ਰਿਲੀਜ਼ ਹੁੰਦੇ ਹੀ ਟਰੈਂਡਿੰਗ ''ਚ ਛਾਇਆ ''ਬਧਾਈ ਦੋ'' ਦਾ ਟਰੇਲਰ (ਵੀਡੀਓ)

01/27/2022 9:51:04 AM

ਮੁੰਬਈ (ਬਿਊਰੋ) - ਜੰਗਲੀ ਪਿਕਚਰਜ਼ ਇਸ ਵਾਰ 'ਬਧਾਈ ਹੋ' ਦੀ ਫ੍ਰੈਂਚਾਇਜ਼ੀ 'ਬਧਾਈ ਦੋ' ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਬੀਤੇ ਦਿਨ ਫ਼ਿਲਮ ਦਾ ਟਰੇਲਰ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ 'ਬਧਾਈ ਦੋ' ਦਾ ਟਰੇਲਰ ਰਿਲੀਜ਼ ਹੁੰਦੇ ਹੀ ਟਰੈਂਡਿੰਗ 'ਚ ਛਾ ਗਿਆ। ਖ਼ਬਰ ਲਿਖਣ ਦੌਰਾਨ ਤੱਕ ਫ਼ਿਲਮ ਦਾ ਟਰੇਲਰ ਟਰੈਂਡਿੰਗ ਨੰਬਰ 4 'ਤੇ ਹੈ। 

PunjabKesari

ਦੱਸ ਦਈਏ ਕਿ ਫ਼ਿਲਮ ਦੇ ਨਿਰਮਾਤਾ ਪਾਵਰਹਾਊਸ ਅਦਾਕਾਰ ਰਾਜਕੁਮਾਰ ਰਾਵ ਤੇ ਭੂਮੀ ਪੇਡਨੇਕਰ ਨੂੰ ਪਹਿਲੀ ਵਾਰ ਵੱਡੇ ਪਰਦੇ 'ਤੇ ਇਕੱਠੇ ਲਿਆ ਰਹੇ ਹਨ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਭ ਤੋਂ ਪਸੰਦੀਦਾ ਜੋੜੀਆਂ 'ਚੋਂ ਇਕ ਹੋਵੇਗੀ ਅਤੇ ਇਸ ਗੱਲ ਦਾ ਅੰਦਾਜ਼ਾ ਟਰੇਲਰ 'ਚ ਨਜ਼ਰ ਆ ਰਹੀ ਉਨ੍ਹਾਂ ਦੀ ਕੈਮਿਸਟਰੀ ਤੋਂ ਲਗਾਇਆ ਜਾ ਸਕਦਾ ਹੈ।
ਇਥੇ ਵੇਖੋ 'ਬਧਾਈ ਦੋ' ਦਾ ਟਰੇਲਰ-

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 'ਬਧਾਈ ਦੋ' ਦੇ ਨਿਰਮਾਤਾਵਾਂ ਨੇ ਆਪਣੀ ਮੁੱਖ ਜੋੜੀ ਰਾਜਕੁਮਾਰ ਤੇ ਭੂਮੀ ਦਾ ਫਸਰਟ ਲੁੱਕ ਤੇ ਮੋਸ਼ਨ ਪੋਸਟਰ ਰਿਲੀਜ਼ ਕੀਤਾ ਸੀ, ਜਿਸ ਨੇ ਦਰਸ਼ਕਾਂ 'ਚ ਕਾਫ਼ੀ ਬੇਸਬਰੀ ਪੈਦਾ ਕਰ ਦਿੱਤੀ ਸੀ। 'ਬਧਾਈ ਦੋ' 'ਚ ਵੀ ਤੁਹਾਨੂੰ 'ਬਧਾਈ ਹੋ' ਦੀ ਤਰ੍ਹਾਂ ਹਿਊਮਰ ਦੀ ਭਰਮਾਰ ਦੇਖਣ ਨੂੰ ਮਿਲੇਗੀ। 'ਬਧਾਈ ਦੋ' 11 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਨੂੰ ਜ਼ੀ-ਸਟੂਡੀਓਜ਼ ਵਲੋਂ ਪੂਰੀ ਦੁਨੀਆ 'ਚ ਨਾਟਕੀ ਰੂਪ ਨਾਲ ਡਿਸਟਰੀਬਿਊਟ ਕੀਤਾ ਜਾਵੇਗਾ।

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News