ਰਜਨੀਕਾਂਤ ਨੇ ''ਧੁਰੰਦਰ 2'' ਦੀ ਕੀਤੀ ਰੱਜ ਕੇ ਤਾਰੀਫ਼, ਅਦਿੱਤਿਆ ਧਰ ਨੂੰ ਦੱਸਿਆ ''ਬਾਕਸ ਆਫਿਸ ਦਾ ਬਾਪ''
Tuesday, Mar 24, 2026 - 11:55 AM (IST)
ਮੁੰਬਈ : ਬਾਲੀਵੁੱਡ ਨਿਰਦੇਸ਼ਕ ਅਦਿੱਤਿਆ ਧਰ ਦੀ ਫਿਲਮ 'ਧੁਰੰਦਰ: ਦਿ ਰਿਵੈਂਜ' ਇਨੀਂ ਦਿਨੀਂ ਬਾਕਸ ਆਫਿਸ 'ਤੇ ਤੂਫ਼ਾਨ ਲਿਆ ਰਹੀ ਹੈ। ਫਿਲਮ ਦੀ ਸਫਲਤਾ ਦੇ ਵਿਚਕਾਰ ਹੁਣ ਭਾਰਤੀ ਸਿਨੇਮਾ ਦੇ ਮਹਾਨਾਇਕ ਰਜਨੀਕਾਂਤ ਨੇ ਵੀ ਇਸ ਫਿਲਮ ਦੀ ਸ਼ਲਾਘਾ ਕੀਤੀ ਹੈ। ਰਜਨੀਕਾਂਤ ਨੇ ਫਿਲਮ ਨੂੰ ਹਰ ਭਾਰਤੀ ਲਈ 'ਮਸਟ ਵਾਚ' (ਦੇਖਣਯੋਗ) ਦੱਸਿਆ ਹੈ, ਜਿਸ ਤੋਂ ਬਾਅਦ ਅਦਿੱਤਿਆ ਧਰ ਨੇ ਇਸ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ 'ਸੁਪਰਸਟਾਰ ਮੂਮੈਂਟ' ਕਰਾਰ ਦਿੱਤਾ।
ਇਹ ਵੀ ਪੜ੍ਹੋ: ਮਨੋਰੰਜਨ ਜਗਤ ਨੂੰ ਵੱਡਾ ਝਟਕਾ ! 'ਸੁਪਰਮੈਨ' ਫੇਮ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ

ਰਜਨੀਕਾਂਤ ਨੇ ਟਵੀਟ ਕਰਕੇ ਦਿੱਤੀ ਵਧਾਈ
ਸੁਪਰਸਟਾਰ ਰਜਨੀਕਾਂਤ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਲਿਖਿਆ, "ਕੀ ਕਮਾਲ ਦੀ ਫਿਲਮ ਹੈ #Dhurandhar2! ਅਦਿੱਤਿਆ ਧਰ ਬਾਕਸ ਆਫਿਸ ਦਾ ਬਾਪ ਹੈ। ਰਣਵੀਰ ਸਿੰਘ ਅਤੇ ਫਿਲਮ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈਆਂ। ਹਰ ਭਾਰਤੀ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ। ਜੈ ਹਿੰਦ।"
ਇਹ ਵੀ ਪੜ੍ਹੋ: ਮਸ਼ਹੂਰ ਮਿਊਜ਼ਿਕ ਕੰਪੋਜ਼ਰ ਦੇ ਘਰ ਗੂੰਜੀਆਂ ਕਿਲਕਾਰੀਆਂ ! ਪਤਨੀ ਨੇ ਧੀ ਨੂੰ ਦਿੱਤਾ ਜਨਮ
ਅਦਿੱਤਿਆ ਧਰ ਨੇ ਕੀਤਾ ਧੰਨਵਾਦ
ਰਜਨੀਕਾਂਤ ਦੀ ਤਾਰੀਫ਼ ਤੋਂ ਗਦਗਦ ਹੋਏ ਨਿਰਦੇਸ਼ਕ ਅਦਿੱਤਿਆ ਧਰ ਨੇ ਜਵਾਬ ਦਿੰਦਿਆਂ ਲਿਖਿਆ, "ਸਰ, ਅਸੀਂ ਸਾਰਿਆਂ ਨੇ ਮਨੋਰੰਜਨ ਦੀ ਪਰਿਭਾਸ਼ਾ ਤੁਹਾਡੇ ਤੋਂ ਹੀ ਸਿੱਖੀ ਹੈ। ਦਹਾਕਿਆਂ ਤੋਂ ਤੁਹਾਡਾ ਸਵੈਗ ਅਤੇ ਜਾਦੂ ਸਾਨੂੰ ਹਸਾਉਂਦਾ ਅਤੇ ਰੁਆਉਂਦਾ ਆ ਰਿਹਾ ਹੈ। ਤੁਹਾਡੇ ਵੱਲੋਂ 'ਧੁਰੰਦਰ 2' ਨੂੰ ਦੇਖਣ ਦੀ ਸਲਾਹ ਦੇਣਾ ਮੇਰੇ ਲਈ ਕਿਸੇ ਆਸ਼ੀਰਵਾਦ ਤੋਂ ਘੱਟ ਨਹੀਂ ਹੈ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਪਲ ਹੈ।"
ਇਹ ਵੀ ਪੜ੍ਹੋ: ਸੜਕ ਹਾਦਸੇ 'ਚ ਮਸ਼ਹੂਰ ਗਾਇਕ ਰੌਨੀ ਦੀ ਹੋਈ ਦਰਦਨਾਕ ਮੌਤ, ਮਿਊਜ਼ਿਕ ਇੰਡਸਟਰੀ 'ਚ ਛਾਈ ਸੋਗ ਦੀ ਲਹਿਰ
ਬਾਕਸ ਆਫਿਸ 'ਤੇ 'ਧੁਰੰਦਰ' ਦੀ ਸੁਨਾਮੀ
ਰਣਵੀਰ ਸਿੰਘ ਸਟਾਰਰ ਇਹ ਫਿਲਮ ਬਾਕਸ ਆਫਿਸ 'ਤੇ ਕਈ ਰਿਕਾਰਡ ਤੋੜ ਚੁੱਕੀ ਹੈ। ਦੇਸ਼ ਭਰ ਵਿੱਚ ਫਿਲਮ ਦੇ ਸ਼ੋਅ ਹਾਊਸਫੁੱਲ ਜਾ ਰਹੇ ਹਨ। ਅਯੂਸ਼ਮਾਨ ਖੁਰਾਨਾ ਅਤੇ ਅਨੁਪਮ ਖੇਰ ਵਰਗੇ ਦਿੱਗਜਾਂ ਨੇ ਵੀ ਫਿਲਮ ਦੀ ਤਾਰੀਫ਼ ਕੀਤੀ ਹੈ, ਜਦਕਿ ਰਾਮ ਗੋਪਾਲ ਵਰਮਾ ਨੇ ਇਸ ਦੀ ਸਫਲਤਾ ਨੂੰ ਸਿਨੇਮਾ ਦੇ ਰਵਾਇਤੀ ਨਿਯਮਾਂ ਨੂੰ ਤੋੜਨ ਵਾਲਾ ਦੱਸਿਆ ਹੈ।
ਇਹ ਵੀ ਪੜ੍ਹੋ: ਮਨੋਰੰਜਨ ਜਗਤ ਤੋਂ ਆਈ ਮੰਦਭਾਗੀ ਖਬਰ; ਬ੍ਰੈਸਟ ਕੈਂਸਰ ਤੋਂ ਜੰਗ ਹਾਰੀ ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
