ਗਾਇਕਾ ਸੁਨੰਦਾ ਸ਼ਰਮਾ ਨੇ ਥਾਈਲੈਂਡ 'ਚ ਮਾਣਿਆ ਕੁਦਰਤੀ ਨਜ਼ਾਰਿਆਂ ਦਾ ਆਨੰਦ

Friday, Oct 28, 2022 - 11:52 AM (IST)

ਗਾਇਕਾ ਸੁਨੰਦਾ ਸ਼ਰਮਾ ਨੇ ਥਾਈਲੈਂਡ 'ਚ ਮਾਣਿਆ ਕੁਦਰਤੀ ਨਜ਼ਾਰਿਆਂ ਦਾ ਆਨੰਦ

ਜਲੰਧਰ (ਬਿਊਰੋ) : ਸੰਗੀਤ ਜਗਤ ਦੀਆਂ ਟੌਪ ਫ਼ੀਮੇਲ ਸਿੰਗਰਾਂ 'ਚੋਂ ਇੱਕ ਹੈ ਸੁਨੰਦਾ ਸ਼ਰਮਾ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਇੰਨੀਂ ਦਿਨੀਂ ਸੁਨੰਦਾ ਸ਼ਰਮਾ ਥਾਈਲੈਂਡ 'ਚ ਕੁਆਲਿਟੀ ਸਮਾਂ ਬਿਤਾ ਰਹੀ ਹੈ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸੁਨੰਦਾ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। 

PunjabKesari

ਇਨ੍ਹਾਂ ਤਸਵੀਰਾਂ 'ਚ ਸੁਨੰਦਾ ਸ਼ਰਮਾ ਬੋਟਿੰਗ ਦਾ ਅਨੰਦ ਮਾਣਦੀ ਨਜ਼ਰ ਆ ਰਹੀ ਹੈ। ਉਸ ਦੀ ਸੋਸ਼ਲ ਮੀਡੀਆ ਪੋਸਟ ਅਨੁਸਾਰ ਸੁਨੰਦਾ ਸ਼ਰਮਾ ਥਾਈਲੈਂਡ ਦੇ ਫੀ ਫੀ ਆਈਲੈਂਡ 'ਚ ਹੈ। ਇਨ੍ਹਾਂ ਤਸਵੀਰਾਂ 'ਚ ਸੁਨੰਦਾ ਥਾਈਲੈਂਡ ਦੇ ਰੰਗ 'ਚ ਪੂਰੀ ਤਰ੍ਹਾਂ ਰੰਗੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਸੁਨੰਦਾ ਸ਼ਰਮਾ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਨੂੰ ਵੇਖ ਪਤਾ ਲੱਗ ਰਿਹਾ ਹੈ ਕਿ ਗਾਇਕਾ ਥਾਈਲੈਂਡ ਦੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਦੇ ਹੋਏ ਕਿੰਨੀ ਖੁਸ਼ ਹੈ। 

ਦੱਸਣਯੋਗ ਹੈ ਕਿ ਹਾਲ ਹੀ 'ਚ ਸੁਨੰਦਾ ਨੇ ਰਾਜਸਥਾਨ 'ਚ ਲਾਈਵ ਸ਼ੋਅ ਕੀਤਾ ਸੀ। ਗਾਇਕਾ ਦੇ ਸ਼ੋਅ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਦੇ ਨਾਲ-ਨਾਲ ਹਾਲ ਹੀ ਸੁਨੰਦਾ ਸ਼ਰਮਾ ਦਾ ਪਾਲਤੂ ਕੁੱਤਾ ਚੀਚੀ ਵੀ ਗਵਾਚ ਗਿਆ ਸੀ, ਜਿਸ ਨੂੰ ਲੈ ਕੇ ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਰਹੀ ਸੀ।   


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News