ਅਜੇ ਦੇਵਗਨ ਨੇ ਸ਼ੁਰੂ ਕੀਤੀ ‘ਰੇਡ 2’ ਦੀ ਸ਼ੂਟਿੰਗ, ਇਸ ਦਿਨ ਸਿਨੇਮਾਘਰਾਂ ’ਚ ਦੇਵੇਗੀ ਦਸਤਕ

Saturday, Jan 06, 2024 - 06:23 PM (IST)

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੀ ਫ਼ਿਲਮ ‘ਰੇਡ’ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਹੁਣ ਅਦਾਕਾਰ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ ਆਈ ਹੈ। ਇਕ ਵਾਰ ਮੁੜ ਅਜੇ ਭ੍ਰਿਸ਼ਟ ਲੋਕਾਂ ਦੇ ਘਰਾਂ ’ਤੇ ਛਾਪੇ ਮਾਰਨ ਲਈ ਤਿਆਰ ਹੈ। ਜੀ ਹਾਂ, ਫ਼ਿਲਮ ਦੇ ਮੇਕਰਸ ਨੇ ‘ਰੇਡ’ ਦੇ ਸੀਕੁਅਲ ਦਾ ਐਲਾਨ ਕਰਦਿਆਂ ਪੋਸਟਰ ਸ਼ੇਅਰ ਕੀਤਾ ਹੈ। 2018 ਦੀ ਬਲਾਕਬਸਟਰ ‘ਰੇਡ’ ਦੀ ਜ਼ਬਰਦਸਤ ਸਫ਼ਲਤਾ ਤੋਂ ਬਾਅਦ ਅਜੇ ਦੇਵਗਨ ਨੇ ਨਿਰਦੇਸ਼ਕ ਰਾਜਕੁਮਾਰ ਗੁਪਤਾ ਨਾਲ ‘ਰੇਡ 2’ ਲਈ ਦੁਬਾਰਾ ਹੱਥ ਮਿਲਾਇਆ ਹੈ। ਇਨਕਮ ਟੈਕਸ ਵਿਭਾਗ ਦੇ ਅਣਗਿਣਤ ਹੀਰੋਜ਼ ਦਾ ਜਸ਼ਨ ਮਨਾਉਣ ਵਾਲੀ ਫ਼ਿਲਮ ਦੇ ਸੀਕੁਅਲ ਦੇ ਨਾਲ ਨਿਰਮਾਤਾ ਇਕ ਸੱਚੀ ਕਹਾਣੀ ਨੂੰ ਦੁਬਾਰਾ ਦੱਸਣ ਲਈ ਤਿਆਰ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਦੇਵੇਗਾ ਗੀਤ ‘ਦਿ ਲਾਸਟ ਵਿਸ਼’, ਦੇਖੋ ਵੀਡੀਓ

ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ
ਅਜੇ ਦੇਵਗਨ ਦੀ ਫ਼ਿਲਮ ‘ਰੇਡ’ ਦਾ ਸੀਕੁਅਲ ਆਉਣ ਲਈ ਤਿਆਰ ਹੈ। ਫ਼ਿਲਮ ਦੀ ਸ਼ੂਟਿੰਗ ਅੱਜ 6 ਜਨਵਰੀ ਤੋਂ ਮੁੰਬਈ ’ਚ ਸ਼ੁਰੂ ਹੋ ਗਈ ਹੈ ਤੇ ਇਸ ਦੀ ਸ਼ੂਟਿੰਗ ਮੁੰਬਈ, ਦਿੱਲੀ, ਉੱਤਰ ਪ੍ਰਦੇਸ਼ ਤੇ ਰਾਜਸਥਾਨ ’ਚ ਵੱਡੇ ਪੱਧਰ ’ਤੇ ਕੀਤੀ ਜਾਵੇਗੀ। ‘ਰੇਡ 2’ ਦਾ ਨਿਰਮਾਣ ਭੂਸ਼ਣ ਕੁਮਾਰ, ਕੁਮਾਰ ਮੰਗਤ ਪਾਠਕ, ਅਭਿਸ਼ੇਕ ਪਾਠਕ ਤੇ ਕ੍ਰਿਸ਼ਨ ਕੁਮਾਰ ਨੇ ਆਪਣੇ ਬੈਨਰ ਟੀ-ਸੀਰੀਜ਼ ਤੇ ਪੈਨੋਰਾਮਾ ਸਟੂਡੀਓਜ਼ ਹੇਠ ਕੀਤਾ ਹੈ।

ਨਿਰਮਾਤਾਵਾਂ ਨੇ ਪੋਸਟਰ ਸਾਂਝਾ ਕੀਤਾ
ਫ਼ਿਲਮ ਦੇ ਨਿਰਮਾਤਾ ਅਭਿਸ਼ੇਕ ਪਾਠਕ ਨੇ ਆਉਣ ਵਾਲੀ ਫ਼ਿਲਮ ਦੇ ਪੋਸਟਰ ਨਾਲ ਇਸ ਖ਼ਬਰ ਦਾ ਐਲਾਨ ਕੀਤਾ। ਪੋਸਟਰ ਸ਼ੇਅਰ ਕਰਦਿਆਂ ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ, ‘‘ਇੰਤਜ਼ਾਰ ਖ਼ਤਮ ਹੋ ਗਿਆ ਹੈ। ‘ਰੇਡ 2’ ’ਚ ਅਜੇ ਦੇਵਗਨ ਆਈ. ਆਰ. ਐੱਸ. ਅਧਿਕਾਰੀ ਅਮੇ ਪਟਨਾਇਕ ਦੇ ਰੂਪ ’ਚ ਵਾਪਸ ਆਏ ਹਨ। 15 ਨਵੰਬਰ, 2024 ਨੂੰ ਵੱਡੇ ਪਰਦੇ ’ਤੇ ਇਕ ਹੋਰ ਸੱਚਾ ਮਾਮਲਾ ਲਿਆਉਣ ਲਈ ਤਿਆਰ ਹਾਂ।’’ ਹੁਣ ਇਹ ਸਾਫ਼ ਹੈ ਕਿ ਇਹ ਫ਼ਿਲਮ ਇਸ ਸਾਲ 15 ਨਵੰਬਰ ਨੂੰ ਸਿਨੇਮਾਘਰਾਂ ’ਚ ਦਸਤਕ ਦੇਵੇਗੀ।

PunjabKesari

ਅਜੇ ਦੀਆਂ ਆਉਣ ਵਾਲੀਆਂ ਫ਼ਿਲਮਾਂ
ਫ਼ਿਲਮ ‘ਰੇਡ’ ਦਾ ਪਹਿਲਾ ਭਾਗ 1980 ਦੇ ਦਹਾਕੇ ’ਚ ਸਰਦਾਰ ਇੰਦਰ ਸਿੰਘ ’ਤੇ ਆਈ. ਟੀ. ਵਿਭਾਗ ਦੇ ਅਧਿਕਾਰੀਆਂ ਵਲੋਂ ਕੀਤੇ ਗਏ ਅਸਲ ਜੀਵਨ ਦੇ ਆਮਦਨ ਟੈਕਸ ਛਾਪੇ ’ਤੇ ਆਧਾਰਿਤ ਸੀ, ਜੋ ਕਿ ਤਿੰਨ ਦਿਨ ਤੇ ਦੋ ਰਾਤਾਂ ਤੱਕ ਚੱਲੀ ਭਾਰਤੀ ਇਤਿਹਾਸ ਦੀ ਸਭ ਤੋਂ ਲੰਬੀ ਛਾਪੇਮਾਰੀ ਸੀ। ਹੁਣ ਅਜੇ ਇਕ ਵਾਰ ਫਿਰ ਇਹ ਕਾਰਨਾਮਾ ਕਰਨ ਲਈ ਤਿਆਰ ਹਨ। ਅਜੇ ਦੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ ‘ਮੈਦਾਨ’ ਦੀ ਰਿਲੀਜ਼ ਲਈ ਤਿਆਰ ਹਨ। ਇਸ ਦੇ ਨਾਲ ਹੀ ਉਹ ਤੱਬੂ ਨਾਲ ‘ਸਿੰਘਮ ਅਗੇਨ’ ਤੇ ਰੋਮਾਂਟਿਕ ਡਰਾਮਾ ‘ਔਰੋਂ ਮੇਂ ਕਹਾਂ ਦਮ ਥਾ’ ’ਚ ਵੀ ਨਜ਼ਰ ਆਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News