ਕੈਟਰੀਨਾ ਕੈਫ ਦੀਆਂ ਗੱਲ੍ਹਾਂ ''ਤੇ ਕਾਂਗਰਸੀ ਮੰਤਰੀ ਦਾ ਇਹ ਕੁਮੈਂਟ, ਸੋਸ਼ਲ ਮੀਡੀਆ ''ਤੇ ਹੋਇਆ ਵਾਇਰਲ
Thursday, Nov 25, 2021 - 10:06 AM (IST)
ਨਵੀਂ ਦਿੱਲੀ (ਬਿਊਰੋ) : ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਬਿਹਾਰ ਦੀਆਂ ਸੜਕਾਂ ਨੂੰ ਡਰੀਮ ਗਰਲ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਾਂਗ ਬਣਾਉਣ ਦਾ ਵਾਅਦਾ ਕੀਤਾ ਸੀ। ਇਸ ਵਾਰ ਰਾਜਸਥਾਨ ਸਰਕਾਰ ਦੇ ਮੰਤਰੀ ਰਾਜੇਂਦਰ ਸਿੰਘ ਗੁੱਡਾ ਨੇ ਵੀ ਅਜਿਹਾ ਹੀ ਵਾਅਦਾ ਕੀਤਾ ਹੈ। ਕਾਂਗਰਸ ਦੇ ਸੀਨੀਅਰ ਨੇਤਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਲੋਕਾਂ ਨੇ ਇਸ 'ਤੇ ਮਜ਼ਾਕੀਆ ਪ੍ਰਤੀਕਿਰਿਆਵਾਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਕਾਂਗਰਸੀ ਆਗੂ ਦੀ ਵਿਵਾਦਤ ਟਿੱਪਣੀ
ਦਰਅਸਲ, ਰਾਜਸਥਾਨ ਦੇ ਝੁੰਝੁਨੂ ਜ਼ਿਲ੍ਹੇ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਰਾਜੇਂਦਰ ਸਿੰਘ ਗੁੜਾ ਨੇ ਮੌਜੂਦ ਲੋਕਾਂ ਨੂੰ ਕਿਹਾ ਕਿ ਸੂਬੇ ਦੀਆਂ ਸੜਕਾਂ ਨੂੰ ਕੈਟਰੀਨਾ ਕੈਫ ਦੀਆਂ ਗੱਲ੍ਹਾਂ ਵਰਗਾ ਬਣਾ ਦੇਣਾ ਚਾਹੀਦਾ ਹੈ।
ਵਾਇਰਲ ਹੋ ਰਿਹੈ ਇਹ ਵੀਡੀਓ
ਮੰਤਰੀ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਯੂਜ਼ਰਸ ਵੀ ਵੱਖਰੇ-ਵੱਖਰੇ ਕੁਮੈਂਟ ਕਰਕੇ ਆਖ ਰਹੇ ਹਨ ਕਿ ਉਸ ਨੂੰ ਸਲਮਾਨ ਖ਼ਾਨ, ਵਿੱਕੀ ਕੌਸ਼ਲ ਸਭ ਯਾਦ ਸਨ। ਇਕ ਯੂਜ਼ਰ ਨੇ ਲਿਖਿਆ, ''ਜਨਰੇਸ਼ਨਲ ਸ਼ਿਫਟ। ਲਾਲੂ ਜੀ ਦੁਆਰਾ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਤੋਂ, ਅਸੀਂ ਹੁਣ ਦੂਜੀ ਪੀੜ੍ਹੀ ਦੀ ਕੈਟਰੀਨਾ ਵੱਲ ਸ਼ਿਫਟ ਹੋ ਗਏ ਹਾਂ। ਵਿੱਕੀ ਕੌਸ਼ਲ ਆਪਣਾ ਟਿਕਾਣਾ ਜਾਣਨਾ ਚਾਹੁੰਦਾ ਹੈ।''
#WATCH | "Roads should be made like Katrina Kaif's cheeks", said Rajasthan Minister Rajendra Singh Gudha while addressing a public gathering in Jhunjhunu district (23.11) pic.twitter.com/87JfD5cJxV
— ANI (@ANI) November 24, 2021
ਰਾਜਸਥਾਨ 'ਚ ਲੈਣਗੇ ਸੱਤ ਫੇਰੇ
ਦੱਸ ਦੇਈਏ ਕਿ ਪਰਸਨਲ ਫਰੰਟ 'ਤੇ ਅਜਿਹੀਆਂ ਖ਼ਬਰਾਂ ਹਨ ਕਿ ਕੈਟਰੀਨਾ ਅਤੇ ਵਿੱਕੀ ਕੌਸ਼ਲ ਦਸੰਬਰ ਦੇ ਪਹਿਲੇ ਹਫ਼ਤੇ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। ਦੋਵਾਂ ਨੇ ਸਿਕਸਥ ਸੈਂਸ, ਰਣਥੰਭੌਰ, ਰਾਜਸਥਾਨ ਵਿਖੇ ਸੱਤ ਫੇਰੇ ਲੈਣੇ ਹਨ ਅਤੇ ਲਾੜਾ-ਲਾੜੀ ਦਾ ਪਹਿਰਾਵਾ ਸਬਿਆਸਾਚੀ ਮੁਖਰਜੀ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ। ਖ਼ਬਰਾਂ ਦੀ ਮੰਨੀਏ ਤਾਂ ਦੋਵਾਂ ਨੇ ਕਬੀਰ ਖ਼ਾਨ ਦੇ ਘਰ 'ਰੋਕਾ ਸੈਰੇਮਨੀ' ਕੀਤੀ ਹੈ।
ਜ਼ੋਰਾਂ 'ਤੇ ਹਨ ਤਿਆਰੀਆਂ
ਇਸ ਜੋੜੇ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਉਹ ਜਲਦ ਹੀ ਦੋਵਾਂ ਦੇ ਸ਼ਾਹੀ ਵਿਆਹ ਲਈ ਰਾਜਸਥਾਨ ਦੇ ਜੈਪੁਰ ਲਈ ਰਵਾਨਾ ਹੋਣ ਵਾਲੀ ਹੈ ਪਰ ਇਸ ਤੋਂ ਪਹਿਲਾਂ ਖ਼ਬਰਾਂ ਮੁਤਾਬਕ ਕੈਟਰੀਨਾ ਅਤੇ ਵਿੱਕੀ ਕੌਸ਼ਲ ਅਗਲੇ ਹਫ਼ਤੇ ਰਾਜਸਥਾਨ 'ਚ ਸ਼ਾਹੀ ਵਿਆਹ ਤੋਂ ਪਹਿਲਾਂ ਮੁੰਬਈ 'ਚ ਕੋਰਟ ਮੈਰਿਜ ਕਰਨਗੇ। ਕੋਰਟ ਮੈਰਿਜ ਤੋਂ ਬਾਅਦ ਜਲਦ ਹੀ ਉਹ ਪੂਰੀ ਰੀਤੀ-ਰਿਵਾਜਾਂ ਨਾਲ ਜੈਪੁਰ 'ਚ ਦੋ ਵਿਆਹ ਕਰਨਗੇ।
ਨੋਟ - ਕੈਟਰੀਨਾ ਕੈਫ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।