‘ਬਿੱਗ ਬੌਸ 15’ ’ਚ ਪਹਿਲੀ ਵਾਰ ਦਿਸੇਗਾ ਰਾਖੀ ਸਾਵੰਤ ਦਾ ਪਤੀ ਰਿਤੇਸ਼, ਦੁਨੀਆ ਸਾਹਮਣੇ ਆਉਣ ਲਈ ਹੈ ਤਿਆਰ

09/21/2021 12:26:50 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਆਪਣੇ ਪਤੀ ਰਿਤੇਸ਼ ਨੂੰ ਲੈ ਕੇ ਬੀਤੇ ਇਕ ਸਾਲ ਤੋਂ ਚਰਚਾ ’ਚ ਹੈ। ਪਿਛਲੇ ਸਾਲ ਉਹ ਸਲਮਾਨ ਖ਼ਾਨ ਦੇ ਰਿਐਲਿਟੀ ਸ਼ੋਅ ‘ਬਿੱਗ ਬੌਸ 14’ ’ਚ ਆਈ ਸੀ। ਇਸ ਸ਼ੋਅ ’ਚ ਉਸ ਨੇ ਖ਼ੁਦ ਦੇ ਵਿਆਹੁਤਾ ਹੋਣ ਦਾ ਖ਼ੁਲਾਸਾ ਕੀਤਾ ਸੀ। ਨਾਲ ਹੀ ਆਪਣੇ ਪਤੀ ਦਾ ਨਾਮ ਵੀ ਦੱਸਿਆ ਸੀ। ਰਾਖੀ ਸਾਵੰਤ ਨੇ ‘ਬਿੱਗ ਬੌਸ 14’ ’ਚ ਇਹ ਵੀ ਦਾਅਵਾ ਕੀਤਾ ਸੀ ਕਿ ਉਸ ਦੇ ਪਤੀ ਰਿਤੇਸ਼ ਸ਼ੋਅ ’ਚ ਉਸ ਨੂੰ ਮਿਲਣ ਵੀ ਆਉਣਗੇ, ਹਾਲਾਂਕਿ ਅਜਿਹਾ ਨਹੀਂ ਹੋਇਆ।

ਹੁਣ ਖ਼ਬਰ ਹੈ ਕਿ ਰਾਖੀ ਸਾਵੰਤ ਦੇ ਪਤੀ ‘ਬਿੱਗ ਬੌਸ 15’ ’ਚ ਨਜ਼ਰ ਆਉਣਗੇ। ਅੰਗਰੇਜ਼ੀ ਵੈੱਬਸਾਈਟ ਟਾਈਮਜ਼ ਆਫ ਇੰਡੀਆ ਦੀ ਖ਼ਬਰ ਅਨੁਸਾਰ ਇਸ ਗੱਲ ਦੀ ਜਾਣਕਾਰੀ ਖ਼ੁਦ ਰਿਤੇਸ਼ ਨੇ ਦਿੱਤੀ ਹੈ। ਰਿਤੇਸ਼ ਨੂੰ ਪੁੱਛਿਆ ਗਿਆ ਕਿ ‘ਬਿੱਗ ਬੌਸ 14’ ’ਚ ਸਲਮਾਨ ਖ਼ਾਨ ਤੇ ਹੋਰ ਮੁਕਾਬਲੇਬਾਜ਼ ਤੁਹਾਨੂੰ ਮਿਲਣ ਦਾ ਇੰਤਜ਼ਾਰ ਕਰ ਰਹੇ ਸਨ ਪਰ ਤੁਸੀਂ ਸ਼ੋਅ ’ਚ ਨਹੀਂ ਆਏ।

ਇਹ ਖ਼ਬਰ ਵੀ ਪੜ੍ਹੋ : ਰਾਜ ਕੁੰਦਰਾ ਦੀ ਜ਼ਮਾਨਤ ਤੋਂ ਬਾਅਦ ਸ਼ਿਲਪਾ ਸ਼ੈੱਟੀ ਨੇ ਸਾਂਝੀ ਕੀਤੀ ਖ਼ਾਸ ਪੋਸਟ

ਇਸ ’ਤੇ ਰਾਖੀ ਸਾਵੰਤ ਦੇ ਪਤੀ ਨੇ ਕਿਹਾ, ‘ਆਪਣੇ ਬਿਜ਼ਨੈੱਸ ਦੇ ਕੰਮ ਕਾਰਨ ਮੈਂ ਸ਼ੋਅ ’ਚ ਆਉਣ ਦੇ ਆਪਣੇ ਵਾਅਦੇ ਨੂੰ ਪੂਰਾ ਨਹੀਂ ਕਰ ਸਕਿਆ।’ ਹਾਲਾਂਕਿ ਰਿਤੇਸ਼ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ‘ਬਿੱਗ ਬੌਸ 15’ ’ਚ ਰਾਖੀ ਸਾਵੰਤ ਦੇ ਨਾਲ ਆ ਕੇ ਪਹਿਲੀ ਵਾਰ ਦੁਨੀਆ ਸਾਹਮਣੇ ਖ਼ੁਦ ਨੂੰ ਦਿਖਾਉਣ ਦਾ।

ਰਿਤੇਸ਼ ਨੂੰ ਜਦੋਂ ਤਸਵੀਰ ਲੈਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ ਤੇ ਕਿਹਾ ਕਿ ਉਨ੍ਹਾਂ ਨੂੰ ਪਹਿਲੀ ਵਾਰ ਸ਼ੋਅ ’ਚ ਹੀ ਦੇਖਿਓ। ਇਸ ਤੋਂ ਪਹਿਲਾਂ ਰਾਖੀ ਸਾਵੰਤ ਦੇ ਪਤੀ ਰਿਤੇਸ਼ ਆਪਣੇ ਇਕ ਟਵੀਟ ਨੂੰ ਲੈ ਕੇ ਚਰਚਾ ’ਚ ਸੀ। ਰਾਖੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਟਵੀਟ ਪੋਸਟ ਕਰਦਿਆਂ ਇਸ ਨੂੰ ਆਪਣੇ ਪਤੀ ਰਿਤੇਸ਼ ਦਾ ਟਵੀਟ ਦੱਸਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News