅਨ ਪੁਲਿਸ ਫੋਰਸ’
ਤੁਹਾਨੂੰ ਦੱਸ ਦੇਈਏ ਕਿ ਰੋਹਿਤ ਸ਼ੈੱਟੀ ਦੀ ਸੀਰੀਜ਼ ‘ਇੰਡੀਅਨ ਪੁਲਿਸ ਫੋਰਸ’ ਜਲਦ ਹੀ ਰਿਲੀਜ਼ ਹੋਣ ਵਾਲੀ ਹੈ, ਜਿਸ ਨਾਲ ਸਿਧਾਰਥ ਮਲਹੋਤਰਾ, ਸ਼ਿਲਪਾ ਸ਼ੈੱਟੀ ਤੇ ਵਿਵੇਕ ਓਬਰਾਏ ਵਰਗੇ ਸਿਤਾਰੇ OTT ਡੈਬਿਊ ਕਰਨ ਜਾ ਰਹੇ ਹਨ। ਇਨ੍ਹੀਂ ਦਿਨੀਂ ਰਣਬੀਰ ਆਪਣੀ ਫ਼ਿਲਮ ‘ਐਨੀਮਲ’ ਦੀ ਸਫ਼ਲਤਾ ਦਾ ਜਸ਼ਨ ਮਨਾ ਰਹੇ ਹਨ, ਜੋ 1 ਦਸੰਬਰ ਨੂੰ ਰਿਲੀਜ਼ ਹੋਈ ਸੀ ਤੇ ਅਜੇ ਵੀ ਸਿਨੇਮਾਘਰਾਂ ’ਚ ਹੈ। 3 ਘੰਟੇ 21 ਮਿੰਟ ਦੀ ਇਸ ਫ਼ਿਲਮ ਨੇ ਲਗਭਗ 900 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News