ਸ਼ੋਅ ਦੌਰਾਨ ਰੈਪਰ ਰਾਜਾ ਕੁਮਾਰੀ ਨੇ ਸਿੱਧੂ ਮੂਸੇ ਵਾਲਾ ਨਾਲ ਜੁੜੀਆਂ ਖ਼ਾਸ ਗੱਲਾਂ ਕੀਤੀਆਂ ਸਾਂਝੀਆਂ

07/20/2022 12:39:15 PM

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦੇ ਕਤਲ ਨੂੰ ਇਸ ਮਹੀਨੇ ਦੀ 29 ਤਾਰੀਖ਼ ਨੂੰ ਦੋ ਮਹੀਨੇ ਬੀਤ ਜਾਣਗੇ। ਸਿੱਧੂ ਦੇ ਕਤਲ ਮਗਰੋਂ ਉਸ ਨੂੰ ਚਾਹੁਣ ਵਾਲਿਆਂ ਨੂੰ ਡੂੰਘਾ ਸਦਮਾ ਪੁੱਜਾ ਹੈ। ਸਿੱਧੂ ਨਾਲ ਜਿਨ੍ਹਾਂ ਲੋਕਾਂ ਨੇ ਕੰਮ ਕੀਤਾ ਹੈ, ਉਨ੍ਹਾਂ ਨੂੰ ਸਿੱਧੂ ਦੀ ਮੌਤ ’ਤੇ ਅਜੇ ਤਕ ਯਕੀਨ ਨਹੀਂ ਹੋ ਰਿਹਾ। ਇਸ ਵਿਚਾਲੇ ਕਈ ਅਜਿਹੇ ਕਲਾਕਾਰ ਹਨ, ਜੋ ਸਿੱਧੂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰ ਰਹੇ ਹਨ। ਹੁਣ ਇਨ੍ਹਾਂ ’ਚ ਰਾਜਾ ਕੁਮਾਰੀ ਦਾ ਨਾਂ ਵੀ ਜੁੜ ਗਿਆ ਹੈ।

ਰਾਜਾ ਕੁਮਾਰੀ ਇਕ ਭਾਰਤੀ-ਅਮਰੀਕੀ ਰੈਪਰ ਹੈ। ਰਾਜਾ ਕੁਮਾਰੀ ਸਿੱਧੂ ਮੂਸੇ ਵਾਲਾ ਨਾਲ ‘ਅੱਸ’ ਗੀਤ ’ਚ ਕੰਮ ਕਰ ਚੁੱਕੀ ਹੈ। ਬੀਤੇ ਦਿਨੀਂ ਆਪਣੇ ਸ਼ੋਅ ਦੌਰਾਨ ਰਾਜਾ ਕੁਮਾਰੀ ਨੇ ਸਿੱਧੂ ਮੂਸੇ ਵਾਲਾ ਨੂੰ ਯਾਦ ਕਰਦਿਆਂ ਉਸ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਸਾਂਝੀਆਂ ਕੀਤੀਆਂ।

ਇਹ ਖ਼ਬਰ ਵੀ ਪੜ੍ਹੋ : ਅਫਸਾਨਾ ਖ਼ਾਨ ਨੇ ਸਿੱਧੂ ਮੂਸੇ ਵਾਲਾ ਦੇ ਪਿਤਾ ਨੂੰ ਮਿਲਣ ਮਗਰੋਂ ਸਾਂਝੀ ਕੀਤੀ ਭਾਵੁਕ ਪੋਸਟ

ਰਾਜਾ ਕੁਮਾਰੀ ਨੇ ਕਿਹਾ, ‘‘ਸਿੱਧੂ ਮੂਸੇ ਵਾਲਾ ਨੂੰ ਮੈਂ ਜਦੋਂ ਤੋਂ ਜਾਣਦੀ ਹਾਂ, ਉਸ ਬਾਰੇ ਇਹੀ ਕਹਾਂਗੀ ਕਿ ਉਹ ਇਕ ਨਿਮਰ ਇਨਸਾਨ ਸੀ। ਸਿੱਧੂ ਬਹੁਤ ਹੀ ਪਿਆਰਾ ਤੇ ਮਾਣ-ਸਨਮਾਨ ਕਰਨ ਵਾਲਾ ਸ਼ਖ਼ਸ ਸੀ, ਜੋ ਤੁਹਾਨੂੰ ਹਮੇਸ਼ਾ ਸਹਿਜ ਮਹਿਸੂਸ ਕਰਵਾਉਂਦਾ ਸੀ। ਉਹ ਹਮੇਸ਼ਾ ਮੇਰੀ ਫਿਕਰ ਕਰਦਾ ਸੀ। ਮੈਨੂੰ ਮਹਾਰਾਣੀ ਵਾਂਗ ਟ੍ਰੀਟ ਕਰਦਾ ਸੀ। ਸਿੱਧੂ ਮੂਸੇ ਵਾਲਾ ਵਰਗਾ ਦੂਜਾ ਇਨਸਾਨ ਮੈਨੂੰ ਜ਼ਿੰਦਗੀ ’ਚ ਹੋਰ ਕੋਈ ਨਹੀਂ ਮਿਲਣਾ।’’

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗਾਇਕ ਜਾਨੀ ਨੇ ਭਿਆਨਕ ਹਾਦਸੇ ਮਗਰੋਂ ਵਾਹਿਗੁਰੂ ਦਾ ਕੀਤਾ ਸ਼ੁਕਰਾਨਾ, ਆਖੀ ਇਹ ਗੱਲ

ਰਾਜਾ ਕੁਮਾਰੀ ਤੇ ਸਿੱਧੂ ਮੂਸੇ ਵਾਲਾ ਦਾ ‘ਅੱਸ’ ਗੀਤ ਮਈ, 2021 ’ਚ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਯੂਟਿਊਬ ’ਤੇ 79 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ‘ਅੱਸ’ ਇਕ ਰੋਮਾਂਟਿਕ ਗੀਤ ਸੀ, ਜਿਸ ’ਚ ਰਾਜਾ ਕੁਮਾਰੀ ਨੇ ਫੀਚਰ ਕੀਤਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News