ਪਿਤਾ ਨੂੰ ਯਾਦ ਕਰਦਿਆਂ ਭਾਵੁਕ ਹੋਏ ਰਾਜਵੀਰ ਜਵੰਦਾ, ਸਾਂਝੀ ਕੀਤੀ ਭਾਵੁਕ ਪੋਸਟ

08/16/2021 11:30:54 AM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਪਿਤਾ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ ਸੀ। ਜਿਸ ਸਮੇਂ ਰਾਜਵੀਰ ਜਵੰਦਾ ਦੇ ਪਿਤਾ ਦੀ ਮੌਤ ਹੋਈ, ਉਸ ਦੌਰਾਨ ਰਾਜਵੀਰ ਦਿੱਲੀ ਵਿਖੇ ਕਿਸਾਨ ਅੰਦੋਲਨ ’ਚ ਸਟੇਜ ਤੋਂ ਕਿਸਾਨਾਂ ’ਚ ਆਪਣੇ ਗੀਤਾਂ ਰਾਹੀਂ ਜੋਸ਼ ਭਰ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ : ਅਨਿਲ ਕਪੂਰ ਦੀ ਧੀ ਦੇ ਵਿਆਹ 'ਚ ਹੋਣ ਲੱਗੀਆਂ ਸ਼ਹਿਰ ਲੁਧਿਆਣਾ ਦੀਆਂ ਸਿਫ਼ਤਾਂ, ਜਾਣੋ ਕੀ ਹੈ ਮਾਮਲਾ

ਰਾਜਵੀਰ ਦੇ ਪਿਤਾ ਦੀ ਮੌਤ ਦੀ ਵਜ੍ਹਾ ਲੀਵਰ ’ਚ ਇਨਫੈਕਸ਼ਨ ਦੱਸੀ ਜਾ ਰਹੀ ਹੈ। ਰਾਜਵੀਰ ਜਵੰਦਾ ਜਗਰਾਓਂ ਦੇ ਪਿੰਡ ਪੋਨਾ ਦੇ ਰਹਿਣ ਵਾਲੇ ਹਨ। ਬੀਤੇ ਦਿਨੀਂ ਉਨ੍ਹਾਂ ਦੇ ਪਿਤਾ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਕੁਝ ਘੰਟੇ ਪਹਿਲਾਂ ਰਾਜਵੀਰ ਨੇ ਸੋਸ਼ਲ ਮੀਡੀਆ ’ਤੇ ਵੀ ਪਿਤਾ ਨੂੰ ਯਾਦ ਕਰਦਿਆਂ ਇਕ ਭਾਵੁਕ ਪੋਸਟ ਲਿਖੀ ਹੈ। ਰਾਜਵੀਰ ਨੇ ਲਿਖਿਆ, ‘ਪਿਓ-ਪੁੱਤ ਦਾ ਰਿਸ਼ਤਾ ਬੜਾ ਅਹਿਮ ਹੁੰਦਾ ਹੈ। ਸਿਰਫ ਪਿਓ ਹੀ ਹੁੰਦਾ ਹੈ, ਜਿਹੜਾ ਹਾਰ ਕੇ ਵੀ ਖੁਸ਼ੀ ਮਹਿਸੂਸ ਕਰਦਾ ਹੈ, ਜਦੋਂ ਉਸ ਦਾ ਪੁੱਤ ਉਸ ਤੋਂ ਜਿੱਤ ਜਾਂਦਾ ਹੈ।’

 
 
 
 
 
 
 
 
 
 
 
 
 
 
 
 

A post shared by Rajvir Jawanda (@rajvirjawandaofficial)

ਰਾਜਵੀਰ ਨੇ ਅੱਗੇ ਲਿਖਿਆ, ‘ਮੇਰੇ ਪਿਤਾ ਸ. ਕਰਮ ਸਿੰਘ ਜਵੰਦਾ ਸਾਨੂੰ ਸਦਾ ਲਈ ਅਲਵਿਦਾ ਆਖ ਗਏ ਹਨ। ਤੁਸੀਂ ਲੱਖਾਂ ਔਕੜਾਂ ਝੱਲ ਕੇ ਸਾਨੂੰ ਬੜੀ ਸ਼ਾਨਦਾਰ ਜ਼ਿੰਦਗੀ ਦੇ ਕੇ ਗਏ। ਕੋਸ਼ਿਸ਼ ਕਰਾਂਗਾ ਤੁਹਾਡੇ ਸੁਪਨਿਆਂ ਨੂੰ ਪੂਰਾ ਕਰ ਸਕਾਂ। ਤੁਹਾਨੂੰ ਬਹੁਤ ਯਾਦ ਕਰਦਾ ਹਾਂ ਪਿਤਾ ਜੀ।’

ਦੱਸ ਦੇਈਏ ਕਿ ਰਾਜਵੀਰ ਜਵੰਦਾ ਦੀ ਇਸ ਪੋਸਟ ’ਤੇ ਕਈ ਪੰਜਾਬੀ ਕਲਾਕਾਰਾਂ ਨੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ। ਇਨ੍ਹਾਂ ’ਚ ਬੰਟੀ ਬੈਂਸ, ਕਰਮਜੀਤ ਅਨਮੋਲ, ਜੈਨੀ ਜੌਹਲ, ਰੇਸ਼ਮ ਸਿੰਘ ਅਨਮੋਲ, ਕੁਲਵਿੰਦਰ ਬਿੱਲਾ, ਐਮੀ ਵਿਰਕ, ਸ਼ੈਰੀ ਮਾਨ, ਅੰਮ੍ਰਿਤ ਮਾਨ, ਦੇਸੀ ਕਰਿਊ, ਧੀਰਜ ਕੁਮਾਰ, ਦਿ ਰੌਸ਼ਨ ਪ੍ਰਿੰਸ, ਨਵਰਾਜ ਹੰਸ ਸਮੇਤ ਹੋਰ ਸਿਤਾਰੇ ਵੀ ਸ਼ਾਮਲ ਹਨ।

ਨੋਟ– ਇਸ ਪੋਸਟ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News