ਹੁਣ ਦਿਲਜੀਤ ਦੋਸਾਂਝ ਤੇ ਰਾਜਕੁਮਾਰ ਰਾਓ ਮਿਲ ਕੇ ਕਰਨਗੇ ਵੱਡਾ ਧਮਾਕਾ!

Saturday, Sep 18, 2021 - 12:37 PM (IST)

ਹੁਣ ਦਿਲਜੀਤ ਦੋਸਾਂਝ ਤੇ ਰਾਜਕੁਮਾਰ ਰਾਓ ਮਿਲ ਕੇ ਕਰਨਗੇ ਵੱਡਾ ਧਮਾਕਾ!

ਚੰਡੀਗੜ੍ਹ (ਬਿਊਰੋ) : ਉੱਘੇ ਪੰਜਾਬੀ ਗਾਇਕ ਤੇ ਫ਼ਿਲਮ ਅਦਾਕਾਰ ਦਿਲਜੀਤ ਦੋਸਾਂਝ ਅਕਸਰ ਸੁਰਖ਼ੀਆਂ 'ਚ ਰਹਿੰਦੇ ਹਨ। ਇਸ ਸਮੇਂ ਦਰਸ਼ਕ ਜਿੱਥੇ ਉਨ੍ਹਾਂ ਦੀ ਐਲਬਮ 'ਮੂਨ ਚਾਈਲਡ ਇਰਾ' (Moon Child Era) ਦੀ ਚਿਰਾਂ ਤੋਂ ਉਡੀਕ ਕਰ ਰਹੇ ਹਨ ਅਤੇ ਵੱਡੀਆਂ-ਵੱਡੀਆਂ ਆਸਾਂ ਰੱਖ ਰਹੇ ਹਨ, ਉੱਥੇ ਦਿਲਜੀਤ ਦੋਸਾਂਝ ਆਪਣੇ ਬਹੁਤ ਸਾਰੇ ਬਾਲੀਵੁੱਡ ਤੇ ਪਾਲੀਵੁੱਡ ਦੇ ਪ੍ਰੋਜੈਕਟਾਂ 'ਚ ਰੁੱਝੇ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ - ਮਹਿਲਾ ਕਮਿਸ਼ਨ ਦੇ ਨੋਟਿਸ ’ਤੇ ਗਾਇਕ ਹਰਜੀਤ ਹਰਮਨ ਦਾ ਜਵਾਬ, ‘ਮੈਂ ਕੁਝ ਵੀ ਇਤਰਾਜ਼ਯੋਗ ਨਹੀਂ ਗਾਇਆ’

ਹੁਣ ਅਜਿਹੀਆਂ ਵੀ ਕੁਝ ਖ਼ਬਰਾਂ ਆ ਰਹੀਆਂ ਹਨ ਕਿ ਦਿਲਜੀਤ ਦੋਸਾਂਝ ਇੱਕ ਨਵੀਂ ਵੈੱਬ ਸੀਰੀਜ਼ ਲਈ ਲੇਖਕ ਨਿਰਦੇਸ਼ ਰਾਜ ਨਿਦੀਮੋਰੂ ਤੇ ਕ੍ਰਿਸ਼ਨਾ ਡੀਕੇ ਨਾਲ ਵੀ ਕੰਮ ਕਰ ਸਕਦੇ ਹਨ। 'ਦਿ ਫੈਮਿਲੀ ਮੈਨ' ਦੇ ਇਹ ਦੋਵੇਂ ਡਾਇਰੈਕਟਰ ਆਪਣੀ ਵੈੱਬ ਸੀਰੀਜ਼ ਲਈ ਆਪਣੇ ਨਵੇਂ ਪ੍ਰੋਜੈਕਟ ਲਈ ਦਿਲਜੀਤ ਦੋਸਾਂਝ ਜਾਂ ਰਾਜਕੁਮਾਰ ਰਾਓ ਨੂੰ ਮੁੱਖ ਭੂਮਿਕਾ ਨਿਭਾ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ - ਨਿਮਰਤ ਖਹਿਰਾ ਤੇ ਸਿਮੀ ਚਾਹਲ ਨੇ ਠੁਕਰਾਈ ਸੰਨੀ ਦਿਓਲ ਦੀ ‘ਗਦਰ 2’ ਫ਼ਿਲਮ, ਹੋਰ ਪ੍ਰਾਜੈਕਟਾਂ ਨੂੰ ਵੀ ਕੀਤੀ ਨਾਂਹ

ਜਦੋਂ ਇਸ ਬਾਰੇ ਪੁੱਛਿਆ ਗਿਆ, ਤਾਂ ਐਸੋਸੀਏਟ ਪ੍ਰੋਡਿਊਸਰ ਅਤੇ ਡੀਕੇ ਦੀ ਪਤਨੀ ਨੇ ਵੈੱਬ ਸੀਰੀਜ਼ ਦੀ ਤਾਂ ਪੁਸ਼ਟੀ ਕੀਤੀ ਪਰ ਨਾਲ ਹੀ ਇਹ ਵੀ ਕਿਹਾ ਕਿ ਉਹ ਰਾਜਕੁਮਾਰ ਰਾਓ ਤੇ ਦਿਲਜੀਤ ਨੂੰ ਮੁੱਖ ਭੂਮਿਕਾ ਦੇਣ ਬਾਰੇ ਵਿਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲੇ ਕਿਸੇ ਨੂੰ ਸਾਈਨ ਨਹੀਂ ਕੀਤਾ ਗਿਆ ਹੈ। ਸੂਤਰਾਂ ਨੇ ਵੀ ਦੱਸਿਆ ਕਿ ਰਾਜਕੁਮਾਰ ਰਾਓ ਤੇ ਦਿਲਜੀਤ ਦੋਸਾਂਝ ਵੈੱਬ ਸੀਰੀਜ਼ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਗੀਤਕਾਰ ਜਾਨੀ ਨੇ ਸੋਸ਼ਲ ਮੀਡੀਆ ਤੋਂ ਬਣਾਈ ਦੂਰੀ, ਡਿਲੀਟ ਕੀਤਾ ਇੰਸਟਾਗ੍ਰਾਮ ਤੇ ਸਨੈਪਚੈਟ ਅਕਾਊਂਟ

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਆਉਣ ਵਾਲੀ ਪੰਜਾਬੀ ਫ਼ਿਲਮ 'ਜੋੜੀ' 'ਚ 16 ਗੀਤ ਹੋਣਗੇ। ਜੇ ਦਿਲਜੀਤ ਦੋਸਾਂਝ ਦੇ ਆਉਣ ਵਾਲੇ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਉਹ ਛੇਤੀ ਹੀ ਅਲੀ ਅੱਬਾਸ ਜ਼ਫ਼ਰ ਦੇ 'ਡਿਟੈਕਟਿਵ ਸ਼ੇਰਦਿਲ' ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ, ਸ਼ਿਕਰਾ, ਹੌਂਸਲਾ ਰੱਖ, ਜੋੜੀ ਤੇ ਹੋਰ ਬਹੁਤ ਸਾਰੀਆਂ ਫ਼ਿਲਮਾਂ 'ਚ ਵਿਖਾਈ ਦੇਣਗੇ।

ਇਹ ਖ਼ਬਰ ਵੀ ਪੜ੍ਹੋ - ਲੋਕਾਂ ਦੇ ਨਿਸ਼ਾਨੇ ’ਤੇ ਆਏ ਜੱਸੀ ਗਿੱਲ ਨੇ ਫ਼ਿਲਮ ‘ਸੋਨਮ ਗੁਪਤਾ ਬੇਵਫਾ ਹੈ’ ਨੂੰ ਲੈ ਕੇ ਰੱਖਿਆ ਆਪਣਾ ਪੱਖ


author

sunita

Content Editor

Related News