ਰਿਲੀਜ਼ ਤੋਂ ਪਹਿਲਾਂ ਹੀ ‘ਪੁਸ਼ਪਾ 2’ ਨੂੰ ਮਿਲਿਆ ਕਰੋੜਾਂ ਦਾ ਆਫਰ, ਰਕਮ ਜਾਣ ਉੱਡਣਗੇ ਤੁਹਾਡੇ ਵੀ ਹੋਸ਼
Thursday, Mar 17, 2022 - 04:10 PM (IST)

ਮੁੰਬਈ (ਬਿਊਰੋ)– ਸੁਪਰਸਟਾਰ ਅੱਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ : ਦਿ ਰਾਈਜ਼’ ਨੇ ਬਾਕਸ ਆਫਿਸ ’ਤੇ ਕਈ ਰਿਕਾਰਡ ਤੋੜ ਦਿੱਤੇ ਹਨ. ਇਸ ਫ਼ਿਲਮ ਦੇ ਹਿੰਦੀ ਵਰਜ਼ਨ ਨੇ 100 ਕਰੋੜ ਦਾ ਬਿਜ਼ਨੈੱਸ ਕਰਕੇ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ।
ਫ਼ਿਲਮ ਦੀ ਸਫਲਤਾ ਤੋਂ ਬਾਅਦ ਅੱਲੂ ਅਰਜੁਨ ਪੈਨ ਇੰਡੀਆ ਸਟਾਰ ਬਣ ਚੁੱਕੇ ਹਨ। ਹੁਣ ਪ੍ਰਸ਼ੰਸਕ ਬੇਸਬਰੀ ਨਾਲ ‘ਪੁਸ਼ਪਾ’ ਦੇ ਸੀਕੁਅਲ ਦਾ ਇੰਤਜ਼ਾਰ ਕਰ ਰਹੇ ਹਨ। ਹੁਣ ‘ਪੁਸ਼ਪਾ 2’ ਨੂੰ ਲੈ ਕੇ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਹੋਸ਼ ਉੱਡ ਜਾਣਗੇ।
ਇਹ ਖ਼ਬਰ ਵੀ ਪੜ੍ਹੋ : ਹੀਰੋਇਜ਼ਮ ਨਹੀਂ, ਕਿਰਦਾਰਾਂ ਦੀ ਕਹਾਣੀ ਹੈ ‘ਬੱਬਰ’ : ਅੰਮ੍ਰਿਤ ਮਾਨ
ਰਿਪੋਰਟ ਮੁਤਾਬਕ ਇਕ ਨਾਮੀ ਪ੍ਰੋਡਕਸ਼ਨ ਹਾਊਸ ਨੇ ‘ਪੁਸ਼ਪਾ’ ਦੇ ਸਾਰੀਆਂ ਭਾਸ਼ਾਵਾਂ ’ਚ ਰਾਈਟਸ ਖਰੀਦਣ ਲਈ ਮੇਕਰਜ਼ ਨੂੰ 400 ਕਰੋੜ ਦਾ ਆਫਰ ਦਿੱਤਾ ਹੈ। ਇਸ ’ਚ ਓ. ਟੀ. ਟੀ. ਤੇ ਸੈਟੇਲਾਈਟ ਰਾਈਟਸ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
ਹਾਲਂਕੀ ਅਜੇ ਤਕ ਇਹ ਪੁਸ਼ਟੀ ਨਹੀਂ ਹੋਈ ਕਿ ਮੇਕਰਜ਼ ਨੇ ਇਸ ਆਫਰ ਨੂੰ ਕਬੂਲ ਕੀਤਾ ਹੈ ਜਾ ਨਹੀਂ। ਇਹ ਵੀ ਹੋ ਸਕਦਾ ਹੈ ਕਿ ਮੇਕਰਜ਼ ਨੇ ਇਸ ਆਫਰ ਨੂੰ ਰੱਦ ਕਰ ਦਿੱਤਾ ਹੋਵੇ।
ਇਹ ਖ਼ਬਰ ਵੀ ਪੜ੍ਹੋ : ‘ਦਿ ਕਸ਼ਮੀਰ ਫਾਈਲਜ਼’ ਦੀ ਟੀਮ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
‘ਪੁਸ਼ਪਾ 2’ ਨੂੰ ਰਿਲੀਜ਼ ਤੋਂ ਪਹਿਲਾਂ ਇੰਨਾ ਵੱਡਾ ਆਫਰ ਮਿਲਣ ਨਾਲ ਮੇਕਰਜ਼ ਕਾਫੀ ਖ਼ੁਸ਼ ਹਨ। ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਜਿਸ ਤਰ੍ਹਾਂ ‘ਪੁਸ਼ਪਾ’ ਨੇ ਬਾਕਸ ਆਫਿਸ ’ਤੇ ਧਮਾਲ ਮਚਾਇਆ ਸੀ, ਉਸੇ ਤਰ੍ਹਾਂ ਸੀਕੁਅਲ ਵੀ ਸਫਲਤਾ ਦੇ ਝੰਡੇ ਗੱਡੇਗਾ। ਫ਼ਿਲਮ ਨੂੰ ਲੈ ਕੇ ਹੁਣੇ ਤੋਂ ਜ਼ਬਰਦਸਤ ਚਰਚਾ ਬਣੀ ਹੋਈ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।