ਲੇਡੀ ਲਵ ਆਲੀਆ ਨਾਲ ਦੇਰ ਰਾਤ ਡਿਨਰ ਡੇਟ 'ਤੇ ਨਿਕਲੇ ਰਣਬੀਰ ਕਪੂਰ , ਦੇਖੋ ਖੂਬਸੂਰਤ ਤਸਵੀਰਾਂ

05/15/2022 12:46:33 PM

ਮੁੰਬਈ- ਬੀ-ਟਾਊਨ ਦੀਆਂ ਗਲੀਆਂ 'ਚ ਇਸ ਸਮੇਂ ਮਸ਼ਹੂਰ ਜੋੜੇ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਚਰਚੇ ਹਨ। ਕਈ ਸਾਲਾਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ 14 ਅਪ੍ਰੈਲ ਨੂੰ ਵਿਆਹ ਰਚਾਇਆ। ਉਧਰ 14 ਮਈ ਨੂੰ ਇਸ ਜੋੜੇ ਦੇ ਵਿਆਹ ਨੂੰ 1 ਮਹੀਨਾ ਹੋ ਗਿਆ ਹੈ। ਇਸ ਖ਼ਾਸ ਦਿਨ 'ਤੇ ਆਲੀਆ ਨੇ ਪਤੀ ਰਣਬੀਰ ਕਪੂਰ ਨਾਲ ਬਹੁਤ ਹੀ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ। ਉਧਰ ਦੇਰ ਰਾਤ ਲਵਬਰਡਸ ਇਸ ਖ਼ਾਸ ਮੌਕੇ ਨੂੰ ਸੈਲੀਬ੍ਰੇਟ ਕਰਨ ਲਈ ਡਿਨਰ ਡੇਟ 'ਤੇ ਨਿਕਲੇ। 

PunjabKesari
ਨਵੇਂ ਵਿਆਹ ਜੋੜੇ ਨੂੰ ਡਿਨਰ ਡੇਟ ਦੌਰਾਨ ਮੀਡੀਆ ਕੈਮਰਿਆਂ 'ਚ ਕੈਪਚਰ ਕੀਤਾ ਗਿਆ। ਲੁਕ ਦੀ ਗੱਲ ਕਰੀਏ ਤਾਂ ਕਪੂਰ ਪਰਿਵਾਰ ਦੀ ਨੂੰਹ ਬਲਿਊ ਦੀ ਫਲੋਈ ਡਰੈੱਸ 'ਚ ਸਟੀਨਿੰਗ ਦਿਖੀ। ਉਨ੍ਹਾਂ ਨੇ ਆਪਣੀ ਲੁੱਕ ਨੂੰ ਨਿਊਟਰਲ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਪੂਰਾ ਕੀਤਾ ਸੀ। 

PunjabKesari
ਜਿਸ 'ਚ ਮਿਸੇਜ ਕਪੂਰ ਖੂਬਸੂਰਤ ਲੱਗ ਰਹੀ ਸੀ। ਉਧਰ ਰਣਬੀਰ ਨੇ ਆਪਣੀ ਸੁਪਰ ਸਟਾਈਲਿਸ਼ ਲੁੱਕ ਨਾਲ ਸਭ ਦਾ ਧਿਆਨ ਖਿੱਚਿਆ। ਰਣਬੀਰ ਗ੍ਰੇਅ ਸ਼ਰਟ ਅਤੇ ਬਲੈਕ ਪੈਂਟ 'ਚ ਡੈਸ਼ਿੰਗ ਲੱਗੇ। ਇਸ ਦੌਰਾਨ ਦੋਵਾਂ ਨੇ ਚਿਹਰੇ 'ਤੇ ਮਾਸਕ ਲਗਾ ਰੱਖਿਆ ਸੀ। ਤਸਵੀਰਾਂ ਦੇਖ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਦੋਵੇਂ ਇਕੱਠੇ ਪਿਆਰ ਲੱਗ ਰਹੇ ਸਨ। ਹਾਲਾਂਕਿ ਇਸ ਦੌਰਾਨ ਦੋਵੇਂ ਕਾਫੀ ਜਲਦਬਾਜ਼ੀ 'ਚ ਸੀ, ਉਨ੍ਹਾਂ ਨੇ ਦੂਰ ਤੋਂ ਹੀ ਮੀਡੀਆ ਨੂੰ ਪੋਜ਼ ਦਿੱਤੇ।

PunjabKesari
ਵਰਣਨਯੋਗ ਹੈ ਕਿ ਆਲੀਆ ਅਤੇ ਰਣਬੀਰ ਕਪੂਰ ਨੇ ਬਹੁਤ ਸਿੰਪਲ ਤਰੀਕੇ ਨਾਲ ਵਿਆਹ ਕੀਤਾ। ਦੋਵਾਂ ਨੇ ਕਿਸੇ ਵੈਡਿੰਗ ਡੈਸਟੀਨੇਸ਼ਨ ਨੂੰ ਨਹੀਂ ਸਗੋਂ ਆਪਣੇ ਘਰ ਵਾਸਤੂ ਨੂੰ ਵਿਆਹ ਲਈ ਚੁਣਿਆ। ਇਸ ਵਿਆਹ 'ਚ ਕਪੂਰ ਅਤੇ ਭੱਟ ਪਰਿਵਾਰ ਨੇ ਸ਼ਿਰਕਤ ਕੀਤੀ। ਵਿਆਹ ਤੋਂ ਬਾਅਦ ਦੋਵਾਂ ਨੇ ਵਾਸਤੂ ਅਪਾਰਟਮੈਂਟ  'ਚ ਹੀ ਰਿਸੈਪਸ਼ਨ ਪਾਰਟੀ ਰੱਖੀ। 

PunjabKesari
ਕੰਮਕਾਰ ਦੀ ਗੱਲ ਕਰੀਏ ਤਾਂ ਆਲੀਆ-ਰਣਬੀਰ ਜਲਦ ਹੀ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣ ਵਾਲੇ ਹਨ। ਇਹ ਪਹਿਲੀ ਵਾਰ ਹੈ ਜਦੋਂ ਰਣਬੀਰ-ਆਲੀਆ ਵੱਡੇ ਪਰਦੇ 'ਤੇ ਇਕੱਠੇ ਦਿਖਣਗੇ। 

PunjabKesari
ਇਸ ਤੋਂ ਇਲਾਵਾ ਆਲੀਆ ਇਨ੍ਹੀਂ ਦਿਨੀਂ ਕਰਨ ਜੌਹਰ, ਧਰਮਿੰਦਰ, ਰਣਵੀਰ ਸਿੰਘ, ਸ਼ਬਾਨ ਆਜ਼ਮੀ ਅਤੇ ਜਯਾ ਬੱਚਨ ਦੀ ਫਿਲਮ 'ਰੋਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਫਿਲਮ ਦੀ ਸ਼ੂਟਿੰਗ 'ਚ ਰੁੱਝੀ ਹੈ। ਉਧਰ ਰਣਬੀਰ ਕਪੂਰ ਆਪਣੀ ਆਉਣ ਵਾਲੀ ਫਿਲਮ 'ਐਨੀਮਲ' ਦੀ ਸ਼ੂਟਿੰਗ ਕਰ ਰਹੇ ਹਨ। 


Aarti dhillon

Content Editor

Related News