ਦਾਦਾ ਰਿਸ਼ੀ ਕਪੂਰ ਨਾਲ ਹੈ ਆਲੀਆ-ਰਣਬੀਰ ਦੀ ਧੀ ਦੇ ਨਾਂ ਦਾ ਕਨੈਕਸ਼ਨ, ਕੱਪਲ ਜਲਦ ਕਰੇਗਾ ਖ਼ੁਲਾਸਾ

11/16/2022 4:06:07 PM

ਮੁੰਬਈ (ਬਿਊਰੋ)– ਕਪੂਰ ਖ਼ਾਨਦਾਨ ’ਚ ਇਨ੍ਹੀਂ ਦਿਨੀਂ ਜਸ਼ਨ ਮਨਾਇਆ ਜਾ ਰਿਹਾ ਹੈ। ਰਿਸ਼ੀ ਕਪੂਰ ਤੇ ਨੀਤੂ ਕਪੂਰ ਦੇ ਪੁੱਤਰ ਰਣਬੀਰ ਕਪੂਰ ਪਿਤਾ ਬਣ ਗਏ ਹਨ। 6 ਨਵੰਬਰ, 2022 ਨੂੰ ਆਲੀਆ ਭੱਟ ਨੇ ਧੀ ਨੂੰ ਜਨਮ ਦਿੱਤਾ ਹੈ।

ਪ੍ਰਸ਼ੰਸਕ ਰਣਬੀਰ-ਆਲੀਆ ਦੀ ਧੀ ਦੀ ਪਹਿਲੀ ਝਲਕ ਦੇਖਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਫਿਲਹਾਲ ਧੀ ਦਾ ਨਾਂ ਤੇ ਤਸਵੀਰ ਸਾਹਮਣੇ ਨਹੀਂ ਆਈ ਹੈ ਪਰ ਆਲੀਆ ਭੱਟ ਦੀ ਧੀ ਦੇ ਨਾਂ ਨੂੰ ਲੈ ਕੇ ਇਕ ਵੱਡਾ ਖ਼ੁਲਾਸਾ ਹੋਇਆ ਹੈ।

ਮੀਡੀਆ ਰਿਪੋਰਟ ਮੁਤਾਬਕ ਰਣਬੀਰ ਕਪੂਰ ਤੇ ਆਲੀਆ ਭੱਟ ਨੇ ਤੈਅ ਕਰ ਲਿਆ ਹੈ ਕਿ ਉਹ ਧੀ ਦਾ ਕੀ ਨਾਂ ਰੱਖਣ ਵਾਲੇ ਹਨ। ਬਾਲੀਵੁੱਡ ਲਾਈਫ ਦੀ ਰਿਪੋਰਟ ਮੁਤਾਬਕ ਕੱਪਲ ਆਪਣੇ ਸਵਰਗੀ ਪਿਤਾ ਰਿਸ਼ੀ ਕਪੂਰ ਨਾਲ ਜੁੜਿਆ ਨਾਂ ਧੀ ਨੂੰ ਦੇਣਾ ਚਾਹੁੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਗਾਇਕ ਨਛੱਤਰ ਗਿੱਲ ਨੂੰ ਵੱਡਾ ਸਦਮਾ, ਪਤਨੀ ਦਾ ਹੋਇਆ ਦਿਹਾਂਤ

ਬੱਚਿਆਂ ਦੀ ਇਸ ਸੋਚ ਨੂੰ ਜਾਣ ਕੇ ਮਾਂ ਨੀਤੂ ਕਪੂਰ ਭਾਵੁਕ ਹੋ ਗਈ। ਹਾਲਾਂਕਿ ਇਸ ਦੀ ਅਜੇ ਤਕ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਭੱਟ ਪਰਿਵਾਰ ਤੇ ਕਪੂਰ ਪਿਰਵਾਰ ਨੇ ਮਿਲ ਕੇ ਆਲੀਆ-ਰਣਬੀਰ ਦੀ ਨੰਨ੍ਹੀ ਪਰੀ ਦਾ ਨਾਂ ਤੈਅ ਕਰ ਲਿਆ ਹੈ।

ਇਸ ਨਾਂ ’ਤੇ ਸਾਰਿਆਂ ਦੀ ਸਹਿਮਤੀ ਬਣ ਗਈ ਹੈ। ਜਲਦ ਹੀ ਪ੍ਰਸ਼ੰਸਕਾਂ ਨਾਲ ਉਹ ਪ੍ਰਿੰਸਿਜ਼ ਦਾ ਨਾਂ ਸਾਂਝਾ ਕਰਨਗੇ। ਹੁਣ ਪ੍ਰਸ਼ੰਸਕ ਬੇਸਬਰੀ ਨਾਲ ਜਾਣਨਾ ਚਾਹੁੰਦੇ ਹਨ ਕਿ ਆਖਿਰ ਕੱਪਲ ਨੇ ਰਿਸ਼ੀ ਕਪੂਰ ਨਾਲ ਸਬੰਧਤ ਕੀ ਨਾਂ ਰੱਖਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News