ਸਿੱਧੂ ਮੂਸੇਵਾਲਾ ਦੀ ਸੁੰਨ੍ਹੀ ਹਵੇਲੀ ''ਚ ਲੱਗੀਆਂ ਰੌਣਕਾਂ, ਛੋਟੇ ਭਰਾ ਸ਼ੁੱਭਦੀਪ ਦਾ ਹੋਇਆ ਗ੍ਰਹਿ ਪਰਵੇਸ਼

Saturday, Mar 23, 2024 - 06:33 PM (IST)

ਸਿੱਧੂ ਮੂਸੇਵਾਲਾ ਦੀ ਸੁੰਨ੍ਹੀ ਹਵੇਲੀ ''ਚ ਲੱਗੀਆਂ ਰੌਣਕਾਂ, ਛੋਟੇ ਭਰਾ ਸ਼ੁੱਭਦੀਪ ਦਾ ਹੋਇਆ ਗ੍ਰਹਿ ਪਰਵੇਸ਼

ਐਂਟਰਟੇਨਮੈਂਟ ਡੈਸਕ - ਮਰਹੂਮ ਸਿੱਧੂ ਮੂਸੇਵਾਲਾ ਦੀ ਸੁੰਨ੍ਹੀ ਹਵੇਲੀ 'ਚ ਮੁੜ ਰੌਣਕਾਂ ਲੱਗ ਗਈਆਂ ਹਨ। ਦਰਅਸਲ, ਅੱਜ ਮਾਤਾ ਚਰਨ ਕੌਰ ਤੇ ਸ਼ੁੱਭਦੀਪ ਸਿੰਘ ਸਿੱਧੂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਸਖ਼ਤ ਸੁਰੱਖਿਆ ਵਿਚਾਕਾਰ ਮੂਸੇਵਾਲਾ ਦੀ ਹਵੇਲੀ 'ਚ ਸ਼ੁੱਭਦੀਪ ਦਾ ਗ੍ਰਹਿ ਪਰਵੇਸ਼ ਕੀਤਾ ਗਿਆ।

ਚਰਨ ਕੌਰ ਤੇ ਸ਼ੁੱਭਦੀਪ ਸਿੰਘ ਸਿੱਧੂ ਨੂੰ ਬਠਿੰਡਾ ਦੇ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਉਥੇ ਹੀ ਮਾਤਾ ਚਰਨ ਕੌਰ ਤੇ ਸ਼ੁੱਭਦੀਪ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪਿੰਡ ਦੀਆਂ ਮਹਿਲਾਵਾਂ ਤੇ ਪਰਿਵਾਰਕ ਮੈਂਬਰਾਂ ਨੇ ਸਿੱਧੂ ਦੀ ਹਵੇਲੀ ਤੇ ਪੁਰਾਣੇ ਘਰ ਨੂੰ ਸਜਾ ਦਿੱਤਾ ਸੀ। 

ਇਸ ਦੌਰਾਨ ਪਿੰਡ ਦੀਆਂ ਮਹਿਲਾਵਾਂ ਨੇ ਗਿੱਧਾ ਤੇ ਭੰਗੜਾ ਵੀ ਪਾਇਆ।  ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਘਰ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਹੈ। ਪਿੰਡ ਦੀਆਂ ਮਹਿਲਾਵਾਂ ਨਿੱਕੇ ਸਿੱਦੂ ਦੇ ਨਾਂ 'ਤੇ ਬੋਲੀਆਂ ਪਾ-ਪਾ ਕੇ ਗਿੱਧਾ ਪਾ ਰਹੀਆਂ ਹਨ। ਉਥੇ ਕਈ ਲੋਕ ਦਾ ਮਠਿਆਈਆਂ ਵੀ ਵੰਡ ਰਹੇ ਹਨ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 


author

sunita

Content Editor

Related News