ਸ਼ਿਲਪਾ ਦੇ ਪਤੀ ਰਾਜ ਕੁੰਦਰਾ ਨੇ ਅਸ਼ਲੀਲ ਵੀਡੀਓ ਮਾਮਲੇ ’ਚ CBI ਜਾਂਚ ਦੀ ਕੀਤੀ ਮੰਗ, ਕਿਹਾ-‘ਮੈਨੂੰ ਫਸਾਇਆ ਗਿਆ ਹੈ’

Friday, Sep 30, 2022 - 12:17 PM (IST)

ਸ਼ਿਲਪਾ ਦੇ ਪਤੀ ਰਾਜ ਕੁੰਦਰਾ ਨੇ ਅਸ਼ਲੀਲ ਵੀਡੀਓ ਮਾਮਲੇ ’ਚ CBI ਜਾਂਚ ਦੀ ਕੀਤੀ ਮੰਗ, ਕਿਹਾ-‘ਮੈਨੂੰ ਫਸਾਇਆ ਗਿਆ ਹੈ’

ਮੁੰਬਈ- ਬਾਲੀਵੁੱਡ ਅਦਾਕਾਰਾ ਸ਼ਿਲਪਾ ਦੇ ਪਤੀ ਰਾਜ ਕੁੰਦਰਾ ਪਿਛਲੇ ਸਾਲ ਜੁਲਾਈ ’ਚ ਅਸ਼ਲੀਲ ਫ਼ਿਲਮ ਬਣਾਉਣ ਦੇ ਦੋਸ਼ ’ਚ ਜੇਲ ਪਹੁੰਚ ਗਏ ਸਨ। ਰਾਜ ਕੁੰਦਰਾ ਨੂੰ 21 ਸਤੰਬਰ ਨੂੰ ਜ਼ਮਾਨਤ ਮਿਲ ਗਈ ਸੀ। ਇਸ ਕੇਸ ਤੋਂ ਛੁਟਕਾਰਾ ਪਾਉਣ ਲਈ ਰਾਜ ਨੇ ਅਦਾਲਤ ਤੱਕ ਵੀ ਪਹੁੰਚ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹੁਣ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਰਾਜ ਕੁੰਦਰਾ ਨੇ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਆਪਣੀ ਸ਼ਿਕਾਇਤ ’ਚ ਉਸਨੇ ਦਾਅਵਾ ਕੀਤਾ ਹੈ ਕਿ ਉਸਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਕ ਅਸ਼ਲੀਲ ਮਾਮਲੇ ’ਚ ਫਸਾਇਆ ਸੀ।

PunjabKesari

ਇਹ ਵੀ ਪੜ੍ਹੋ : ਰਿਚਾ ਅਤੇ ਅਲੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ, ਅਦਾਕਾਰਾ ਨੇ ਸਾਂਝੀ ਕੀਤਾ ਵੀਡੀਓ

ਸੀਬੀਆਈ ਨੂੰ ਲਿਖੇ ਆਪਣੇ ਪੱਤਰ ’ਚ ਰਾਜ ਕੁੰਦਰਾ ਨੇ ਕੁਝ ਉੱਚ ਪੁਲਸ ਅਧਿਕਾਰੀਆਂ ਦੇ ਨਾਂ ਵੀ ਲਏ ਹਨ। ਇਸ ਦੇ ਨਾਲ ਹੀ ਰਾਜ ਕੁੰਦਰਾ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਪੱਤਰ ਲਿਖ ਕੇ ਇਨਸਾਫ਼ ਦੀ ਮੰਗ ਵੀ ਕੀਤੀ ਹੈ। ਰਾਜ ਕੁੰਦਰਾ ਨੇ ਆਪਣੇ ਪੱਤਰ ’ਚ ਦਾਅਵਾ ਕੀਤਾ ਹੈ ਕਿ ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ਇਸ ਨਾਲ ਸਬੰਧਤ ਕਿਸੇ ਵੀ ਮੁਲਜ਼ਮ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ। ਰਾਜ ਕੁੰਦਰਾ ਨੇ ਕਿਹਾ ਕਿ ਇਸ ਮਾਮਲੇ ਦੀ ਅਸਲ ਚਾਰਜਸ਼ੀਟ ’ਚ ਉਸ ਦਾ ਨਾਂ ਨਾ ਹੋਣ ਦੇ ਬਾਵਜੂਦ ਪੁਲਸ ਨੇ ਉਸ ਨੂੰ ਇਸ ਕੇਸ ’ਚ ਬਿਨਾਂ ਵਜ੍ਹਾ ਇਸ ਮਾਮਲੇ ’ਚ ਫਸਾਇਆ ਹੈ। ਰਾਜ ਨੇ ਇਹ ਵੀ ਕਿਹਾ ਕਿ ਮੁੰਬਈ ਪੁਲਸ ਦੇ ਅਧਿਕਾਰੀਆਂ ਵੱਲੋਂ ਗਵਾਹਾਂ ’ਤੇ ਮੇਰੇ ਖਿਲਾਫ਼ ਬਿਆਨ ਦੇਣ ਲਈ ਦਬਾਅ ਪਾਇਆ ।

PunjabKesari

ਰਾਜ ਕੁੰਦਰਾ ਨੇ ਆਪਣੇ ਪੱਤਰ ’ਚ ਇਹ ਵੀ ਲਿਖਿਆ ਕਿ ਉਹ ਅਜਿਹੇ ਕਈ ਗਵਾਹਾਂ ਬਾਰੇ ਵੇਰਵੇ ਸਾਂਝੇ ਕਰ ਸਕਦੇ ਹਨ। ਜਿਸ ਕਾਰੋਬਾਰੀ ਦੇ ਕਹਿਣ ’ਤੇ ਮੁੰਬਈ ਪੁਲਸ ਦੇ ਵੱਡੇ ਅਧਿਕਾਰੀਆਂ ਨੇ ਉਸ ’ਤੇ ਕਾਰਵਾਈ ਕੀਤੀ ਹੈ। ਉਸ ਕਾਰੋਬਾਰੀ ਦੇ ਮੁੰਬਈ ਪੁਲਸ ਦੇ ਅਧਿਕਾਰੀਆਂ ਨਾਲ ਚੰਗੇ ਸਬੰਧ ਹਨ। ਇਸ ਦਾ ਫ਼ਾਇਦਾ ਉਠਾਉਂਦੇ ਹੋਏ ਉਸ ਦੇ ਮੁਕਾਬਲੇਬਾਜ਼ ਨੇ ਸਾਜ਼ਿਸ਼ ਤਹਿਤ ਉਸ ਵਿਰੁੱਧ ਕਾਰਵਾਈ ਕੀਤੀ ਹੈ।

PunjabKesari

ਇਹ ਵੀ ਪੜ੍ਹੋ : ‘ਲੋਕਮਤ ਮੋਸਟ ਸਟਾਈਲਿਸ਼ ਐਵਾਰਡਜ਼’ ’ਚ ਸਿਤਾਰਿਆਂ ਨੇ ਰੈੱਡ ਕਾਰਪੇਟ ’ਤੇ ਦਿਖਾਏ ਜਲਵੇ, ਦੇਖੋ ਤਸਵੀਰਾਂ

ਕੁੰਦਰਾ ਨੇ ਆਪਣੀ ਸ਼ਿਕਾਇਤ ’ਚ ਲਿਖਿਆ ਕਿ ਮੈਂ ਇਕ ਸਾਲ ਤੱਕ ਚੁੱਪ ਰਿਹਾ ਅਤੇ ਮੀਡੀਆ ਟ੍ਰਾਇਲ ਤੋਂ ਟੁੱਟ ਗਿਆ, ਮੈਂ ਆਰਥਰ ਰੋਡ ਜੇਲ ’ਚ 63 ਦਿਨ ਗੁਜ਼ਾਰੇ ਹਨ। ਮੈਂ ਅਦਾਲਤ ਤੋਂ ਇਨਸਾਫ਼ ਚਾਹੁੰਦਾ ਹਾਂ ਜੋ ਮੈਨੂੰ ਪਤਾ ਹੈ ਕਿ ਮੈਨੂੰ ਮਿਲੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਰਾਜ ਕੁੰਦਰਾ ਨੂੰ ਦੋ ਮਹੀਨੇ ਦੀ ਜੇਲ੍ਹ ਕੱਟਣ ਤੋਂ ਬਾਅਦ 21 ਸਤੰਬਰ ਨੂੰ 50 ਹਜ਼ਾਰ ਰੁਪਏ  ’ਤੇ ਜ਼ਮਾਨਤ ਮਿਲੀ ਸੀ।


author

Anuradha

Content Editor

Related News