ਆਪਣੇ ਭਰਾ ਦੀ ਤਰ੍ਹਾਂ ਰਕੁਲਪ੍ਰੀਤ ਸਿੰਘ ਦਾ ਵੀ ਡਰੱਗਜ਼ ਕੇਸ 'ਚ ਆ ਚੁੱਕਿਆ ਹੈ ਨਾਂ

Tuesday, Jul 16, 2024 - 09:37 AM (IST)

ਆਪਣੇ ਭਰਾ ਦੀ ਤਰ੍ਹਾਂ ਰਕੁਲਪ੍ਰੀਤ ਸਿੰਘ ਦਾ ਵੀ ਡਰੱਗਜ਼ ਕੇਸ 'ਚ ਆ ਚੁੱਕਿਆ ਹੈ ਨਾਂ

ਨਵੀਂ ਦਿੱਲੀ- ਰਕੁਲ ਪ੍ਰੀਤ ਸਿੰਘ ਦੇ ਭਰਾ ਅਮਨ ਪ੍ਰੀਤ ਅਤੇ 4 ਹੋਰਾਂ ਨੂੰ ਸੋਮਵਾਰ ਨੂੰ ਹੈਦਰਾਬਾਦ ਪੁਲਸ ਨੇ ਨਸ਼ੇ ਦੇ ਇੱਕ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਅਦਾਕਾਰਾ ਦੇ ਭਰਾ ਅਮਨ ਨੂੰ ਨਾਰਕੋਟਿਕਸ ਬਿਊਰੋ ਅਤੇ ਰਾਜਿੰਦਰ ਨਗਰ ਐਸ.ਓ.ਟੀ. ਪੁਲਸ ਦੇ ਸਾਂਝੇ ਆਪਰੇਸ਼ਨ 'ਚ ਗ੍ਰਿਫਤਾਰ ਕੀਤਾ ਗਿਆ ਹੈ। ਹੈਦਰਾਬਾਦ ਪੁਲਸ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ 'ਚ ਕੁੱਲ 5 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਸ ਜਾਂਚ 'ਚ ਸਾਹਮਣੇ ਆਇਆ ਕਿ ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਦਾ ਭਰਾ ਉਨ੍ਹਾਂ 13 ਲੋਕਾਂ 'ਚ ਸ਼ਾਮਲ ਸੀ, ਜਿਨ੍ਹਾਂ ਨੇ ਨਸ਼ਾ ਕੀਤਾ ਸੀ ਅਤੇ ਟੈਸਟ 'ਚ ਉਹ ਪਾਜ਼ੀਟਿਵ ਪਾਇਆ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨੂੰ ਮਿਲੇ ਕੈਨੇਡਾ ਦੇ PM ਜਸਟਿਨ ਟਰੂਡੋ, ਹੱਥ ਜੋੜ ਕੇ ਬੁਲਾਈ 'ਸਤਿ ਸ੍ਰੀ ਅਕਾਲ' ਤੇ ਪਾਈ ਜੱਫੀ

ਭਾਈ ਅਮਨ ਤੋਂ ਪਹਿਲਾਂ ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਵੀ ਡਰੱਗਜ਼ ਕੇਸ 'ਚ ਫਸ ਚੁੱਕੀ ਸੀ। ਈ.ਡੀ. ਨੇ ਅਦਾਕਾਰਾ 'ਤੇ ਆਪਣੀ ਪਕੜ ਮਜ਼ਬੂਤ ​​ਕਰ ਲਈ ਸੀ। 2021 'ਚ ਈ.ਡੀ. ਨੇ ਅਦਾਕਾਰਾ ਨੂੰ ਸੰਮਨ ਭੇਜਿਆ, ਜਿਸ ਤੋਂ ਬਾਅਦ ਉਸ ਨੂੰ ਅਧਿਕਾਰਤ ਬਿਆਨ ਦਰਜ ਕਰਨਾ ਪਿਆ। ਅਦਾਕਾਰਾ ਨੂੰ 2017 'ਚ ਉੱਚ ਪੱਧਰੀ ਡਰੱਗਜ਼ ਰੈਕੇਟ ਦੇ ਸਬੰਧ 'ਚ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਸੰਮਨ ਭੇਜਿਆ ਗਿਆ ਸੀ।ਜੁਲਾਈ 2017 'ਚ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਸੀ ਅਤੇ ਨਸ਼ਾ ਤਸਕਰੀ ਨਾਲ ਸਬੰਧਤ ਕਈ ਮਾਮਲੇ ਦਰਜ ਕੀਤੇ ਗਏ ਸਨ। ਇਸ ਜਾਂਚ 'ਚ ਤੇਲਗੂ ਫਿਲਮ ਇੰਡਸਟਰੀ ਦੇ ਸਿਤਾਰਿਆਂ ਸਮੇਤ ਕਈ ਵਿਦੇਸ਼ੀ ਨਾਗਰਿਕਾਂ ਦੇ ਨਾਂ ਵੀ ਸਾਹਮਣੇ ਆਏ ਸਨ ਅਤੇ ਇਸ ਮਾਮਲੇ 'ਚ ਅਦਾਕਾਰਾ ਨੂੰ ਸੰਮਨ ਭੇਜੇ ਗਏ ਸਨ। ਤੇਲੰਗਾਨਾ ਦੇ ਆਬਕਾਰੀ ਵਿਭਾਗ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਆਪਣੀ ਜਾਂਚ 'ਚ ਕਰੀਬ 10 ਮਸ਼ਹੂਰ ਟਾਲੀਵੁੱਡ ਸਿਤਾਰਿਆਂ ਦੇ ਬਿਆਨ ਦਰਜ ਕੀਤੇ ਸਨ। ਇਸ ਦੇ ਨਾਲ ਹੀ ਇਨ੍ਹਾਂ 10 ਅਦਾਕਾਰਾਂ-ਨਿਰਦੇਸ਼ਕਾਂ ਦੇ ਡਰਾਈਵਰਾਂ ਤੋਂ ਵੀ ਘੰਟਿਆਂਬੱਧੀ ਪੁੱਛਗਿੱਛ ਕੀਤੀ ਗਈ ਅਤੇ ਉਨ੍ਹਾਂ ਦੇ ਸੈਂਪਲ ਵੀ ਲਏ ਗਏ।

ਇਹ ਖ਼ਬਰ ਵੀ ਪੜ੍ਹੋ - ਗਾਇਕ ਅਮਰਿੰਦਰ ਗਿੱਲ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਖ਼ਾਸ ਅਜ਼ੀਜ਼ ਦੀ ਹੋਈ ਮੌਤ

ਰਕੁਲ ਨੂੰ ਮਿਲ ਗਈ ਕਲੀਨ ਚਿੱਟ 
ਇਸ ਮਾਮਲੇ 'ਚ ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਈ.ਡੀ. ਸਾਹਮਣੇ ਆਪਣਾ ਬਿਆਨ ਦਰਜ ਕਰਵਾਉਣ ਦੇ ਨਾਲ-ਨਾਲ ਆਪਣੇ ਬੈਂਕ ਖਾਤੇ ਦੀ ਪੂਰੀ ਜਾਣਕਾਰੀ ਵੀ ਸਾਂਝੀ ਕੀਤੀ ਹੈ। ਇਸ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਅਦਾਕਾਰਾ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ ਪਰ ਹੁਣ ਕਈ ਸਾਲਾਂ ਬਾਅਦ ਪੁਲਸ ਨੇ ਇੱਕ ਵਾਰ ਫਿਰ ਅਦਾਕਾਰਾ ਦੇ ਭਰਾ 'ਤੇ ਸ਼ਿਕੰਜਾ ਕੱਸ ਦਿੱਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News