ਰਾਖੀ ਸਾਵੰਤ ਨੇ ਪੁੱਟ ਦਿੱਤੇ ਅਭਿਜੀਤ ਦੇ ਵਾਲ, ‘ਬਿੱਗ ਬੌਸ’ ਦੇ ਘਰ ’ਚ ਕੀਤਾ ਹੰਗਾਮਾ

12/07/2021 3:01:55 PM

ਮੁੰਬਈ (ਬਿਊਰੋ)– ‘ਬਿੱਗ ਬੌਸ 15’ ’ਚ ਜਦੋਂ ਤੋਂ ਵੀ. ਆਈ. ਪੀ. ਮੈਂਬਰਾਂ ਦੇਵੋਲੀਨਾ, ਰਸ਼ਮੀ, ਰਾਖੀ, ਰਿਤੇਸ਼ ਤੇ ਅਭਿਜੀਤ ਨੇ ਐਂਟਰੀ ਕੀਤੀ ਹੈ, ਉਦੋਂ ਤੋਂ ਘਰ ’ਚ ਹੰਗਾਮਾ ਮਚਿਆ ਹੋਇਆ ਹੈ। ਹਾਲਾਂਕਿ ਵੀ. ਆਈ. ਪੀ. ਮੈਂਬਰਾਂ ਵਿਚਕਾਰ ਹੁਣ ਤਕ ਕਾਫੀ ਏਕਤਾ ਦੇਖੀ ਜਾ ਰਹੀ ਹੈ। ਜਿਥੇ ਇਕ ਪਾਸੇ ਦੇਵੋਲੀਨਾ ਤੇ ਰਸ਼ਮੀ ’ਚ ਡੂੰਘੀ ਦੋਸਤੀ ਹੈ, ਉਥੇ ਹੀ ਰਾਖੀ, ਰਿਤੇਸ਼ ਤੇ ਅਭਿਜੀਤ ’ਚ ਵੀ ਚੰਗਾ ਬਾਂਡ ਬਣਿਆ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਮੁੜ ‘ਬਿੱਗ ਬੌਸ’ ਦੇ ਘਰ ’ਚ ਨਜ਼ਰ ਆਵੇਗੀ ਸ਼ਹਿਨਾਜ਼ ਗਿੱਲ!

ਹਾਲਾਂਕਿ ਅੱਜ ਰਾਖੀ ਸਾਵੰਤ ਆਪਣੇ ਪੁਰਾਣੇ ਵਾਲੇ ਅੰਦਾਜ਼ ’ਚ ਦਿਖਾਈ ਦੇਵੇਗੀ, ਉਹ ਵੀ ਦਾਦਾ ਅਭਿਜੀਤ ’ਤੇ। ਕਲਰਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਪ੍ਰੋਮੋ ਜਾਰੀ ਕੀਤਾ ਹੈ, ਜਿਸ ’ਚ ਰਾਖੀ ਤੇ ਅਭਿਜੀਤ ’ਚ ਝਗੜਾ ਹੁੰਦਾ ਦਿਖਾਈ ਦੇ ਰਿਹਾ ਹੈ। ਰਾਖੀ ਗੁੱਸੇ ’ਚ ਅਭਿਜੀਤ ਨੂੰ ‘ਭਾੜੇ ਦਾ ਟੱਟੂ’ ਬੋਲ ਰਹੀ ਹੈ।

ਵੀਡੀਓ ’ਚ ਅਭਿਜੀਤ ਰਾਖੀ ਨੂੰ ਕਹਿੰਦੇ ਹਨ, ‘ਰਾਖੀ ਆਪਣਾ ਪਤੀ ਕਿਰਾਏ ’ਤੇ ਲਿਆਈ ਹੈ?’ ਇਹ ਗੱਲ ਸੁਣ ਕੇ ਰਾਖੀ ਭੜਕ ਜਾਂਦੀ ਹੈ ਤੇ ਕਹਿੰਦੀ ਹੈ, ‘ਤੂੰ ਕਿਹਾ ਮੈਂ ਆਪਣਾ ਪਤੀ ਭਾੜੇ ’ਤੇ ਲਿਆਈ ਹਾਂ... ਤੂੰ ਭਾੜੇ ਦਾ ਟੱਟੂ।’

 
 
 
 
 
 
 
 
 
 
 
 
 
 
 

A post shared by ColorsTV (@colorstv)

ਰਾਖੀ ਨੂੰ ਭੜਕਦਾ ਦੇਖ ਅਭਿਜੀਤ ਵੀ ਹੈਰਾਨ ਰਹਿ ਜਾਂਦਾ ਹੈ ਤੇ ਅਦਾਕਾਰਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਰਾਖੀ ਉਸ ਦੀ ਗੱਲ ਨਹੀਂ ਸੁਣਦੀ ਤੇ ਘਰ ’ਚ ਤੋੜ-ਫੋੜ ਕਰਨਾ ਸ਼ੁਰੂ ਕਰ ਦਿੰਦੀ ਹੈ। ਰਾਖੀ ਟੈਚੀ ਤੇ ਕੁਰਸੀ ਚੁੱਕ ਕੇ ਸੁੱਟ ਦਿੰਦੀ ਹੈ। ਉਸ ਤੋਂ ਬਾਅਦ ਜੋ ਕਰਦੀ ਹੈ, ਉਹ ਅਭਿਜੀਤ ਨੇ ਵੀ ਨਹੀਂ ਸੋਚਿਆ ਹੋਵੇਗਾ। ਗੁੱਸੇ ’ਚ ਰਾਖੀ ਅਭਿਜੀਤ ਦੇ ਵਾਲ ਪੁੱਟ ਦਿੰਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News