‘ਬਿੱਗ ਬੌਸ’ ਖੋਲਿ੍ਹਆ ਰਾਖੀ ਸਾਵੰਤ ਨੇ ਆਪਣੇ ਵਿਆਹ ਨੂੰ ਲੈ ਕੇ ਇਹ ਰਾਜ਼

Sunday, Jan 24, 2021 - 03:31 PM (IST)

‘ਬਿੱਗ ਬੌਸ’ ਖੋਲਿ੍ਹਆ ਰਾਖੀ ਸਾਵੰਤ ਨੇ ਆਪਣੇ ਵਿਆਹ ਨੂੰ ਲੈ ਕੇ ਇਹ ਰਾਜ਼

ਨਵੀਂ ਦਿੱਲੀ : ਰਿਐਲਿਟੀ ਸ਼ੋਅ 'ਬਿੱਗ ਬੌਸ 14' 'ਚ ਹਰ ਰੋਜ਼ ਕੋਈ ਨਾ ਕੋਈ ਨਵਾਂ ਟਵਿੱਸਟ ਆਉਂਦਾ ਰਹਿੰਦਾ ਹੈ। ਇਸ ਵਿਚਕਾਰ ਸ਼ਨੀਵਾਰ ਦੇ ਐਪੀਸੋਡ ’ਚ ਸਲਮਾਨ ਖ਼ਾਨ ਨਹੀਂ ਸਗੋਂ ਕਾਮਿਆ ਪੰਜਾਬੀ ਨੂੰ ਦੇਖਿਆ ਗਿਆ ਸੀ। ਸ਼ਨੀਵਾਰ ਨੂੰ 'ਬਿੱਗ ਬੌਸ' 'ਚ ਮੀਡੀਆ ਸਪੈਸ਼ਲ ਸ਼ੋਅ ਸੀ ਤੇ ਇਸ ਦੌਰਾਨ ਕਾਮਿਆ ਪੰਜਾਬੀ ਨੇ ਸ਼ੋਅ ਨੂੰ ਹੋਸਟ ਕੀਤਾ।

 
 
 
 
 
 
 
 
 
 
 
 
 
 
 
 

A post shared by ColorsTV (@colorstv)

 

ਸ਼ੋਅ ਦੀ ਕੰਟੈਸਟੈਂਟ ਰਾਖੀ ਸਾਵੰਤ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਆਪਣੇ ਵਿਆਹ ਨੂੰ ਲੈ ਕੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਤੇ ਨਾਲ ਹੀ ਮੀਡੀਆ ਨੂੰ ਐਂਟਰਟੇਨ ਵੀ ਕੀਤਾ। ਦੱਸ ਦਈਏ ਕਿ ਜਦ ਰਾਖੀ ਸਾਵੰਤ ਨਾਲ ਉਨ੍ਹਾਂ ਦੇ ਵਿਆਹ ਦੇ ਬਾਰੇ ’ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ ਤਾਂ ਹੋਇਆ ਪਰ ਇਸ ਦੇ ਪਿੱਛੇ ਇਕ ਬਹੁਤ ਵੱਡੀ ਵਜ੍ਹਾ ਹੈ, ਜਿਸ ਨੂੰ ਉਨ੍ਹਾਂ ਨੇ ਅੱਜ ਵੀ ਨਹੀਂ ਦੱਸਿਆ। ਰਾਖੀ ਸਾਵੰਤ ਨੇ ਦੱਸਿਆ ਕਿ ਮੈਂ ਵਿਆਹੀ ਔਰਤ ਹਾਂ। ਮੈਂ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਹਾਂ, ਮੇਰੇ ਜੀਵਨ ’ਚ ਕੁਝ ਪਰੇਸ਼ਾਨੀ ਸੀ, ਜਿਸ ਦੇ ਚਲਦੇ ਮੈਂ ਵਿਆਹ ਕਰਵਾਇਆ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

sunita

Content Editor

Related News