ਹਰ ਮਾਮਲੇ ’ਚ ਜਯਾ ਬੱਚਨ ਨੂੰ ਮਾਤ ਦਿੰਦੀ ਹੈ ਦਰਾਣੀ ਰਮੋਲਾ ਬੱਚਨ, ਇਸ ਖੇਤਰ ’ਚ ਮਾਰੀਆਂ ਮੱਲਾਂ
Monday, Sep 21, 2020 - 04:32 PM (IST)
ਮੁੰਬਈ (ਬਿਊਰੋ) - ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਪਤਨੀ ਜਯਾ ਬੱਚਨ ਇੰਨੀਂ ਦਿਨੀਂ ਕਾਫ਼ੀ ਸੁਰਖੀਆਂ ਵਿਚ ਹੈ ਕਿਉਂਕਿ ਉਨ੍ਹਾਂ ਨੇ ਹਾਲ ਹੀ ਵਿਚ ਬਾਲੀਵੁੱਡ ਵਿਚ ਫੈਲੇ ਨਸ਼ੇ ਦੇ ਜਾਲ 'ਤੇ ਬਿਆਨ ਦਿੱਤਾ ਹੈ। ਅੱਜ ਇਸ ਖ਼ਬਰ ਵਿਚ ਅਸੀਂ ਗੱਲ ਕਰਾਂਗੇ ਅਮਿਤਾਭ ਬੱਚਨ ਦੇ ਛੋਟੇ ਭਰਾ ਅਜਿਤਾਭ ਬੱਚਨ ਅਤੇ ਉਨ੍ਹਾਂ ਦੇ ਪਰਿਵਾਰ ਦੀ। ਦੱਸ ਦਈਏ ਕਿ ਬੱਚਨ ਪਰਿਵਾਰ ਦੀ ਛੋਟੀ ਨੂੰਹ ਰਮੋਲਾ ਬੱਚਨ ਭਾਵੇਂ ਜਯਾ ਬੱਚਨ ਵਾਂਗ ਲਾਈਮ ਲਾਈਟ ਵਿਚ ਨਹੀਂ ਰਹਿੰਦੀ ਹੋਵੇ ਪਰ ਉਨ੍ਹਾਂ ਦਾ ਰੁਤਬਾ ਜਯਾ ਬੱਚਨ ਤੋਂ ਘੱਟ ਨਹੀਂ ਹੈ।
ਰਮੋਲਾ ਕਾਰੋਬਾਰੀ ਔਰਤ ਹੋਣ ਤੋਂ ਇਲਾਵਾ ਫੈਸ਼ਨ ਡਿਜ਼ਾਈਨਰ ਵੀ ਹੈ। ਅਮਿਤਾਭ ਬੱਚਨ ਦੇ ਭਰਾ ਅਜਿਤਾਭ ਬੱਚਨ ਦੀ ਪਤਨੀ ਬਹੁਤ ਵੱਡੀ ਫੈਸ਼ਨ ਡਿਜ਼ਾਈਨਰ ਹੈ। ਉਨ੍ਹਾਂ ਨੇ ਕਈ ਫ਼ਿਲਮਾਂ ਵਿਚ ਕੋਸਟਿਊਮ (ਪੋਸ਼ਾਕਾਂ) ਡਿਜ਼ਾਈਨਰ ਦੇ ਤੌਰ 'ਤੇ ਕੰਮ ਵੀ ਕੀਤਾ ਹੈ। ਫੈਸ਼ਨ ਇੰਡਸਟਰੀ ਵਿਚ ਰਮੋਲਾ ਦਾ ਚੰਗਾ ਨਾਂ ਹੈ, ਉਹ ਕਈ ਵੱਡੇ ਈਵੈਂਟ ਕਰਵਾਉਂਦੀ ਹੈ।
ਦੱਸ ਦਈਏ ਕਿ ਰਮੋਲਾ ਬੱਚਨ 'First Resort' ਫੈਸ਼ਨ ਲੇਬਲ ਦੀ ਮਾਲਕਨ ਹੈ। ਉਨ੍ਹਾਂ ਨੂੰ ਸਾਲ 2014 ਵਿਚ 'ਏਸ਼ੀਅਨ ਆਫ਼ ਦਾ ਈਅਰ ਐਵਾਰਡ' ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਰਮੋਲਾ ਇੱਕ ਕੰਪਨੀ ਵੀ ਚਲਾਉਂਦੀ ਹੈ, ਜਿਹੜੀ ਕਿ ਈਵੈਂਟ ਮੈਨੇਜਮੈਂਟ ਦਾ ਕੰਮ ਕਰਦੀ ਹੈ। ਸਾਲ 2007 ਵਿਚ ਦਿੱਲੀ ਸੈਟਲ ਹੋਣ ਤੋਂ ਪਹਿਲਾਂ ਰਮੋਲਾ ਬੱਚਨ ਲੰਡਨ ਵਿਚ ਰਹਿੰਦੀ ਸੀ, ਉਸ ਨੂੰ ਹਰ ਪਾਰਟੀ ਦੀ ਸ਼ਾਨ ਮੰਨਿਆ ਜਾਂਦਾ ਸੀ।
ਦੱਸਣਯੋਗ ਹੈ ਕਿ ਰਮੋਲਾ ਤੇ ਅਜਿਤਾਭ ਬੱਚਨ ਦੀ ਪਹਿਲੀ ਮੁਲਾਕਾਤ ਕੋਲਕਾਤਾ ਵਿਚ ਹੋਈ ਸੀ। ਅਜਿਤਾਭ ਉਸ ਸਮੇਂ ਆਪਣੇ ਭਰਾ ਨਾਲ ਇੱਕ ਕੰਪਨੀ ਵਿਚ ਕੰਮ ਕਰਦੇ ਸਨ। ਦੋਹਾਂ ਦੀ ਕੋਈ ਭੈਣ ਨਹੀਂ ਇਸ ਲਈ ਰਮੋਲਾ ਦੋਹਾਂ ਨੂੰ ਰੱਖੜੀ ਬੰਨ੍ਹਦੀ ਸੀ। ਰਮੋਲਾ ਬੱਚਨ ਏਅਰ ਹੋਸਟੈੱਸ ਬਣ ਗਈ ਅਤੇ ਅਜਿਤਾਭ ਟ੍ਰੇਨਿੰਗ ਲੈਣ ਲਈ ਜਰਮਨੀ ਚਲੇ ਗਏ।
ਬਾਅਦ ਵਿਚ ਦੋਹਾਂ ਨੇ ਵਿਆਹ ਕਰਵਾ ਲਿਆ। ਅਮਿਤਾਭ ਬੱਚਨ ਨੇ ਹੀ ਰਮੋਲਾ ਨੂੰ ਅਜਿਤਾਭ ਨਾਲ ਮਿਲਾਇਆ ਸੀ। ਦੋਹਾਂ ਦਾ ਵਿਆਹ ਸਾਲ 1973 ਵਿਚ ਹੋਇਆ ਸੀ। ਦੋਹਾਂ ਦੇ ਚਾਰ ਬੱਚੇ ਹਨ, ਜਿਹੜੇ ਆਪਣੀ-ਆਪਣੀ ਫੀਲਡ ਵਿਚ ਕੰਮ ਕਰਦੇ ਹਨ।