ਪੰਜਾਬੀ ਗਾਇਕਾਂ ਨੇ ਚੰਡੀਗੜ੍ਹ ’ਚ ਸ਼ੋਅ ਕਰਨ ਤੋਂ ਕੀਤੀ ਤੌਬਾ
Wednesday, Dec 18, 2024 - 03:42 PM (IST)
ਚੰਡੀਗੜ੍ਹ - ਪਿਛਲੇ ਕੁਝ ਮਹੀਨਿਆਂ ਤੋਂ ਗਾਇਕਾਂ ਵੱਲੋਂ ਚੰਡੀਗੜ੍ਹ ’ਚ ਕੀਤੇ ਜਾ ਰਹੇ ਸ਼ੋਅਜ਼ ਨੂੰ ਲੈ ਕੇ ਪ੍ਰਸ਼ਾਸਨ ਖਾਸ ਕਰ ਕੇ ਚੰਡੀਗੜ੍ਹ ਪੁਲਸ ਸੁਰਖੀਆਂ ’ਚ ਹੈ। ਹਾਲ ਹੀ ’ਚ ਹੋਏ ਦਿਲਜੀਤ ਦੋਸਾਂਝ ਦੇ ਸ਼ੋਅ ਨੇ ਤਾਂ ਸਟੇਜ ’ਤੇ ਹੀ ਕਹਿ ਦਿੱਤਾ ਕਿ ਭਾਰਤ ’ਚ ਸ਼ੋਅ ਕਰਨ ਦੀ ਕੋਈ ਸਰਕਾਰੀ ਗਾਈਡਲਾਈਨਜ਼ ਹੀ ਨਹੀਂ ਹੈ। ਇਸ ਸਾਲ ਆਪਣੇ ਸ਼ੋਅ ਤੋਂ ਬਾਅਦ ਸਤਿੰਦਰ ਸਰਤਾਜ ਦੀ ਟੀਮ ਵੱਲੋਂ ਚੰਡੀਗੜ੍ਹ ਪੁਲਸ ਦੇ ਡੀ. ਜੀ. ਪੀ. ਤੇ ਹੋਰ ਉੱਚ ਪੱਧਰ ਦੇ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਪੁਲਸ ਵੱਲੋਂ ਕੀਤੀ ਬਦਸਲੂਕੀ ਦਾ ਜ਼ਿਕਰ ਕੀਤਾ ਸੀ।
ਇਹ ਵੀ ਪੜ੍ਹੋ- ਚੰਡੀਗੜ੍ਹ 'ਚ ਸ਼ੋਅ ਨਹੀਂ ਕਰਨਗੇ ਸਤਿੰਦਰ ਸਰਤਾਜ'! ਜਾਣੋ ਕਾਰਨ
ਇਸੇ ਤਰ੍ਹਾਂ ਕਰਨ ਔਜਲਾ ਦਾ ਸ਼ੋਅ ਹੋਣ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਉਸ ’ਤੇ 1 ਕਰੋੜ ਤੋਂ ਉੱਪਰ ਦਾ ਜੁਰਮਾਨਾ ਲਾਇਆ ਹੈ ਕਿ ਇਸ ਨੇ ਪਰਮਿਟ ਤੇ ਇਜਾਜ਼ਤ ਮਿਲਣ ਤੋਂ ਪਹਿਲਾਂ ਇਸ਼ਤਿਹਾਰ ਕਿਉਂ ਦਿੱਤੇ। ਇਥੇ ਇਹ ਜ਼ਿਕਰਯੋਗ ਹੈ ਕਿ ਸ਼ੋਅ ਦਾ ਪਰਮਿਟ ਦੇਣ ਲਈ ਹਰ ਵਿਭਾਗ ਗਾਇਕ ਵੱਲੋਂ ਦਿੱਤੀ ਅਰਜ਼ੀ ਨੂੰ ਨੱਪ ਕੇ ਬੈਠਾ ਰਹਿੰਦਾ ਹੈ ਤੇ ਸ਼ੋਅ ਨੂੰ ਪਾਸ ਲਈ ਬਲੈਕਮੇਲ ਕਰਦਾ ਰਹਿੰਦਾ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਦਿਲਜੀਤ ਦੋਸਾਂਝ ਤੋਂ 5000 ਪਾਸਾਂ ਦੀ ਮੰਗ ਕੀਤੀ ਗਈ।
ਇਸ ਕੰਮ ਦੀ ਸਭ ਤੋਂ ਵੱਧ ਦਿੱਕਤ ਸਤਿੰਦਰ ਸਰਤਾਜ ਦੇ ਸ਼ੋਅ ’ਚ ਆਉਂਦੀ ਹੈ। ਉਸ ਦੇ ਸ਼ੋਅ ’ਚ ਸੀਟ ਨੰਬਰ ਲੱਗੇ ਹੁੰਦੇ ਹਨ ਤੇ ਸ਼ੋਅ ਵਧੀਆ ਢੰਗ ਨਾਲ ਆਯੋਜਿਤ ਕੀਤੇ ਹੁੰਦੇ ਹਨ, ਜਿਥੇ ਪਰਿਵਾਰ ਬੈਠ ਕੇ ਸਕੂਨ ਨਾਲ ਅਨੰਦ ਮਾਣ ਸਕਦੇ ਹਨ। ਕਈ ਵਾਰ ਪੁਲਸ ਵੱਲੋਂ ਅੰਦਰ ਦਾਖਲ ਕੀਤੇ ਬੰਦੇ ਲੋਕਾਂ ਦੀਆਂ ਸੀਟਾਂ ’ਤੇ ਬੈਠ ਜਾਂਦੇ ਹਨ, ਜਿਨ੍ਹਾਂ ਤੋਂ ਸੀਟਾਂ ਖਾਲੀ ਕਰਾਉਣਾ ਇੰਨਾ ਸੌਖਾ ਨਹੀਂ ਹੁੰਦਾ।
ਇਹ ਵੀ ਪੜ੍ਹੋ- ਰੈਪਰ ਬਾਦਸ਼ਾਹ ਦਾ ਕੱਟਿਆ ਗਿਆ ਚਲਾਨ, ਜਾਣੋ ਮਾਮਲਾ
ਸਤਿੰਦਰ ਸਰਤਾਜ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੇ ਵਤੀਰੇ ਨੂੰ ਰੋਕਿਆ ਜਾਵੇ। ਇਸ ਨੂੰ ਸੁਖਾਲਾ ਕਰਨ ਲਈ ‘ਇਕ ਖਿੜਕੀ’ ਦੀ ਵਿਵਸਥਾ ਬਣਾਈ ਜਾਵੇ, ਜਿਥੇ ਆਰਟਿਸਟ ਵੱਲੋਂ ਸਿਰਫ ਇਕ ਅਰਜ਼ੀ ਦਿੱਤੀ ਜਾਵੇ ਅਤੇ ਸਰਕਾਰ ਆਪ ਹੀ ਸਾਰੇ ਪਰਮਿਟ ਲੈ ਕੇ ਦੇਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।