ਵਿਆਹ ਦੇ ਬੰਧਨ ’ਚ ਬੱਝੇ ਰਣਬੀਰ ਤੇ ਆਲੀਆ, ਵੇਖੋ ਖ਼ੂਬਸੂਰਤ ਤਸਵੀਰਾਂ

04/14/2022 9:09:23 PM

ਮੁੰਬਈ : ਬੀ-ਟਾਊਨ ਦੀ ਸਭ ਤੋਂ ਚਰਚਿਤ ਜੋੜੀ ਰਣਬੀਰ ਕਪੂਰ ਅਤੇ ਆਲੀਆ ਭੱਟ ਆਖਿਰਕਾਰ ਵਿਆਹ ਦੇ ਬੰਧਨ ’ਚ ਬੱਝ ਗਏ। ਰਣਬੀਰ-ਆਲੀਆ ਨੇ ਵੀਰਵਾਰ ਨੂੰ ਪਰਿਵਾਰ ਅਤੇ ਕੁਝ ਦੋਸਤਾਂ ਨਾਲ ਮੁੰਬਈ ਦੇ ਪਾਲੀ ਹਿੱਲਜ਼ ਸਥਿਤ ਇਕ ਅਪਾਰਟਮੈਂਟ ਕੰਪਲੈਕਸ ਵਾਸਤੂ ’ਚ ਸੱਤ ਫੇਰੇ ਲਏ। ਇਹ ਜੋੜਾ ਦੁਪਹਿਰ ਨੂੰ ਹਿੰਦੂ ਰੀਤੀ ਰਿਵਾਜਾਂ ਅਨੁਸਾਰ 7 ਵਚਨ ਲੈ ਕੇ ਇਕ-ਦੂਜੇ ਦਾ ਹੋ ਗਿਆ ਹੈ।

PunjabKesari

ਇਹ ਵੀ ਪੜ੍ਹੋ : ਤਰਨਤਾਰਨ ’ਚ ਵਿਸਾਖੀ ਵੇਖਣ ਗਏ ਚਾਚਾ-ਭਤੀਜਾ ਸਤਲੁਜ ਦਰਿਆ ’ਚ ਡੁੱਬੇ

ਹੁਣ ਜਦਕਿ ਵਿਆਹ ਹੋ ਗਿਆ ਹੈ ਤਾਂ ਅਜਿਹੇ ਵਿਚ ਆਲੀਆ ਤੇ ਰਣਬੀਰ ਮੀਡੀਆ ਦੇ ਸਾਹਮਣੇ ਵਿਆਹ ਤੋਂ ਬਾਅਦ ਪਹਿਲੀ ਵਾਰ ਨਜ਼ਰ ਆਏ ਹਨ। ਇਹ ਜੋੜਾ ਬਹੁਤ ਕਿਊਟ ਨਜ਼ਰ ਆ ਰਿਹਾ ਹੈ। ਇਹ ਤਸਵੀਰਾਂ ਆਲੀਆ ਭੱਟ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਪੋਸਟ ਕੀਤੀਆਂ ਗਈਆਂ। ਆਲੀਆ ਤੇ ਰਣਬੀਰ ਨੂੰ ਬਾਲੀਵੁੱਡ ਦੀ ਬੈਸਟ ਜੋੜੀ ਮੰਨਿਆ ਜਾਂਦਾ ਰਿਹਾ ਹੈ। ਹੁਣ ਇਥੋਂ ਦੋਵੇਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਵਾਲੇ ਹਨ।

 

PunjabKesari

PunjabKesari

 
 
 
 
 
 
 
 
 
 
 
 
 
 
 
 

A post shared by Alia Bhatt 🤍☀️ (@aliaabhatt)


Manoj

Content Editor

Related News