ਸਿਨੇਮਾਘਰਾਂ ’ਚ ਦਸਤਕ ਦੇ ਚੁੱਕੀ ''ਰਾਮ ਸੇਤੂ'' ਅਤੇ ''ਥੈਂਕ ਗੌਡ'', ਅਕਸ਼ੈ-ਅਜੇ ਦਾ ਰਹੇਗਾ ਜ਼ਬਰਦਸਤ ਮੁਕਾਬਲਾ

Tuesday, Oct 25, 2022 - 02:50 PM (IST)

ਬਾਲੀਵੁੱਡ ਡੈਸਕ- ਬਾਲੀਵੁੱਡ ਇੰਡਸਟਰੀ ਦੀ ਇਕ ਤੋਂ ਬਾਅਦ ਇਕ ਫ਼ਿਲਮ ਬਾਕਸ ਆਫ਼ਿਸ ’ਤੇ ਆਪਣਾ ਨਾਂ ਬਣਾ ਰਹੀ ਹੈ। ਇਸ ਦੇ ਨਾਲ ਹੀ ਅੱਜ ਬਾਲੀਵੁੱਡ ਦੀਆਂ ਸਿਨੇਮਾਂਘਰਾਂ ’ਚ ਦੋ ਵੱਡੀਆਂ ਫ਼ਿਲਮਾਂ ਰਿਲੀਜ਼ ਹੋਈਆਂ ਹਨ। ਜਿਸ ਇਕ ਤਾਂ ਅਕਸ਼ੈ ਕੁਮਾਰ ਅਤੇ ਜੈਕਲੀਨ ਫ਼ਰਨਾਂਡੀਜ਼ ਦੀ ਫ਼ਿਲਮ 'ਰਾਮ ਸੇਤੂ' ਹੈ ਅਤੇ ਦੂਜੀ ਹੈ ਅਜੇ ਦੇਵਗਨ ਅਤੇ ਸਿਧਾਰਥ ਮਲਹੋਤਰਾ ਦੀ ਫ਼ਿਲਮ 'ਥੈਂਕ ਗੌਡ' ਹੈ। ਦੋਵਾਂ ਫ਼ਿਲਮਾਂ ਦੀ ਚਰਚਾ ਕਾਫ਼ੀ ਲੰਮੇ ਸਮੇਂ ਤੋਂ ਚਲਦੀ ਆ ਰਹੀ ਸੀ। ਪ੍ਰਸ਼ੰਸਕਾਂ ਇਨ੍ਹਾਂ ਫ਼ਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਸੀ।

PunjabKesari

ਇਹ ਵੀ ਪੜ੍ਹੋ : ਦੀਵਾਲੀ ਮੌਕੇ ਸਰਗੁਣ ਮਹਿਤਾ ਅਤੇ ਰਵੀ ਦੁਬੇ ਹੋਏ ਰੋਮਾਂਟਿਕ, ਤਸਵੀਰਾਂ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਇਸ ਦੌਰਾਨ ਦੋਵੇਂ ਫ਼ਿਲਮਾਂ ਵਿਚਾਲੇ ਵੱਡਾ ਮੁਕਾਬਲਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਿਹੜੀ ਫ਼ਿਲਮ ਬਾਕਸ ਆਫ਼ਿਸ ’ਤੇ ਜ਼ਿਆਦਾ ਕਮਾਈ ਕਰੇਗੀ। ਭਵਿੱਖਬਾਣੀ ਮੁਤਾਬਕ  ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਕਸ਼ੈ ਕੁਮਾਰ ਦੀ ਫ਼ਿਲਮ 'ਰਾਮ ਸੇਤੂ' ਪਹਿਲੇ ਦਿਨ 15 ਤੋਂ 17 ਕਰੋੜ ਰੁਪਏ ਦੀ ਕਮਾਈ ਕਰ ਸਕਦੀ ਹੈ। ਦੂਜੇ ਪਾਸੇ ਅਜੇ ਦੇਵਗਨ, ਰਕੁਲ ਪ੍ਰੀਤ ਅਤੇ ਸਿਧਾਰਥ ਮਲਹੋਤਰਾ ਦੀ ਫ਼ਿਲਮ 'ਥੈਂਕ ਗੌਡ' ਪਹਿਲੇ ਦਿਨ 10 ਤੋਂ 12 ਕਰੋੜ ਦਾ ਕਾਰੋਬਾਰ ਕਰੇਗੀ। 

PunjabKesari

ਟ੍ਰੇਡ ਐਕਸਪਰਟ ਸੁਮਿਤ ਕਡੇਲ ਨੇ ਆਪਣੇ ਟਵੀਟ ’ਚ ਲਿਖਿਆ ਕਿ ‘ਦੋਵੇਂ ਫ਼ਿਲਮਾਂ ਲਈ ਐਡਵਾਂਸ ਬੁਕਿੰਗ ਲਈ ਗਈ ਹੈ ਅਤੇ ਇਹ ਭਵਿੱਖਬਾਣੀ ਦੇਸ਼ ਦੀ ਸਭ ਤੋਂ ਵੱਡੇ ਅਧਾਰ ’ਤੇ ਕੀਤੀ ਗਈ ਹੈ। ਛੁੱਟੀ ਕਾਰਨ ਜ਼ਬਰਦਸਤ ਸਪਾਟ ਬੁਕਿੰਗ ਕੀਤੀ ਜਾ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਜਿੱਥੇ ਅਜੇ ਦੇਵਗਨ ਦੀ ਥੈਂਕ ਗੌਡ ਵਿਵਾਦਾਂ ’ਚ ਘਿਰੀ ਹੋਈ ਹੈ, ਉੱਥੇ ਹੀ ਰਾਮ ਸੇਤੂ ਨੂੰ ਲੈ ਕੇ ਅਕਸ਼ੈ ਕੁਮਾਰ ਦੀ ਪ੍ਰਤੀਕਿਰਿਆ ਪਾਜ਼ੇਟਿਵ ਹੈ।

ਇਹ ਵੀ ਪੜ੍ਹੋ : ਦੀਵਾਲੀ 'ਤੇ ਦਿਖਾਈ ਦਿੱਤਾ ਹਿਮਾਂਸ਼ੀ ਖੁਰਾਨਾ ਦਾ ਖੂਬਸੂਰਤ ਅੰਦਾਜ਼, ਸਾਂਝੀਆਂ ਕੀਤੀਆਂ ਮਨਮੋਹਕ ਤਸਵੀਰਾਂ

ਹਾਲਾਂਕਿ ਖ਼ਬਰਾਂ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਕ ਪਰਿਵਾਰਕ ਮਨੋਰੰਜਨ ਫ਼ਿਲਮ ਹੋਣ ਕਾਰਨ ਲੋਕ ਥੈਂਕ ਗੌਡ ਵੱਲ ਜ਼ਿਆਦਾ ਧਿਆਨ ਦੇਣਗੇ। ਸੋਸ਼ਲ ਮੀਡੀਆ ’ਤੇ ਹੋ ਰਹੀ ਚਰਚਾ ਅਸਲ ਅੰਕੜਿਆਂ ਤੋਂ ਵੱਖਰੀ ਵੀ ਹੋ ਸਕਦੀ ਹੈ। ਅਜਿਹੇ ’ਚ ਮਾਹਿਰਾਂ ਦੀਆਂ ਕਿਆਸਅਰਾਈਆਂ ਰਾਮ ਸੇਤੂ ਨੂੰ ਅੱਗੇ ਦੱਸ ਰਹੀਆਂ ਹਨ।


 


Shivani Bassan

Content Editor

Related News