ਵਿਆਹ ਤੋਂ ਬਾਅਦ ਹਨੀਮੂਨ ’ਤੇ ਨਹੀਂ ਜਾਣਗੇ ਰਕੁਲ ਪ੍ਰੀਤ ਤੇ ਜੈਕੀ ਭਗਨਾਨੀ, ਜਾਣੋ ਕਿਉਂ ਰੱਦ ਕੀਤਾ ਪਲਾਨ

Thursday, Feb 15, 2024 - 10:44 AM (IST)

ਵਿਆਹ ਤੋਂ ਬਾਅਦ ਹਨੀਮੂਨ ’ਤੇ ਨਹੀਂ ਜਾਣਗੇ ਰਕੁਲ ਪ੍ਰੀਤ ਤੇ ਜੈਕੀ ਭਗਨਾਨੀ, ਜਾਣੋ ਕਿਉਂ ਰੱਦ ਕੀਤਾ ਪਲਾਨ

ਮੁੰਬਈ (ਬਿਊਰੋ)– ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਜੋੜੀ ਰਕੁਲ ਪ੍ਰੀਤ ਸਿੰਘ ਤੇ ਜੈਕੀ ਭਗਨਾਨੀ ਹੁਣ ਵਿਆਹ ਕਰਨ ਲਈ ਤਿਆਰ ਹਨ। ਦੋਵਾਂ ਪਰਿਵਾਰਾਂ ’ਚ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਰਕੁਲ ਤੇ ਜੈਕੀ ਦੇ ਵਿਆਹ ਨੂੰ ਲੈ ਕੇ ਹਰ ਰੋਜ਼ ਨਵੇਂ ਅਪਡੇਟਸ ਆਉਂਦੇ ਰਹਿੰਦੇ ਹਨ ਤੇ ਹੁਣ ਨਵੀਂ ਗੱਲ ਸਾਹਮਣੇ ਆ ਰਹੀ ਹੈ ਕਿ ਦੋਵੇਂ ਵਿਆਹ ਤੋਂ ਬਾਅਦ ਹਨੀਮੂਨ ’ਤੇ ਨਹੀਂ ਜਾਣਗੇ।

ਕਿਉਂ ਨਹੀਂ ਜਾਣਗੇ ਹਨੀਮੂਨ ’ਤੇ?
ਈ-ਟਾਈਮਜ਼ ਦੀ ਰਿਪੋਰਟ ਮੁਤਾਬਕ ਰਕੁਲ ਵਿਆਹ ਤੋਂ 3 ਦਿਨ ਪਹਿਲਾਂ ਤੱਕ ਕੰਮ ਕਰੇਗੀ ਤੇ ਵਿਆਹ ਦੇ 1 ਹਫ਼ਤੇ ਬਾਅਦ ਉਹ ਬਾਲੀਵੁੱਡ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰੇਗੀ, ਜਿਸ ਦਾ ਨਾਂ ਅਜੇ ਤੈਅ ਨਹੀਂ ਹੋਇਆ ਹੈ। ਜੈਕੀ ਅਕਸ਼ੇ ਕੁਮਾਰ ਤੇ ਟਾਈਗਰ ਸ਼ਰਾਫ ਦੀ ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ’ਚ ਰੁੱਝੇ ਰਹਿਣਗੇ ਕਿਉਂਕਿ ਨਿਰਮਾਤਾ ਦੇ ਤੌਰ ’ਤੇ ਇਹ ਉਨ੍ਹਾਂ ਦੀ ਵੱਡੀ ਫ਼ਿਲਮ ਹੈ। ਖੈਰ ਕੰਮ ਤੋਂ ਬ੍ਰੇਕ ਲੈਣ ਤੋਂ ਬਾਅਦ ਦੋਵੇਂ ਬਾਅਦ ’ਚ ਹਨੀਮੂਨ ਦਾ ਪਲਾਨ ਜ਼ਰੂਰ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਬਾਲੀਵੁੱਡ ਦੇ ਗ੍ਰੀਕ ਗੌਡ ਰਿਤਿਕ ਰੋਸ਼ਨ ਨੂੰ ਲੱਗੀ ਸੱਟ, ਤਸਵੀਰਾਂ ਵੇਖ ਫਿਕਰਾਂ 'ਚ ਪਏ ਫੈਨਜ਼

ਈਕੋ ਫਰੈਂਡਲੀ ਵਿਆਹ
ਤੁਹਾਨੂੰ ਦੱਸ ਦੇਈਏ ਕਿ ਰਕੁਲ ਤੇ ਜੈਕੀ ਦਾ ਈਕੋ ਫਰੈਂਡਲੀ ਵਿਆਹ ਹੋਣ ਜਾ ਰਿਹਾ ਹੈ। ਦੋਵਾਂ ਨੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਕਾਗਜ਼ੀ ਸੱਦਾ ਪੱਤਰ ਨਹੀਂ ਦਿੱਤੇ ਗਏ ਪਰ ਈ-ਕਾਰਡ ਦਿੱਤੇ ਗਏ ਹਨ। ਵਿਆਹ ’ਚ ਕੋਈ ਵੀ ਪਟਾਕੇ ਨਹੀਂ ਚਲਾਏ ਜਾਣਗੇ ਤੇ ਦੋਵੇਂ ਇਕੱਠੇ ਮਿਲ ਕੇ ਬੂਟੇ ਲਗਾਉਣਗੇ।

5 ਡਿਜ਼ਾਈਨਰ ਕੱਪੜੇ ਬਣਾਉਣਗੇ
ਰਕੁਲ ਤੇ ਜੈਕੀ ਨੂੰ ਹਾਲ ਹੀ ’ਚ ਡਿਜ਼ਾਈਨਰ ਤਰੁਣ ਤਾਹਿਲਾਨੀ ਦੇ ਸਟੂਡੀਓ ’ਚ ਦੇਖਿਆ ਗਿਆ ਸੀ ਤੇ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੇ ਪਹਿਰਾਵੇ ਇਥੋਂ ਹੀ ਆ ਰਹੇ ਹਨ। ਦਿੱਲੀ ਟਾਈਮਜ਼ ਦੀ ਰਿਪੋਰਟ ਮੁਤਾਬਕ ਰਕੁਲ ਤੇ ਜੈਕੀ ਦੇ ਵਿਆਹ ਲਈ 5 ਡਿਜ਼ਾਈਨਰਾਂ ਦੇ ਕੱਪੜੇ ਆਉਣਗੇ, ਜਿਸ ’ਚ ਮਹਿੰਦੀ, ਸੰਗੀਤ, ਹਲਦੀ ਤੇ ਵਿਆਹ ਦੇ ਕੱਪੜੇ ਸ਼ਾਮਲ ਹੋਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਅੰਤਰਰਾਸ਼ਟਰੀ ਡਿਜ਼ਾਈਨਰ ਵੀ ਉਨ੍ਹਾਂ ਦੇ ਪਹਿਰਾਵੇ ’ਤੇ ਕੰਮ ਕਰਨਗੇ।

ਤੁਹਾਨੂੰ ਦੱਸ ਦੇਈਏ ਕਿ ਜੈਕੀ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕਰਦਿਆਂ ਰਕੁਲ ਨੇ ਕਿਹਾ ਸੀ, ‘‘ਸਾਡੇ ਰਿਸ਼ਤੇ ਨੂੰ ਲੈ ਕੇ ਕੁਝ ਵੀ ਲੁਕਾਉਣ ਲਈ ਨਹੀਂ ਹੈ। ਜੇਕਰ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਆਪਣੇ ਸਾਥੀ ਨੂੰ ਸਤਿਕਾਰ ਦਿਓ, ਉਸ ਬਾਰੇ ਗੱਲ ਕਰੋ। ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਇਕ ਜੋੜੇ ਦੇ ਰੂਪ ’ਚ ਕੀ ਹਾਂ, ਇਸ ਲਈ ਅਸੀਂ ਦੋਵੇਂ ਇਸ ਨੂੰ ਲੁਕਾਉਣ ’ਚ ਵਿਸ਼ਵਾਸ ਨਹੀਂ ਕਰਦੇ ਹਾਂ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News