4 ਦਿਨਾਂ ’ਚ ‘ਕਿਸਮਤ 2’ ਨੇ ਕਮਾਏ 12.27 ਕਰੋੜ ਰੁਪਏ

Monday, Sep 27, 2021 - 05:47 PM (IST)

4 ਦਿਨਾਂ ’ਚ ‘ਕਿਸਮਤ 2’ ਨੇ ਕਮਾਏ 12.27 ਕਰੋੜ ਰੁਪਏ

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਕਿਸਮਤ 2’ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸੇ ਲਈ ਫ਼ਿਲਮ ਬਾਕਸ ਆਫਿਸ ’ਤੇ ਧੁੰਮਾਂ ਪਾ ਰਹੀ ਹੈ। ਫ਼ਿਲਮ ਨੇ 4 ਦਿਨਾਂ ’ਚ ਕੁਲ 12.27 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

ਪਹਿਲੇ ਦਿਨ ਫ਼ਿਲਮ ਨੇ 2.07 ਕਰੋੜ, ਦੂਜੇ ਦਿਨ 2.50 ਕਰੋੜ, ਤੀਜੇ ਦਿਨ 3.45 ਕਰੋੜ ਤੇ ਚੌਥੇ ਦਿਨ 4.25 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਦੱਸ ਦੇਈਏ ਕਿ ਇਹ ਕਮਾਈ ਦੇਸ਼-ਵਿਦੇਸ਼ਾਂ ਦੇ ਅੰਕੜੇ ਨੂੰ ਮਿਲਾ ਕੇ ਹੋਈ ਹੈ।

PunjabKesari

‘ਕਿਸਮਤ 2’ ਫ਼ਿਲਮ ’ਚ ਐਮੀ ਵਿਰਕ ਤੇ ਸਰਗੁਣ ਮਹਿਤਾ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਦੇਖ ਕੇ ਦਰਸ਼ਕ ਬੇਹੱਦ ਭਾਵੁਕ ਹੋ ਰਹੇ ਹਨ। ਫ਼ਿਲਮ ਨੂੰ ਜਗਦੀਪ ਸਿੱਧੂ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ।

ਦੱਸ ਦੇਈਏ ਕਿ ਫ਼ਿਲਮ ‘ਕਿਸਮਤ 2’ ਸਾਲ 2018 ’ਚ ਆਈ ਸੁਪਰਹਿੱਟ ਪੰਜਾਬੀ ਫ਼ਿਲਮ ‘ਕਿਸਮਤ’ ਦਾ ਸੀਕੁਅਲ ਹੈ। ‘ਕਿਸਮਤ’ ਫ਼ਿਲਮ ਵੀ ਸੁਪਰਹਿੱਟ ਸਾਬਿਤ ਹੋਈ ਸੀ ਤੇ ਇਸ ਵਾਰ ‘ਕਿਸਮਤ 2’ ਦਾ ਜਾਦੂ ਵੀ ਲੋਕਾਂ ’ਤੇ ਚੜ੍ਹ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News