ਰਾਖੀ ਸਾਵੰਤ ਨੇ ਸਲਮਾਨ ਖ਼ਾਨ ਦੀਆਂ ਸਿਫ਼ਤਾਂ ਦੇ ਬੰਨ੍ਹੇ ਪੁਲ਼, ਕਿਹਾ- 'ਰਾਜਿਆਂ ਦਾ ਰਾਜਾ'

2/25/2021 10:32:59 AM

ਮੁੰਬਈ: ਬਿਗ ਬੌਸ 14 ਦੀ ਇੰਟਰਟੇਨਮੈਂਟ ਕੁਈਨ ਰਾਖੀ ਸਾਵੰਤ ਸ਼ੋਅ ਖ਼ਤਮ ਹੋਣ ਤੋਂ ਬਾਅਦ ਹੁਣ ਸੋਸ਼ਲ ਮੀਡੀਆ ’ਤੇ ਸਰਗਰਮ ਹੋ ਗਈ ਹੈ। ਰਾਖੀ ਸਾਵੰਤ ਬਿਗ ਬੌਸ ਫਿਨਾਲੇ ’ਚ 5ਵੇਂ ਨੰਬਰ ਤੱਕ ਪਹੁੰਚੀ ਪਰ ਉਹ 14 ਲੱਖ ਰੁਪਏ ਲੈ ਕੇ ਸ਼ੋਅ ’ਚੋਂ ਬਾਹਰ ਹੋ ਗਈ ਤਾਂ ਸਲਮਾਨ ਖ਼ਾਨ ਦੇ ਸਾਹਮਣੇ ਸਟੇਜ਼ ’ਤੇ ਆ ਕੇ ਉਸ ਨੇ ਦੱਸਿਆ ਕਿ ਉਹ ਇਨ੍ਹਾਂ ਪੈਸਿਆਂ ਨਾਲ ਆਪਣੀ ਮਾਂ ਲਈ ਹਸਪਤਾਲ ਦਾ ਬਿੱਲ ਦੇਵੇਗੀ। ਆਪਣੀ ਮਾਂ ਦੀ ਸਿਹਤ ਲਈ ਸਾਰਿਆਂ ਨੂੰ ਪ੍ਰਾਥਨਾ ਕਰਨ ਦੀ ਅਪੀਲ ਤੋਂ ਬਾਅਦ ਉਸ ਨੇ ਹਾਲ ਹੀ ’ਚ ਸਲਮਾਨ ਖ਼ਾਨ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ ਜੋ ਖ਼ੂਬ ਵਾਇਰਲ ਹੋ ਰਹੀ ਹੈ। 

PunjabKesari
ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ ’ਤੇ ਨਾ ਸਿਰਫ਼ ਤਸਵੀਰਾਂ ਸਾਂਝੀਆਂ ਕੀਤੀਆਂ ਸਗੋਂ ਨਾਲ ਉਸ ਨੇ ਸਲਮਾਨ ਖ਼ਾਨ ਨੂੰ ਬਹੁਤ ਸਾਰੀਆਂ ਦੁਆਵਾਂ ਵੀ ਦਿੱਤੀਆਂ। ਇਨ੍ਹਾਂ ਤਸਵੀਰਾਂ ’ਚ ਰਾਖੀ ਫਿਨਾਲੇ ਵਾਲੇ ਆਊਟਫਿਟ ’ਚ ਦਿਖਾਈ ਦੇ ਰਹੀ ਹੈ। ਹਾਲਾਂਕਿ ਸਲਮਾਨ ਖ਼ਾਨ ਫਿਨਾਲੇ ਵਾਲੇ ਸੂਟ ’ਚ ਨਹੀਂ ਸਗੋਂ ਗ੍ਰੇਅ ਟੀ-ਸ਼ਰਟ ਪਹਿਨੇ ਨਜ਼ਰ ਆ ਰਹੇ ਹਨ। 

PunjabKesari
ਤਸਵੀਰਾਂ ਸਾਂਝੀਆਂ ਕਰਦੇ ਹੋਏ ਰਾਖੀ ਨੇ ਕੈਪਸ਼ਨ ਦਿੱਤੀ ਹੈ-‘ਮੇਰਾ ਰੱਬ ਵਰਗਾ ਭਰਾ, ‘ਰਾਜਿਆਂ ਦਾ ਰਾਜਾ, ਸਿਰਫ਼ ਇਕ, ਸਲਮਾਨ ਖ਼ਾਨ!! ਭਗਵਾਨ ਉਨ੍ਹਾਂ ਨੂੰ ਸਾਰੀਆਂ ਖੁਸ਼ੀਆਂ ਦੇਣ। ਉਨ੍ਹਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣ।
ਰਾਖੀ ਦੇ ਇਸ ਪੋਸਟ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਕੋਈ ਉਸ ਨੂੰ ਸ਼ੋਅ ਦੀ ਜੇਤੂ ਦੱਸ ਰਿਹਾ ਹੈ ਤਾਂ ਕੋਈ ਇੰਟਰਟੇਨਮੈਂਟ ਕੁਈਨ। 

PunjabKesari
ਤੁਹਾਨੂੰ ਦੱਸ ਦੇਈਏ ਕਿ ਰਾਖੀ ਸਾਵੰਤ ਬਿਗ ਬੌਸ 14 ’ਚ ਸਭ ਤੋਂ ਮਸ਼ਹੂਰ ਪ੍ਰਤੀਯੋਗੀਤਾਵਾਂ ’ਚੋਂ ਇਕ ਸੀ। ਉਸ ਨੇ ਇਸ ਸੀਜ਼ਨ ’ਚ ਵਾਈਲਡ ਕਾਰਡ ਐਂਟਰੀ ਦੇ ਰੂਪ ’ਚ ਬਿਗ ਬੌਸ ਦੇ ਘਰ ’ਚ ਐਂਟਰੀ ਲਈ ਸੀ। ਰਾਖੀ ਇਸ ਤੋਂ ਪਹਿਲਾਂ ਸ਼ੋਅ ਦੇ ਪਹਿਲੇ ਸੀਜ਼ਨ ਦਾ ਹਿੱਸਾ ਰਹਿ ਚੁੱਕੀ ਹੈ। ਰਾਖੀ ਨੇ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਜਿੱਤਿਆ। ਇਸ ਸ਼ੋਅ ’ਚ ਕਦੇ ਆਪਣੀ ਜੂਲੀ ਤਾਂ ਕਦੇ ਅਭਿਨਵ ਦੇ ਨਾਲ ਉਸ ਨੇ ਲੋਕਾਂ ਨੂੰ ਕਾਫ਼ੀ ਇੰਟਰਟੇਨ ਕੀਤਾ। ਰਾਖੀ ਆਪਣੇ ਓਵਰ-ਦਿ ਟਾਪ ਬਿਹੇਵੀਅਰ ਅਤੇ ਇੰਟਰਟੇਨਿੰਗ ਸੁਭਾਅ ਦੀ ਵਜ੍ਹਾ ਨਾਲ ਲੋਕਾਂ ਦੇ ਦਿਲਾਂ ’ਚ ਰਾਜ ਕਰਦੀ ਰਹੀ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor Aarti dhillon