ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਝੂਠਾ ਨਿਕਲਿਆ ਰਾਖੀ ਸਾਵੰਤ ਦਾ ਵਿਆਹ, ਇੰਝ ਖੁੱਲ੍ਹੀ ਪੋਲ

01/19/2021 10:45:08 AM

ਮੁੰਬਈ (ਬਿਊਰੋ) : ਡਾਂਸਰ ਤੇ ਅਦਾਕਾਰਾ ਰਾਖੀ ਸਾਵੰਤ ਅਕਸਰ ਆਪਣੀ ਅਜੀਬ ਹਰਕਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। 'ਬਿੱਗ ਬੌਸ 14' ਦੇ ਘਰ 'ਚ ਪ੍ਰਸ਼ੰਸਕਾਂ ਦਾ ਖ਼ੂਬ ਮਨੋਰੰਜਨ ਕਰ ਰਹੀ ਰਾਖੀ ਸਾਵੰਤ ਪਿਛਲੇ ਦਿਨਾਂ 'ਚ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਰਹੀ ਹੈ। ਹਰ ਕੋਈ ਰਾਖੀ ਸਾਵੰਤ ਦੇ ਪਤੀ ਦੀਆਂ ਤਸਵੀਰਾਂ ਦਾ ਇੰਤਜ਼ਾਰ ਕਰ ਰਿਹਾ ਸੀ, ਜੋ ਕਦੇ ਨਹੀਂ ਦਿਖਾਈ ਦਿੱਤੀਆਂ। ਇੱਥੋਂ ਤਕ ਕਿ ਵਿਆਹ ਦੀਆਂ ਤਸਵੀਰਾਂ 'ਚ ਸਿਰਫ਼ ਰਾਖੀ ਹੀ ਦੁਲਹਨ ਬਣੀ ਨਜ਼ਰ ਆਈ। ਇਸ ਦੇ ਨਾਲ ਹੀ ਇਹ ਖ਼ੁਲਾਸਾ ਹੋਇਆ ਹੈ ਕਿ ਰਾਖੀ ਸਾਵੰਤ ਨੇ ਅਸਲ ਜ਼ਿੰਦਗੀ 'ਚ ਵਿਆਹ ਨਹੀਂ ਕਰਵਾਇਆ ਸੀ।

ਪਬਲੀਸਿਟ ਸਟੰਟ ਤੇ ਲੋਕਾਂ ਦਾ ਮਨੋਰੰਜਨ ਕਰਨ ਲਈ ਅਸਾਧਾਰਨ ਹਰਕਤਾਂ ਕਰਨ ਵਾਲੀ ਰਾਖੀ ਸਾਵੰਤ ਨੇ ਵਿਆਹ ਦੀਆਂ ਅਫ਼ਵਾਹਾਂ ਨੂੰ ਸਿਰਫ਼ ਸੁਰਖੀਆਂ 'ਚ ਆਉਣ ਅਤੇ ਸਭ ਦਾ ਮਨੋਰੰਜਨ ਕਰਨ ਲਈ ਫੈਲਾਈਆਂ ਸਨ। ਖ਼ਬਰਾਂ ਮੁਤਾਬਕ, ਅਦਾਕਾਰਾ ਰਾਖੀ ਸਾਵੰਤ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੇ ਝੂਠ ਬੋਲ ਚੁੱਕੀ ਹੈ ਤੇ ਇਸ ਵਾਰ ਵੀ ਉਸ ਨੇ ਲੋਕਾਂ ਨੂੰ ਝੂਠ ਬੋਲਿਆ ਹੈ। ਉਹ ਵਿਆਹੀ ਨਹੀਂ ਹੈ ਤੇ ਉਹ ਲੋਕਾਂ ਨੂੰ ਨਿਰੰਤਰ ਝੂਠ ਬੋਲ ਰਹੀ ਹੈ। ਦੱਸ ਦੇਈਏ ਕਿ ਰਾਖੀ ਸਾਵੰਤ ਨੇ ਦਾਅਵਾ ਕੀਤਾ ਸੀ ਕਿ ਉਸ ਨੇ 28 ਜੁਲਾਈ ਨੂੰ ਮੈਰੀਅਟ ਹੋਟਲ 'ਚ ਰਿਤੇਸ਼ ਨਾਮ ਦੇ ਇਕ ਵਿਅਕਤੀ ਨਾਲ ਵਿਆਹ ਕਰਵਾ ਲਿਆ ਸੀ ਪਰ ਜਦੋਂ ਹੋਟਲ ਦੇ ਰਿਕਾਰਡਾਂ ਦੀ ਪੜਤਾਲ ਕੀਤੀ ਗਈ ਤਾਂ ਰਿਤੇਸ਼ ਤੇ ਰਾਖੀ ਦਾ ਇਸ ਤਰੀਕ 'ਤੇ ਵਿਆਹ ਨਹੀਂ ਹੋਇਆ। ਇਹ ਸੱਚਮੁੱਚ ਹੈਰਾਨ ਕਰਨ ਵਾਲੀ ਗੱਲ ਹੈ ਕਿਉਂਕਿ ਉਸ 'ਚ ਰਾਖੀ ਸਾਵੰਤ ਦਾ ਪਰਿਵਾਰ ਵੀ ਇਸ ਝੂਠ 'ਚ ਸ਼ਾਮਲ ਹੈ।

ਦੱਸਣਯੋਗ ਹੈ ਕਿ ਰਾਖੀ ਸਾਵੰਤ ਦਾ ਭਰਾ ਮੀਡੀਆ ਨੂੰ ਲਗਾਤਾਰ ਦੱਸ ਰਿਹਾ ਹੈ ਕਿ ਉਹ ਇਸ ਵਿਆਹ 'ਚ ਸ਼ਾਮਲ ਹੋਇਆ ਸੀ। ਇੰਨਾ ਹੀ ਨਹੀਂ ਹਾਲ ਹੀ 'ਚ 'ਬਿੱਗ ਬੌਸ' 'ਚ ਰਾਖੀ ਸਾਵੰਤ ਦੀ ਬੀਮਾਰ ਮਾਂ ਨੇ ਵੀ ਇਹ ਕਿਹਾ ਕਿ ਰਿਤੇਸ਼ ਉਨ੍ਹਾਂ ਦਾ ਪੂਰਾ ਖ਼ਿਆਲ ਰੱਖ ਰਿਹਾ ਹੈ। ਰਾਖੀ ਸਾਵੰਤ 'ਬਿੱਗ ਬੌਸ' ਦੇ ਘਰ ਵੀ ਰਿਤੇਸ਼ ਬਾਰੇ ਗੱਲ ਕਰਦੀ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਤੁਹਾਨੂੰ ਦੱਸ ਦੇਈਏ ਕਿ ਰਾਖੀ ਸਾਵੰਤ ਨੇ ਆਪਣੇ ਹਨੀਮੂਨ ਦੀਆਂ ਤਸਵੀਰਾਂ ਵੀ ਸ਼ੇਅਰ ਕਰ ਚੁੱਕੀ ਹੈ। ਅਜਿਹੇ 'ਚ ਰਾਖੀ ਸਾਵੰਤ ਦੇ ਵਿਆਹ ਦੀ ਖ਼ਬਰ ਸੁਣ ਕੇ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ ਹਨ।


ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor

Related News